ਪੰਜਾਬ ਦੀਆਂ ਸੜਕਾਂ 'ਤੇ ਹੁਣ ਨਹੀਂ ਦਿਖਣਗੇ 'ਛੋਟੇ ਨੰਬਰਾਂ' ਵਾਲੇ ਵਾਹਨ, ਇਹ ਹੈ ਕਾਰਨ

01/01/2021 11:48:01 AM

ਲੁਧਿਆਣਾ (ਸੁਰਿੰਦਰ) : ਇਕ ਅਪ੍ਰੈਲ ਤੋਂ ਸੂਬੇ ਦੀਆਂ ਸੜਕਾਂ 'ਤੇ ਛੋਟੇ ਨੰਬਰਾਂ ਵਾਲੇ ਵਾਹਨ ਜਿਵੇਂ ਕਿ ਪੀਬੀਐਲ 0010, ਪੀਆਈਐਲ 0003 ਸੜਕਾਂ 'ਤੇ ਨਜ਼ਰ ਨਹੀਂ ਆਉਣਗੇ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਜਿਹੇ ਨੰਬਰਾਂ 'ਤੇ ਰੋਕ ਲਗਾ ਚੁੱਕੇ ਹਨ। ਛੋਟੇ ਨੰਬਰਾਂ ਵਾਲੇ ਵਾਹਨਾਂ ਨੂੰ ਮਹਿਕਮੇ ਵੱਲੋਂ ਨਵੇਂ ਨੰਬਰ ਜਾਰੀ ਕੀਤੇ ਜਾਣਗੇ। ਇਸ ਸਬੰਧੀ ਮਹਿਕਮੇ ਨੇ ਜਨਤਕ ਨੋਟਿਸ ਜਾਰੀ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਜਜ਼ਬੇ ਨੂੰ ਸਲਾਮ, ਨੌਜਵਾਨ ਕਿਸਾਨ ਨੇ ਧਰਨੇ 'ਚ ਬੈਠ ਕੇ ਹੀ ਦੇ ਦਿੱਤੀ LLB ਦੀ ਪ੍ਰੀਖਿਆ

ਜਿਨ੍ਹਾਂ ਲੋਕਾਂ ਦੇ ਵਾਹਨਾਂ 'ਤੇ ਅਜਿਹੇ ਛੋਟੇ ਨੰਬਰ ਲੱਗੇ ਹੋਏ ਹਨ, ਉਨ੍ਹਾਂ ਨੂੰ 31 ਮਾਰਚ, 2021 ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅਜਿਹੇ ਵਾਹਨਾਂ ਦੇ ਸੜਕਾਂ 'ਤੇ ਚੱਲਦੇ ਪਾਏ ਜਾਣ 'ਤੇ ਪੁਲਸ ਵੱਲੋਂ ਚਲਾਨ ਦੀ ਕਾਰਵਾਈ ਕੀਤੀ ਜਾਵੇਗੀ। ਅਜਿਹੇ ਛੋਟੇ ਨੰਬਰ ਹਮੇਸ਼ਾ ਹੀ ਸਿਆਸੀ ਲੋਕਾਂ, ਸਰਕਾਰੀ ਅਧਿਕਾਰੀਆਂ ਅਤੇ ਰਸੂਖ਼ਦਾਰਾਂ ਦੇ ਚਹੇਤੇ ਰਹੇ ਹਨ। ਇਨ੍ਹਾਂ ਨੰਬਰਾਂ ਦੀ ਖਰੀਦੋ-ਫਰੋਖਤ 'ਚ ਏਜੰਟ ਵੀ ਖੂਬ ਸਰਗਰਮ ਰਹੇ ਹਨ ਪਰ ਅਜਿਹੇ ਨੰਬਰ ਸੂਬੇ 'ਚ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਖਰੇ ਨਹੀਂ ਉਤਰਦੇ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ 'ਬੀਬੀਆਂ' ਨੂੰ ਦਿੱਤਾ ਨਵੇਂ ਸਾਲ ਦਾ ਤੋਹਫ਼ਾ, ਖੁੱਲ੍ਹ ਕੇ ਰੱਖ ਸਕਣਗੀਆਂ ਆਪਣੀ ਗੱਲ

ਅਜਿਹੇ ਕਈ ਵਾਹਨਾਂ ਦਾ ਰਿਕਾਰਡ ਆਨਲਾਈਨ ਦਰਜ ਨਹੀਂ ਕੀਤਾ ਗਿਆ। ਉਨ੍ਹਾਂ ਕੋਲ ਹੁਣ ਵੀ ਮੈਨੂਅਲ ਆਰ. ਸੀ. ਹੀ ਹੈ। ਅਜਿਹੇ ਵਾਹਨਾਂ ਦਾ ਕਈ ਸਰਕਾਰੀ ਦਫ਼ਤਰਾਂ 'ਚ ਵੀ ਰਿਕਾਰਡ ਮੁਹੱਈਆ ਨਹੀਂ ਅਤੇ ਨਾ ਹੋਰ ਨਾਕਿਆਂ 'ਤੇ ਅਜਿਹੇ ਛੋਟੇ ਨੰਬਰਾਂ ਵਾਲੇ ਵਾਹਨਾਂ ਨੂੰ ਰੋਕ ਕੇ ਕਾਗਜ਼ਾਤ ਦੀ ਜਾਂਚ ਕਰਨ ਜਾਂ ਤਲਾਸ਼ੀ ਲੈਣ ਤੋਂ ਵੀ ਪੁਲਸ ਮੁਲਾਜ਼ਮ ਪਰਹੇਜ਼ ਕਰਦੇ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਠੰਡ ਕਾਰਨ 'ਆਰੈਂਜ ਅਲਰਟ' ਜਾਰੀ, ਧੁੰਦ ਪੈਣ ਦੇ ਨਾਲ ਵਧੇਗੀ ਕੰਬਣੀ

ਹੁਣ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਮਹਿਕਮੇ ਨੇ ਅਜਿਹੇ ਵਾਹਨਾਂ ਨੂੰ ਨਵੇਂ ਨੰਬਰ ਜਾਰੀ ਕਰਨ ਦੀ ਯੋਜਨਾ 'ਤੇ ਕੰਮ ਸ਼ੁਰੂ ਕਰਦੇ ਹੋਏ ਜਨਤਕ ਨੋਟਿਸ ਜਾਰੀ ਕੀਤੇ ਹਨ। ਨੰਬਰ ਲੈਣ ਦੀ ਆਖ਼ਰੀ ਤਾਰੀਖ਼ 31 ਮਾਰਚ, 2021 ਰੱਖੀ ਗਈ ਹੈ। ਇਸ ਤੋਂ ਬਾਅਦ ਅਜਿਹੇ ਛੋਟੇ ਨੰਬਰਾਂ ਵਾਲੇ ਵਾਹਨਾਂ ਦੇ ਚਲਾਨ ਸ਼ੁਰੂ ਹੋਣਗੇ। ਨਵੇਂ ਨੰਬਰ ਲੈਣ ਲਈ ਸਬੰਧਿਤ ਆਰ. ਟੀ. ਏ., ਦਫ਼ਤਰਾਂ ਜਾਂ ਐਸ. ਡੀ. ਐਮ. ਦਫ਼ਤਰਾਂ 'ਚ ਪੁਰਾਣੀ ਆਰ. ਸੀ. ਅਤੇ ਅਰਜ਼ੀਆਂ ਜਮ੍ਹਾਂ ਕਰਵਾਉਣੀਆਂ ਪੈਣਗੀਆਂ।
ਨੋਟ : ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਹਨਾਂ 'ਤੇ ਛੋਟੇ ਨੰਬਰ ਲਾਉਣ ਤੋਂ ਰੋਕ ਸਬੰਧੀ ਦਿਓ ਰਾਏ


 


Babita

Content Editor

Related News