ਵਾਤਾਵਰਣ ਸਵੱਛਤਾ ਨੂੰ ਬਸਤੀਆਂ ਤੇ ਝੁੱਗੀਆਂ ਦਾ ਵੀ ਕਰਨਾ ਹੋਵੇਗਾ ਮੁੜ-ਵਸੇਬਾ

07/24/2019 4:19:07 PM

ਜਲੰਧਰ (ਸੂਰਜ ਠਾਕੁਰ) : ਇਕ ਰਿਪੋਰਟ ਮੁਤਾਬਕ ਪੰਜਾਬ ਦੇ 143 ਸ਼ਹਿਰਾਂ ਦੀਆਂ 73 ਬਸਤੀਆਂ ਅਤੇ ਝੁੱਗੀਆਂ 'ਚ ਰਹਿ ਰਹੇ 14 ਫੀਸਦੀ ਲੋਕ ਜਿਥੇ ਬਦਤਰ ਜ਼ਿੰਦਗੀ ਜੀਅ ਰਹੇ ਹਨ, ਉਥੇ ਉਨ੍ਹਾਂ ਦੇ ਰੋਜ਼ਾਨਾ ਦੇ ਕੰਮਕਾਰ ਕਰ ਕੇ ਵਾਤਾਵਰਣ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਸਰਕਾਰ ਨੇ ਸਮਾਂ ਰਹਿੰਦੇ ਜੇ ਇਸ ਵਰਗ ਦੇ ਲੋਕਾਂ ਦਾ ਮੁੜ-ਵਸੇਬਾ ਨਾ ਕੀਤਾ ਤਾਂ ਇਨ੍ਹਾਂ ਦੀ ਗਿਣਤੀ 'ਚ ਵਾਧਾ ਹੋਵੇਗਾ ਅਤੇ ਪ੍ਰਦੂਸ਼ਣ ਦੀ ਸਮੱਸਿਆ ਵੀ ਵਧੇਗੀ।

ਹੌਲੀ ਹੈ ਮੁੜ ਵਸੇਬੇ ਦੀ ਰਫਤਾਰ
ਡਾਊਨ ਟੂ ਅਰਥ ਦੀ ਇਕ ਰਿਪੋਰਟ ਮੁਤਾਬਕ ਕੇਂਦਰ ਸਰਕਾਰ ਨੇ ਸਾਲ 2015-16 'ਚ ਸਮਾਰਟ ਸਿਟੀ ਯੋਜਨਾ ਸ਼ੁਰੂ ਕੀਤੀ ਸੀ। ਇਸ ਦੇ 4 ਸਾਲ ਬੀਤਣ ਦੇ ਬਾਵਜੂਦ ਲੋਕਾਂ ਨੂੰ ਰਿਹਾਇਸ਼ ਅਤੇ ਸਹੂਲਤਾਂ ਮੁਹੱਈਆ ਕਰਵਾਉਣ ਦੀ ਰਫਤਾਰ ਬਹੁਤ ਹੌਲੀ ਹੈ। ਪੂਰੇ ਦੇਸ਼ ਦੀ 2,613 ਸ਼ਹਿਰਾਂ 'ਚ ਝੁੱਗੀ ਬਸਤੀਆਂ ਦੀ ਗੱਲ ਕੀਤੀ ਜਾਵੇ ਤਾਂ ਸਮਾਰਟ ਸਿਟੀ ਯੋਜਨਾ ਦੇ ਅਧੀਨ 4 ਸਾਲ ਬਾਅਦ ਵੀ ਫੰਡ ਦਾ ਸਿਰਫ 21 ਫੀਸਦੀ ਹੀ ਖਰਚ ਕੀਤਾ ਗਿਆ ਹੈ।

10 'ਚੋਂ 4 ਨੂੰ ਨਹੀਂ ਮਿਲਦਾ ਸਾਫ ਪਾਣੀ
ਰਿਪੋਰਟ ਮੁਤਾਬਕ 10 'ਚੋਂ 6 ਝੁੱਗੀ ਵਾਸੀ ਨਾਲਿਆਂ ਕੋਲ ਰਹਿੰਦੇ ਹਨ ਅਤੇ 10 'ਚੋਂ 4 ਨੂੰ ਸਾਫ ਪਾਣੀ ਹੀ ਨਹੀਂ ਮਿਲਦਾ। ਝੁੱਗੀਆਂ ਅਤੇ ਬਸਤੀਆਂ 'ਚ ਨਿਕਾਸ ਨਾਲੀਆਂ ਦੀ ਸਮੱਸਿਆ ਰਹਿੰਦੀ ਹੈ। ਨਹਾਉਣ ਤੋਂ ਬਾਅਦ ਪਾਣੀ ਸਿੱਧਾ ਜਾਂ ਤਾਂ ਨਾਲਿਆਂ 'ਚ ਜਾਂਦਾ ਹੈ ਜਾਂ ਫਿਰ ਬਸਤੀਆਂ 'ਚ ਹੀ ਜਮ੍ਹਾ ਰਹਿੰਦਾ ਹੈ। ਨਾਲਿਆਂ 'ਚ ਕਚਰਾ ਵੀ ਪ੍ਰਦੂਸ਼ਣ ਦਾ ਕਾਰਣ ਬਣਦਾ ਹੈ। ਝੁੱਗੀਆਂ ਅਤੇ ਬਸਤੀਆਂ ਵਿਚ ਰਹਿਣ ਵਾਲੇ ਕਾਮਗਾਰ ਅਜੇ ਸ਼ਹਿਰੀ ਖੇਤਰ ਦੇ ਸਕਲ ਘਰੇਲੂ ਉਤਪਾਦ ਵਿਚ ਕਰੀਬ 62 ਫੀਸਦੀ ਯੋਗਦਾਨ ਦੇ ਰਹੇ ਹਨ, ਇਕ ਅਨੁਮਾਨ ਮੁਤਾਬਕ 2013 ਤਕ ਇਹ ਵਧ ਕੇ 75 ਫੀਸਦੀ ਹੋ ਜਾਵੇਗਾ।

ਵਧੇਗੀ ਪ੍ਰਦੂਸ਼ਣ ਦੀ ਸਮੱਸਿਆ
2050 ਤਕ ਸ਼ਹਿਰੀ ਆਬਾਦੀ 1.66 ਕਰੋੜ ਹੋਣ ਦਾ ਅਨੁਮਾਨ ਹੈ। ਪਿੰਡਾਂ ਤੇ ਸ਼ਹਿਰਾਂ ਵਿਚ ਆਉਣ ਵਾਲੇ ਕਾਮਿਆਂ ਦਾ ਬੋਝ ਮੁੱਖ ਤੌਰ 'ਤੇ ਝੁੱਗੀ ਬਸਤੀਆਂ 'ਤੇ ਹੀ ਪੈਂਦਾ ਹੈ। ਅਜਿਹੇ ਵਿਚ ਜੇ ਇਨ੍ਹਾਂ ਕਾਮਿਆਂ ਦੀਆਂ ਝੁੱਗੀਆਂ ਅਤੇ ਬਸਤੀਆਂ ਨੂੰ ਸਹੂਲਤਾਂ ਦੇ ਨਾਲ ਸਥਾਈ ਰਿਹਾਇਸ਼ ਵਿਚ ਨਾ ਬਦਲਿਆ ਤਾਂ ਸ਼ਹਿਰਾਂ ਦੇ ਸਾਹਮਣੇ ਪ੍ਰਦੂਸ਼ਣ ਦੀ ਸਮੱਸਿਆ ਤਾਂ ਵਧੇਗੀ ਹੀ, ਨਾਲ ਹੀ ਮੁਢਲੀਆਂ ਸਹੂਲਤਾਂ ਦੇ ਅਭਾਵ ਵਿਚ ਸ਼ਹਿਰਾਂ ਵਿਚ ਰਹਿਣਾ ਵੀ ਮੁਸ਼ਕਲ ਹੋ ਜਾਵੇਗਾ। ਅਜੇ ਹਰ 6 ਵਿਚੋਂ ਇਕ ਭਾਰਤੀ ਸ਼ਹਿਰਾਂ ਵਿਚ ਸਥਿਤ ਝੁੱਗੀ ਬਸਤੀ ਵਿਚ ਰਹਿੰਦਾ ਹੈ। ਝੁੱਗੀ ਬਸਤੀਆਂ ਇੰਨੀਆਂ ਜ਼ਿਆਦਾ ਹੋ ਚੁੱਕੀਆਂ ਹਨ ਕਿ 65 ਫੀਸਦੀ ਭਾਰਤੀ ਨਾਗਰਿਕਾਂ ਵਿਚ ਇਨ੍ਹਾਂ ਦੀ ਮੌਜੂਦਗੀ ਹੈ।


Anuradha

Content Editor

Related News