ਇਨੋਵਾ-ਟਰੱਕ ਟੱਕਰ ''ਚ ਐੱਸ. ਐੱਮ. ਓ. ਤੇ ਡਰਾਈਵਰ ਦੀ ਮੌਤ

Wednesday, Dec 20, 2017 - 07:31 AM (IST)

ਇਨੋਵਾ-ਟਰੱਕ ਟੱਕਰ ''ਚ ਐੱਸ. ਐੱਮ. ਓ. ਤੇ ਡਰਾਈਵਰ ਦੀ ਮੌਤ

ਖਮਾਣੋਂ/ਮੋਰਿੰਡਾ  (ਅਰੋੜਾ, ਜਟਾਣਾ, ਖੁਰਾਣਾ, ਅਰਨੌਲੀ) – ਪਿੰਡ ਬੁਰਜ ਨੇੜੇ ਇਨੋਵਾ ਤੇ ਟਰੱਕ ਵਿਚਕਾਰ ਹੋਏ ਹਾਦਸੇ 'ਚ ਇਨੋਵਾ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਕਾਰਨ ਇਨੋਵਾ ਦੇ ਡਰਾਈਵਰ ਤੇ ਉਸ 'ਚ ਸਵਾਰ ਮੋਰਿੰਡਾ ਸਰਕਾਰੀ ਹਸਪਤਾਲ ਦੀ ਸੀਨੀਅਰ ਮੈਡੀਕਲ ਅਫਸਰ (ਐੱਸ. ਐੱਮ. ਓ.) ਰਸ਼ਮੀ ਬੇਦੀ ਦੀ ਮੌਤ ਹੋ ਗਈ। ਪਿੰਡ ਵਾਸੀਆਂ ਮੁਤਾਬਿਕ ਹਾਦਸਾ ਸਵੇਰੇ 10 ਵਜੇ ਵਾਪਰਿਆ। ਟਰੱਕ ਖੰਨਾ ਸ਼ਹਿਰ ਵੱਲ ਨੂੰ ਜਾ ਰਿਹਾ ਸੀ, ਜਦੋਂਕਿ ਸਾਹਮਣਿਓਂ ਆਉਂਦੀ ਇਨੋਵਾ, ਜਿਸ ਨੇ ਮੋਰਿੰਡਾ ਨੂੰ ਜਾਣਾ ਸੀ, ਨਾਲ ਉਸਦੀ ਟੱਕਰ ਹੋ ਗਈ। ਰਸ਼ਮੀ ਬੇਦੀ ਤੇ ਇਨੋਵਾ ਦਾ ਡਰਾਈਵਰ ਬਲਵਿੰਦਰ ਸਿੰਘ ਨਿਵਾਸੀ ਹੈਬੋਵਾਲ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਨ੍ਹਾਂ ਨੂੰ ਸ਼ਹਿਰ ਦੇ ਸਰਕਾਰੀ ਹਸਪਤਾਲ 'ਚ ਲਿਜਾਇਆ ਗਿਆ, ਜਿਥੇ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜਾਂਚ ਕਰ ਰਹੇ ਪੁਲਸ ਦੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਕਿਹਾ ਕਿ ਪੋਸਟਮਾਰਟਮ ਉਪਰੰਤ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਤੇ ਬਣਦੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਦਸੇ ਉਪਰੰਤ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।


Related News