''ਕੋਰੋਨਾ'' ਨੂੰ ਹਰਾਉਣਾ ਹੈ ਤਾਂ ਐੱਸ. ਐੱਮ. ਐੱਸ. ਰੂਲ ਕਰੋ ਫਾਲੋ

Monday, May 11, 2020 - 01:55 PM (IST)

''ਕੋਰੋਨਾ'' ਨੂੰ ਹਰਾਉਣਾ ਹੈ ਤਾਂ ਐੱਸ. ਐੱਮ. ਐੱਸ. ਰੂਲ ਕਰੋ ਫਾਲੋ

ਚੰਡੀਗੜ੍ਹ (ਪਾਲ) : ਕੋਰੋਨਾ ਵਾਇਰਸ ਨੂੰ ਰੋਕਣਾ ਹੈ ਤਾਂ ਐੱਸ. (ਸੋਸ਼ਲ ਡਿਸਟੈਂਸਿੰਗ) ਐੱਮ. (ਮਾਸਕ) ਐੱਸ. (ਸਟੇਅ ਐਟ ਹੋਮ) ਦੇ ਰੂਲ ਨੂੰ ਫਾਲੋ ਕਰਨ ਦੀ ਜ਼ਰੂਰਤ ਹੈ। ਇਸ ਨੂੰ ਲਾਈਫ ਦਾ ਹਿੱਸਾ ਬਣਾਉਣਾ ਜ਼ਰੂਰੀ ਹੈ। ਪੀ. ਜੀ. ਆਈ. ਕਮਿਊਨਿਟੀ ਮੈਡੀਸਿਨ ਵਿਭਾਗ ਦੇ ਪ੍ਰੋਫੈਸਰ ਅਤੇ ਫੈਕਲਟੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਜੇ. ਐੱਸ. ਠਾਕੁਰ ਕਹਿੰਦੇ ਹਨ ਕਿ ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ 'ਚ ਕੋਰੋਨਾ ਦੇ ਕੇਸ ਗੰਭੀਰ ਨਹੀਂ ਹਨ। ਸਾਡੇ ਕੋਲ ਮਾਈਲਡ ਅਤੇ ਐਸੀਮਟੋਮੈਟਿਕ ਵਾਲੇ ਮਰੀਜ਼ ਜ਼ਿਆਦਾ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਇੱਥੇ ਵਾਇਰਸ ਕਾਰਨ ਡੈੱਥ ਰੇਟ ਬਹੁਤ ਘੱਟ ਹੈ, ਜੋਕਿ ਰਾਹਤ ਦੀ ਗੱਲ ਹੈ। ਲੋਕਾਂ ਨੂੰ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ। ਲੋਕਾਂ ਨੂੰ ਮਰੀਜ਼ ਵਧਣ ਦੀ ਗੱਲ ਦੱਸੀ ਜਾ ਰਹੀ ਹੈ ਪਰ ਮਰੀਜ਼ ਰਿਕਵਰੀ ਵੀ ਕਰ ਰਹੇ ਹਨ। ਇਸ ਸਮੇਂ ਨੈਗੇਟਿਵ ਚੀਜ਼ਾਂ ਦੀ ਥਾਂ ਪਾਜ਼ੇਟਿਵ ਚੀਜ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ ► 'ਕੋਰੋਨਾ' ਕਾਰਨ ਜਲੰਧਰ 'ਚ 6ਵੀਂ ਮੌਤ, ਲੁਧਿਆਣਾ ਦੇ CMC 'ਚ ਬਜ਼ੁਰਗ ਨੇ ਤੋੜਿਆ ਦਮ 

ਕਦੋਂ ਮਿਲੇਗੀ ਕੋਰੋਨਾ ਤੋਂ ਨਿਜ਼ਾਤ
ਡਾ. ਠਾਕੁਰ ਕਹਿੰਦੇ ਹਨ ਕਿ ਕੋਰੋਨਾ ਕੋਈ ਖਤਰਨਾਕ ਵਾਇਰਸ ਨਹੀਂ ਹੈ। ਇਹ ਆਮ ਫਲੂ ਦੀ ਤਰ੍ਹਾਂ ਹੈ। ਹਾਂ, ਇਸ 'ਚ ਇੱਕ ਚੀਜ਼ ਹੈ ਕਿ ਇਹ ਫੈਲਦਾ ਜਲਦੀ ਹੈ। ਇਸ ਲਈ ਮਰੀਜ਼ ਨੂੰ ਆਈਸੋਲੇਸ਼ਨ 'ਚ ਰੱਖਿਆ ਜਾਂਦਾ ਹੈ, ਤਾਂ ਕਿ ਦੂਸਰਿਆਂ ਨੂੰ ਨਾ ਹੋਵੇ। ਦੁਨੀਆ ਭਰ ਦੇ ਹੈਲਥ ਮਾਹਿਰ ਕੋਰੋਨਾ ਨੂੰ ਲੈ ਕੇ ਰਾਏ ਦੇ ਰਹੇ ਹਨ ਕਿ ਇਹ ਕਦੋਂ ਖਤਮ ਹੋਵੇਗਾ। ਇਸ ਨੂੰ ਲੈ ਕੇ ਡਾ. ਠਾਕੁਰ ਨੇ ਦੱਸਿਆ ਕਿ ਆਉਣ ਵਾਲੇ ਕੁੱਝ ਸਮੇਂ 'ਚ ਕੇਸ ਵਧਣਗੇ। ਜੋ ਕਿ ਇਸ ਦਾ ਪੀਕ ਪੁਆਇੰਟ ਹੋਵੇਗਾ। ਇਟਲੀ 'ਚ ਹੁਣ ਪੀਕ ਪੁਆਇੰਟ ਆ ਚੁੱਕਿਆ ਹੈ। ਉੱਥੇ ਹੁਣ ਵਾਇਰਸ ਖਤਮ ਹੋ ਰਿਹਾ ਹੈ।

ਇੱਕ ਹਫਤੇ ਤੋਂ ਚੰਡੀਗੜ੍ਹ 'ਚ ਗ੍ਰਾਫ ਤੇਜ਼ੀ ਨਾਲ ਵਧ ਰਿਹਾ ਹੈ ਪਰ ਇਨ੍ਹਾਂ ਮਾਮਲਿਆਂ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਫਿਲਹਾਲ ਕਮਿਊਨਿਟੀ ਸਪ੍ਰੇਡ ਨਹੀਂ ਹੋਇਆ ਹੈ। ਜਿੰਨੇ ਵੀ ਕੇਸ ਆ ਰਹੇ ਹਨ। ਉਨ੍ਹਾਂ ਦੀ ਟ੍ਰੇਸਿੰਗ ਤੋਂ ਪਤਾ ਚੱਲਿਆ ਹੈ ਕਿ ਉਹ ਕਿਸੇ ਨਾ ਕਿਸੇ ਦੇ ਸੰਪਰਕ 'ਚ ਆਏ ਹਨ।

ਇਹ ਵੀ ਪੜ੍ਹੋ ► ਚੰਡੀਗੜ੍ਹ ਪ੍ਰਸ਼ਾਸਨ ਦਾ ਫੈਸਲਾ, 18 ਮਈ ਤੋਂ ਸਰਕਾਰੀ ਦਫਤਰਾਂ 'ਚ ਜਨਤਕ ਕਾਰੋਬਾਰ ਸ਼ੁਰੂ    

ਲਾਈਫ ਸਟਾਈਲ ਬਦਲਣ ਦੀ ਜ਼ਰੂਰਤ
ਅਸੀਂ ਐੱਚ. ਆਈ. ਵੀ., ਟੀ. ਬੀ., ਸਵਾਈਨ ਫਲੂ, ਡੇਂਗੂ ਵਰਗੇ ਵਾਇਰਸ ਨਾਲ ਵੀ ਜਿਉਣਾ ਸਿਖ ਚੁੱਕੇ ਹਾਂ। ਸਾਨੂੰ ਇਸ ਦੇ ਨਾਲ ਵੀ ਜਿਉਣਾ ਸਿਖਣਾ ਹੋਵੇਗਾ। ਜ਼ਿਆਦਾ ਦਿਨ ਤੱਕ ਲਾਕਡਾਊਨ 'ਚ ਨਹੀਂ ਰਿਹਾ ਜਾ ਸਕਦਾ ਹੈ। ਇਸ ਲਈ ਇਨ੍ਹਾਂ ਬੇਸਿਕ ਚੀਜ਼ਾਂ ਨਾਲ ਹੀ ਇਸ ਤੋਂ ਬਚਿਆ ਜਾ ਸਕਦਾ ਹੈ।  


author

Anuradha

Content Editor

Related News