32500 ਸਮਾਰਟ ਕਾਰਡ ਧਾਰਕਾਂ ਨੂੰ ਜਲਦ ਮਿਲੇਗੀ ਕਣਕ : ਨਿਮਿਸ਼ਾ ਮਹਿਤਾ

Wednesday, Aug 19, 2020 - 04:47 PM (IST)

32500 ਸਮਾਰਟ ਕਾਰਡ ਧਾਰਕਾਂ ਨੂੰ ਜਲਦ ਮਿਲੇਗੀ ਕਣਕ : ਨਿਮਿਸ਼ਾ ਮਹਿਤਾ

ਗੜ੍ਹਸ਼ੰਕਰ : ਹਲਕਾ ਗੜ੍ਹਸ਼ੰਕਰ ਵਿਚ 32500 ਦੇ ਕਰੀਬ ਗਰੀਬ ਪਰਿਵਾਰਾਂ ਨੂੰ ਪੰਜਾਬ ਸਰਕਾਰ ਦੇ ਖੁਰਾਕ ਮਹਿਕਮੇ ਦੇ ਸਮਾਰਟ ਕਾਰਡ ਸਕੀਮ ਅਧੀਨ ਜਲਦੀ ਹੀ ਕਣਕ ਜਾਰੀ ਕੀਤੀ ਜਾਵੇਗੀ। ਇਸ ਗੱਲ ਦਾ ਖੁਲਾਸਾ ਹਲਕਾ ਗੜ੍ਹਸ਼ੰਕਰ ਤੋਂ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸਮਾਰਟ ਕਾਰਡ ਰਾਸ਼ਨ ਸਕੀਮ ਤਹਿਤ 6 ਮਹੀਨੇ ਦੀ ਕਣਕ ਦੀ ਵੰਡ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੀ. ਐੱਚ. ਕਾਰਡ ਹੋਲਡਰਾਂ ਨੂੰ 30 ਕਿੱਲੋ ਪ੍ਰਤੀ ਮੈਂਬਰ ਦੇ ਹਿਸਾਬ ਨਾਲ ਅਤੇ ਅੰਤਉਦਯਾ ਯੋਜਨਾ ਤਹਿਤ 210 ਕਿੱਲੋ ਕਣਕ ਪ੍ਰਤੀ ਪਰਿਵਾਰ ਵੰਡੀ ਜਾਵੇਗੀ। 

ਨਿਮਿਸ਼ਾ ਮਹਿਤਾ ਨੇ ਕਿਹਾ ਕਿ ਹਲਕਾ ਗੜ੍ਹਸ਼ੰਕਰ ਵਿਚ ਲੋੜਵੰਦਾਂ ਦੇ ਕੱਟੇ ਕਣਕ ਵਾਲੇ ਕਾਰਡ ਬਹਾਲ ਕਰਵਾਉਣ ਲਈ ਉਨ੍ਹਾਂ ਪੰਜਾਬ ਦੇ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਬੀਤੇ ਦਿਨੀਂ ਉਚੇਚੇ ਤੌਰ 'ਤੇ ਮੁਲਾਕਾਤ ਕੀਤੀ ਸੀ ਅਤੇ ਹਲਕਾ ਗੜ੍ਹਸ਼ੰਕਰ ਵਿਚ ਗਰੀਬ ਲੋਕਾਂ ਦੇ ਕੱਟੇ ਗਏ ਕਾਰਡ ਜ਼ਿਆਦਾਤਰ ਬਹਾਲ ਕਰਵਾ ਲਏ ਗਏ ਹਨ ਅਤੇ ਇਸ ਵਾਰ ਉਨ੍ਹਾਂ ਨੂੰ ਵੀ ਖੁਰਾਕ ਸਪਲਾਈ ਵਿਭਾਗ ਵਲੋਂ ਕਣਕ ਮਿਲੇਗੀ। 

ਨਿਮਿਸ਼ਾ ਮਹਿਤਾ ਨੇ ਕਿਹਾ ਕਿ ਉਹ ਹਲਕਾ ਗੜ੍ਹਸ਼ੰਕਰ ਵਾਸੀਆਂ ਨਾਲ ਕਿਸੇ ਕਿਸਮ ਦਾ ਧੱਕਾ ਨਹੀਂ ਹੋਣ ਦੇਵੇਗੀ ਅਤੇ ਗੜ੍ਹਸ਼ੰਕਰ ਦੇ ਗਰੀਬ ਲੋਕਾਂ ਦਾ ਕਣਕ ਦਾ ਹੱਕ ਦਿਵਾਉਣ ਲਈ ਉਨ੍ਹਾਂ ਪੰਜਾਬ ਦੇ ਖੁਰਾਕ ਮੰਤਰੀ ਨੂੰ ਆਪ ਮਿਲ ਕੇ ਇਸ ਮਸਲੇ ਦਾ ਹੱਲ ਕਰਵਾਇਆ ਹੈ। ਜ਼ਿਕਰਯੋਗ ਹੈ ਕਿ ਨਿਮਿਸ਼ਾ ਮਹਿਤਾ ਦੀ ਟੀਮ ਵਲੋਂ ਹਲਕਾ ਗੜ੍ਹਸ਼ੰਕਰ ਵਿਚ ਅਨੇਕਾਂ ਲੋੜਵੰਦਾਂ ਦੇ ਕਣਕ ਵਾਲੇ ਨਵੇਂ ਕਾਰਡ ਬਣਵਾ ਕੇ ਦਿੱਤੇ ਗਏ ਹਨ। ਜੋ ਅਕਾਲੀ-ਭਾਜਪਾ ਰਾਜ ਵਿਚ ਗਰੀਬੀ ਦੇ ਬਾਵਜੂਦ ਵੀ ਸਰਕਾਰ ਤੋਂ ਕਣਕ ਹਾਸਲ ਨਹੀਂ ਸਨ ਕਰ ਸਕੇ।


author

Gurminder Singh

Content Editor

Related News