ਟਰੱਕ ਆਪਰੇਟਰਾਂ ਚੱਕਾ ਜਾਮ ਕਰ ਕੇ ਕੇਂਦਰ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ

Saturday, Jul 21, 2018 - 02:28 AM (IST)

ਟਰੱਕ ਆਪਰੇਟਰਾਂ ਚੱਕਾ ਜਾਮ ਕਰ ਕੇ ਕੇਂਦਰ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ

ਹੁਸ਼ਿਆਰਪੁਰ, (ਜ.ਬ.)- ਦੇਸ਼ ਭਰ ’ਚ ਟਰੱਕ ਆਪਰੇਟਰਾਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ   ਲਈ ਕੀਤੀ  ਗਈ ਹਡ਼ਤਾਲ ਦੀ ਕਡ਼ੀ ਤਹਿਤ ਅੱਜ ਸ਼ਹਿਰ ਦੇ ਜੱਸਾ ਸਿੰਘ ਰਾਮਗਡ਼੍ਹੀਆ ਚੌਕ ਵਿਖੇ ‘ਹੁਸ਼ਿਆਰਪੁਰ ਵੈੱਲਫੇਅਰ ਟਰੱਕ ਐਸੋਸੀਏਸ਼ਨ’ ਦੇ ਪ੍ਰਧਾਨ ਰਵਿੰਦਰ ਸਿੰਘ ਚੱਢਾ ਦੀ ਅਗਵਾਈ ’ਚ ਥੋਡ਼੍ਹੀ ਦੇਰ ਲਈ ਚੱਕਾ ਜਾਮ ਕਰ ਕੇ ਟਰੱਕ ਆਪਰੇਟਰਾਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। 
ਕੀ ਕਹਿੰਦੇ ਹਨ ਟਰੱਕ ਆਪਰੇਟਰਜ਼
ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੱਢਾ, ਸਤਨਾਮ ਸਿੰਘ, ਰਵਿੰਦਰ ਸੈਣੀ, ਜਸਵਿੰਦਰ ਸਿੰਘ ਹੈਪੀ, ਕੇਵਲ ਸਿੰਘ, ਸਤਵੰਤ ਸਿੰਘ, ਬਲਵੀਰ ਸਿੰਘ, ਉਂਕਾਰ ਸਿੰਘ, ਮਹਿੰਦਰ ਸਿੰਘ, ਸੁਰਿੰਦਰ ਸਿੰਘ ਛਿੰਦਾ ਅਤੇ ਧਰਮਪਾਲ ਨੇ ਕਿਹਾ ਕਿ ਉਨ੍ਹਾਂ ਦੀਆਂ ਪ੍ਰਮੁੱਖ ਮੰਗਾਂ ਸਰਕਾਰ ਵੱਲੋਂ ਪੂਰੀਆਂ ਕਰਨ ਦਾ ਭਰੋਸਾ ਤਾਂ ਦਿੱਤਾ ਜਾਂਦਾ ਹੈ ਪਰ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ।  ਇਸੇ  ਲਈ  ਕੇਂਦਰ  ਸਰਕਾਰ  ਨੂੰ  ਗੂੜ੍ਹੀ  ਨੀਂਦ  ਿਵਚੋਂ  ਜਗਾਉਣ ਲਈ ਹੜਤਾਲ ਦਾ ਸੱਦਾ ਦਿੱਤਾ ਗਿਆ  ਸੀ। ਆਪਰੇਟਰਾਂ ਨੇ ਕਿਹਾ ਕਿ ਉਨ੍ਹਾਂ ਦੇ ਕਾਰੋਬਾਰ  ਘਾਟੇ  ’ਚ ਚੱਲ ਰਹੇ ਹਨ,  ਜਦਕਿ  ਸਰਕਾਰ ਆਪਣਾ ਟੈਕਸ ਲਈ ਜਾ ਰਹੀ ਹੈ।
ਕੀ ਹਨ ਮੰਗਾਂ
-ਡੀਜ਼ਲ ਦੀਆਂ ਕੀਮਤਾਂ ਨੂੰ ਜੀ.ਐੱਸ. ਟੀ. ਦੇ ਦਾਇਰੇ ’ਚ ਲਿਆਂਦਾ ਜਾਵੇ ਕਿਉਂਕਿ ਇਸ ਦੇ ਰੇਟ ਰੋਜ਼ਾਨਾ ਬਦਲਣ ਨਾਲ ਕਿਰਾਇਆ/ਭਾਡ਼ਾ ਤੈਅ ਕਰਨ ’ਚ ਪ੍ਰੇਸ਼ਾਨੀ ਹੁੰਦੀ ਹੈ।
-ਟੋਲ ਸਿਸਟਮ ਨੂੰ ਵੀ ਬਦਲਿਆ ਜਾਵੇ ਕਿਉਂਕਿ ਟੋਲ ਪਲਾਜ਼ਾ ’ਤੇ ਪੈਟਰੋਲ ਤੇ ਸਮੇਂ ਦਾ ਨੁਕਸਾਨ ਨਾਲ ਸਾਲਾਨਾ 1.5 ਲੱਖ ਕਰੋਡ਼ ਰੁਪਏ ਦਾ  ਚੂਨਾ  ਲੱਗਦਾ ਹੈ।
-ਥਰਡ ਪਾਰਟੀ ਬੀਮਾ ਪ੍ਰੀਮੀਅਮ ’ਤੇ ਜੀ.ਐੱਸ. ਟੀ. ਦੀ ਛੋਟ ਮਿਲੇ  ਅਤੇ ਏਜੰਟਾਂ ਨੂੰ ਮਿਲਣ ਵਾਲਾ ਵਾਧੂ ਕਮੀਸ਼ਨ ਖ਼ਤਮ ਕੀਤਾ ਜਾਵੇ।
-ਆਮਦਨ ਕਰ ਕਾਨੂੰਨ ਦੀ ਧਾਰਾ 44-ਏ. ਈ. ’ਚ ਪ੍ਰੀਜ਼ੈਂਪਟਿਵ ਇਨਕਮ ਤਹਿਤ ਲੱਗਣ ਵਾਲੇ ਟੀ. ਡੀ.ਐੱਸ. ਨੂੰ ਬੰਦ ਕੀਤਾ ਜਾਵੇ ਅਤੇ ਈ-ਵੇ ਬਿੱਲ ’ਚ ਸੋਧ ਕੀਤੀ ਜਾਵੇ।


Related News