ਝੋਨੇ ਦੀ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਆਨਲਾਈਨ ਆਰ.ਓ. ਵਿਧੀ ਸ਼ੁਰੂ
Friday, Sep 22, 2023 - 04:55 PM (IST)
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੰਜਾਬ ਸਰਕਾਰ ਨੇ 1 ਅਕਤੂਬਰ, 2023 ਤੋਂ ਸ਼ੁਰੂ ਹੋ ਰਹੇ ਸਾਉਣੀ ਮੰਡੀਕਰਨ ਸੀਜ਼ਨ (ਕੇ.ਐੱਮ.ਐੱਸ.) 2023-24 ਦੌਰਾਨ ਯੋਗ ਰਾਈਸ ਮਿੱਲਰਾਂ ਨੂੰ ਵਾਧੂ ਝੋਨੇ ਸਬੰਧੀ ਰੀਲੀਜ਼ ਆਰਡਰ (ਆਰ.ਓ.) ਜਾਰੀ ਕਰਨ ਲਈ ਇੱਕ ਆਨਲਾਈਨ ਵਿਧੀ ਤਿਆਰ ਕੀਤੀ ਹੈ। ਆਟੋਮੇਟਿਡ ਰੀਲੀਜ਼ ਆਰਡਰ ਮੋਡਿਊਲ ਨੂੰ ਆਨਲਾਈਨ ਲਿੰਕੇਜ ਨਾਲ ਜੋੜਿਆ ਗਿਆ ਹੈ ਤਾਂ ਜੋ ਕਾਰਜਸ਼ੀਲਤਾ, ਪਾਰਦਰਸ਼ਤਾ, ਕੁਸ਼ਲਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਪਹਿਲਕਦਮੀ ਮਿੱਲਰਾਂ ਲਈ ਇੱਕ ਸੁਚਾਰੂ ਅਤੇ ਸੁਵਿਧਾਜਨਕ ਪ੍ਰਣਾਲੀ ਪ੍ਰਦਾਨ ਕਰਨ ਦੇ ਨਾਲ-ਨਾਲ ਖ਼ਰੀਦ ਕਾਰਜਾਂ ਵਿੱਚ ਗੈਰ-ਕਾਨੂੰਨੀ ਜਾਂ ਭ੍ਰਿਸ਼ਟ ਗਤੀਵਿਧੀਆਂ ਦੀ ਕਿਸੇ ਵੀ ਤਰ੍ਹਾਂ ਦੀ ਸੰਭਾਵਨਾ ਨੂੰ ਖ਼ਤਮ ਕਰੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਭਲਕੇ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਰਕਾਰੀ ਦਫ਼ਤਰ ਤੇ ਸਕੂਲ
ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਆਰ.ਓ. ਲੈਣ ਲਈ ਤਰਜੀਹ ਕ੍ਰਮ ਆਰ.ਓ. ਇੰਟਾਈਟਲਮੈਂਟ (ਵੱਧ ਤੋਂ ਵੱਧ ਅਲਾਟ ਹੋਣ ਯੋਗ ਝੋਨਾ - ਮੁਫ਼ਤ ਝੋਨਾ) ਹੋਵੇਗਾ ਅਤੇ ਉਸ ਤੋਂ ਬਾਅਦ ਕੇਂਦਰ ਵੱਲੋਂ ਕੀਤੀ ਜਾਣ ਵਾਲੀ ਬਰਾਬਰ ਕਟੌਤੀ ਅਤੇ ਝੋਨੇ ਦੀ ਮੁਫ਼ਤ ਅਲਾਟਮੈਂਟ ਹੋਵੇਗੀ। ਮੰਤਰੀ ਨੇ ਅੱਗੇ ਕਿਹਾ ਕਿ ਮਿੱਲਰ ਦੁਆਰਾ ਦਿੱਤੀ ਗਈ ਅਰਜ਼ੀ 'ਤੇ ਪੋਰਟਲ ਰਾਹੀਂ ਸਵੈ-ਚਾਲਿਤ ਪ੍ਰਕਿਰਿਆ ਰਾਹੀਂ ਗੌਰ ਕੀਤਾ ਜਾਵੇਗਾ, ਜਿਸ ਨਾਲ ਪੂਰੀ ਆਰ.ਓ. ਪ੍ਰਕਿਰਿਆ ਨੂੰ ਸਹਿਜ ਅਤੇ ਮੁਸ਼ਕਲ ਰਹਿਤ ਬਣਾਇਆ ਜਾ ਸਕੇਗਾ। ਮਿੱਲਰ ਪਿਛਲੀ ਸ਼੍ਰੇਣੀ ਵਿੱਚ ਇੰਟਾਈਟਲਮੈਂਟ ਖ਼ਤਮ ਕਰਨ ਉਪਰੰਤ ਹੀ ਅਗਲੀ ਸ਼੍ਰੇਣੀ ਵਿੱਚ ਆਰ.ਓ. ਸਬੰਧੀ ਅਰਜ਼ੀ ਦਾਖ਼ਲ ਕਰਨ ਦੇ ਯੋਗ ਹੋਵੇਗਾ। ਯੋਗ ਰਾਈਸ ਮਿੱਲਰ 1 ਅਕਤੂਬਰ ਤੋਂ ਬਾਅਦ ਹੀ ਵਿਸ਼ੇਸ਼ ਆਰ.ਓ. ਮੰਡੀਆਂ ਤੋਂ ਆਰ.ਓ. ਜਾਰੀ ਕਰਨ ਲਈ ਅਪਲਾਈ ਕਰਨ ਯੋਗ ਹੋਣਗੇ ਜੋ ਦੋ ਬਰਾਬਰ ਹਿੱਸਿਆਂ ਵਿੱਚ ਜਾਰੀ ਕੀਤੇ ਜਾਣਗੇ।
ਇਹ ਵੀ ਪੜ੍ਹੋ : ਸਿਪਾਹਸਲਾਰ ਸਣੇ 3 ਕਾਂਗਰਸੀ ਨੇਤਾ ਭਾਜਪਾ ਦੇ ‘ਚਰਨਾਂ’ ’ਚ, ਕਿਸੇ ਸਮੇਂ ਵੀ ਹੋ ਸਕਦੈ ਵੱਡਾ ਧਮਾਕਾ
ਵਿਭਾਗ ਕਿਸਾਨਾਂ ਲਈ ਨਿਰਵਿਘਨ ਖਰੀਦ ਪ੍ਰਕਿਰਿਆ ਸਬੰਧੀ ਨਵੇਂ ਅਨੁਭਵ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਮੰਤਰੀ ਨੇ ਅੱਗੇ ਕਿਹਾ ਕਿ ਝੋਨੇ ਅਤੇ ਚੌਲਾਂ ਦੀ ਢੋਆ-ਢੁਆਈ ਲਈ ਵਰਤੇ ਜਾਂਦੇ ਵਾਹਨਾਂ ਵਿੱਚ ਵਹੀਕਲ ਟ੍ਰੈਕਿੰਗ ਸਿਸਟਮ ਦੀ ਲਾਜ਼ਮੀ ਸਥਾਪਨਾ ਸਮੇਤ ਕਈ ਅਹਿਮ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਮੰਤਰੀ ਨੇ ਕਿਹਾ ਕਿ ਝੋਨੇ ਦੀ ਖਰੀਦ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਸਮੇਂ ਸਿਰ ਲਿਫਟਿੰਗ ਨੂੰ ਯਕੀਨੀ ਬਣਾਉਣ ਲਈ, ਮੰਡੀ ਵਿੱਚ ਉਪਲਬਧ ਕੁੱਲ ਜਾਰੀ ਕਰਨ ਯੋਗ ਮਾਤਰਾ ਦੇ 25 ਫ਼ੀਸਦ ਤੋਂ ਵੱਧ ਦੀ ਮਾਤਰਾ ਲਈ ਆਰ.ਓ. ਜਾਰੀ ਨਹੀਂ ਕੀਤਾ ਜਾਵੇਗਾ ਅਤੇ ਕੇ.ਐੱਮ.ਐੱਸ. 2023-24 ਦੌਰਾਨ ਜਾਰੀ ਹੋਣ ਯੋਗ ਆਰ.ਓ. ਦੀ ਮਾਤਰਾ ਬੀਤੇ ਵਰ੍ਹੇ ਦੇ ਅੰਕੜਿਆਂ 'ਤੇ ਨਿਰਭਰ ਕਰੇਗੀ।
ਇਹ ਵੀ ਪੜ੍ਹੋ : ਝੋਨੇ ਦੀ ਫ਼ਸਲ ਪੱਕਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ
ਏਕੀਕ੍ਰਿਤ(ਲਿੰਕਡ) ਮੰਡੀਆਂ ਲਈ ਆਰ.ਓ. ਇੰਟਾਈਟਲਮੈਂਟ ਸ਼੍ਰੇਣੀ ਤਹਿਤ, ਆਰ.ਓ. 9 ਅਕਤੂਬਰ ਤੋਂ 2 ਪੜਾਵਾਂ ਵਿੱਚ ਵੀ ਜਾਰੀ ਕੀਤੇ ਜਾਣਗੇ। ਬਾਕੀ 2 ਸ਼੍ਰੇਣੀਆਂ - ਕੇਂਦਰ ਵੱਲੋਂ ਅਤੇ ਝੋਨੇ ਦੀ ਮੁਫ਼ਤ ਅਲਾਟਮੈਂਟ - ਵਿੱਚ ਆਰ.ਓਜ਼. ਲਈ ਹਰੇਕ ਸ਼੍ਰੇਣੀ ਲਈ ਇੱਕ ਵਾਰ ਵਿੱਚ ਪੂਰੀ ਬਣਦੀ ਮਾਤਰਾ ਜਾਰੀ ਕੀਤੀ ਜਾ ਸਕਦੀ ਹੈ। ਆਰ.ਓਜ਼ ਦੀ ਮੰਗ ਕਰਨ ਵਾਲੇ ਮਿੱਲਰਾਂ ਨੂੰ ਝੋਨੇ ਦੀ ਘਾਟ ਵਾਲੇ ਜ਼ਿਲ੍ਹਿਆਂ ਤੋਂ ਝੋਨਾ ਤਬਦੀਲ ਕਰਨ ਲਈ 75/- ਰੁਪਏ ਪ੍ਰਤੀ ਮੀਟਰਕ ਟਨ (ਇੱਕ ਗੈਰ-ਵਾਪਸੀਯੋਗ) ਫੀਸ ਜਮ੍ਹਾਂ ਕਰਾਉਣ ਦੀ ਲੋੜ ਹੋਵੇਗੀ ਜਦੋਂ ਕਿ ਵਾਧੂ ਝੋਨੇ ਜਾਂ/ਅਤੇ ਮਿਲਿੰਗ ਸਮਰੱਥਾ ਘਾਟੇ ਵਾਲੇ ਜ਼ਿਲ੍ਹਿਆਂ ਤੋਂ ਝੋਨੇ ਦੀ ਚੁਕਾਈ ਲਈ 50/- ਰੁਪਏ ਪ੍ਰਤੀ ਮੀਟਰਕ ਟਨ ਫੀਸ ਵਸੂਲੀ ਜਾਵੇਗੀ।
ਇਹ ਵੀ ਪੜ੍ਹੋ : ਨੌਕਰੀਆਂ ਦੀ ਭਾਲ ਕਰ ਰਹੇ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੀ ਮਾਨ ਸਰਕਾਰ
ਮਿੱਲਰਾਂ ਨੂੰ ਵਿਭਾਗ ਦੇ ਪੋਰਟਲ 'ਤੇ ਆਰ.ਓਜ਼ ਲਈ ਅਰਜ਼ੀ ਦੇਣੀ ਪਵੇਗੀ ਅਤੇ ਜਾਰੀ ਕੀਤੇ ਗਏ ਰੀਲੀਜ਼ ਆਰਡਰ ਸਬੰਧਤ ਮੰਡੀ ਵਿੱਚ ਝੋਨੇ ਦੀ ਖਰੀਦ ਦੀ ਮਿਤੀ ਤੋਂ 10 ਦਿਨਾਂ ਦੀ ਮਿਆਦ ਲਈ ਵੈਧ ਹੋਣਗੇ। ਰੀਲੀਜ਼ ਆਰਡਰ ਜਾਰੀ ਕਰਨ ਲਈ ਸਾਰੀਆਂ ਪ੍ਰਵਾਨਗੀਆਂ ਆਨਲਾਈਨ ਅਤੇ ਸਵੈ-ਚਾਲਿਤ ਹੋਣਗੀਆਂ। ਬੁਲਾਰੇ ਨੇ ਅੱਗੇ ਕਿਹਾ ਕਿ ਇਸ ਸਬੰਧ ਵਿੱਚ ਕੋਈ ਵੀ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਕੀਤੀ ਜਾਣ ਵਾਲੀ ਬੇਨਤੀ ਸਵੀਕਾਰ ਨਹੀਂ ਕੀਤੀ ਜਾਵੇਗੀ। ਵਿਭਾਗ ਵੱਲੋਂ ਲਗਭਗ 182 ਲੱਖ ਮੀਟਰਕ ਟਨ ਝੋਨਾ ਖਰੀਦਣ ਦੀ ਉਮੀਦ ਹੈ ਜੋ ਕਿ ਕੇ.ਐੱਮ.ਐੱਸ. 2023-24 ਦੇ ਸੀ.ਐੱਮ.ਪੀ. ਅਨੁਸਾਰ ਯੋਗ ਰਾਈਸ ਯੂਨਿਟਾਂ ਨੂੰ ਅਲਾਟ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8