ਬੀੜੀ ਜਲਾਉਂਦੇ ਸਮੇਂ ਵਿਅਕਤੀਆਂ ਦੇ ਕੱਪੜਿਆਂ ਨੂੰ ਲੱਗੀ ਅੱਗ, ਹੋਈ ਮੌਤ
Friday, May 06, 2022 - 12:48 PM (IST)

ਗੁਰਦਾਸਪੁਰ (ਹੇਮੰਤ) - ਇਕ ਵਿਅਕਤੀ ਦੀ ਬੀੜੀ ਜਲਾਉਂਦੇ ਸਮੇਂ ਝੁਲਸਣ ਨਾਲ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਰੱਛਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁੰਦਨ ਮਸੀਹ ਪੁੱਤਰ ਹਦੈਤ ਮਸੀਹ ਨਿਵਾਸੀ ਪਿੰਡ ਭੁੰਬਲੀ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਉਹ ਜਦੋਂ ਬੀੜੀ ਜਲਾਉਣ ਲੱਗਾ ਤਾਂ ਉਸਦੇ ਕੱਪੜਿਆਂ ਨੂੰ ਅੱਗ ਲੱਗ ਗਈ, ਜਿਸਦੇ ਨਾਲ ਉਹ ਬੁਰੀ ਤਰ੍ਹਾਂ ਨਾਲ ਝੁਲਸ ਗਿਆ।
ਪੜ੍ਹੋ ਇਹ ਵੀ ਖ਼ਬਰ: ਮਸਕਟ ਗਈ ਤਰਨਤਾਰਨ ਦੀ ਕੁੜੀ ਨੇ ਵੀਡੀਓ ਰਾਹੀਂ ਰੋ-ਰੋ ਦੱਸੀ ਹੱਡਬੀਤੀ, ਭਾਰਤ ਸਰਕਾਰ ਤੋਂ ਕੀਤੀ ਇਹ ਮੰਗ
ਜ਼ਖ਼ਮੀ ਹਾਲਤ ’ਚ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੀ ਤਿੱਬੜ ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਨ ਉਪਰੰਤ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ।