ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਨੇ ਪੁਤਲਾ ਫੂਕ ਕੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

05/10/2018 4:17:47 AM

ਬਾਘਾਪੁਰਾਣਾ,  (ਚਟਾਨੀ)-  ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਮੋਗਾ ਵੱਲੋਂ ਸਰਕਾਰੀ ਗੁਰੂ ਨਾਨਕ ਕਾਲਜ ਰੋਡੇ ’ਚ ਸਕੂਲਾਂ ’ਚ ਚੱਲ ਰਹੀ ਟੀਕਾਕਰਨ  ਮੁਹਿੰਮ ਬਾਰੇ ਡਾ. ਅਮਰ ਸਿੰਘ ਅਾਜ਼ਾਦ ਵੱਲੋਂ ਪੁੱਛੇ ਗਏ ਸਵਾਲਾਂ ਦੇ ਵਿਗਿਆਨਕ ਜਵਾਬ ਦਿੱਤੇ ਬਗੈਰ ਉਸ ’ਤੇ ਪਾਏ  ਗਏ ਝੂਠੇ ਪਰਚੇ ਦੇ ਵਿਰੋਧ ’ਚ ਰੋਸ ਰੈਲੀ ਕਰਦਿਆਂ ਮੇਨ ਰੋਡ ਉਪਰ  ਸਰਕਾਰ  ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ’ਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵੀ ਵੱਧ-ਚਡ਼੍ਹ ਕੇ ਹਿੱਸਾ ਲਿਆ ਗਿਆ।  ਇਸ ਮੌਕੇ ਡੀ. ਅੈੱਸ. ਓ. ਦੇ ਜਨਰਲ ਸਕੱਤਰ ਜਸਵੰਤ ਸਿੰਘ ਸਮਾਲਸਰ ਨੇ ਦੱਸਿਆ ਕਿ ਟੀਕਾਕਰਨ ਦੀ ਮੁਹਿੰਮ ਬਾਰੇ ਡਾ. ਅਮਰ ਸਿੰਘ ਅਾਜ਼ਾਦ ਵੱਲੋਂ ਪੁੱਛੇ  ਗਏ ਜਾਇਜ਼ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਲੋਕਤੰਤਰੀ ਕਹਾਉਣ ਵਾਲੀ ਸਰਕਾਰ ਵੱਲੋਂ ਉਸ ਉਪਰ ਝੂਠੇ ਪਰਚੇ ਪਾਏ ਗਏ ਤਾਂ ਕਿ ਇਹ ਸਾਫ ਹੋ ਜਾਂਦਾ ਹੈ ਕਿ ਇਥੇ ਵਿਚਾਰ ਪ੍ਰਗਟ ਕਰਨ ਦੀ ਕੋਈ ਅਾਜ਼ਾਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਗੇ ਵੀ ਕਈ ਵਾਰ ਇਨ੍ਹਾਂ ਸਰਕਾਰਾਂ ਨੇ ਆਪਣੇ ਵਿਰੋਧੀ ਜਮਹੂਰੀਅਤ ਵਿਰੋਧੀ ਰਵੱਈਆ ਅਪਣਾਉਂਦੇ ਹੋਏ ਝੂਠੇ ਪਰਚੇ ਪਾਉਣ ਵਰਗਾ ਪੱਤਾ ਕਈ ਵਾਰ ਖੇਡਿਆ। ਪੀ. ਅੈੱਸ. ਯੂ. ਦੇ ਆਗੂ ਮੋਹਨ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਡਾ. ਅਮਰ ਸਿੰਘ ਅਾਜ਼ਾਦ  ’ਤੇ ਪਾਏ  ਗਏ ਝੂਠੇ ਪਰਚੇ ਰੱਦ ਨਾ ਕੀਤੇ  ਗਏ ਤਾਂ ਸਾਰੀਆਂ ਭਰਾਤਰੀ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕਮਲਜੀਤ ਕੌਰ ਰੋਡੇ, ਪਵਨਦੀਪ ਕੌਰ ਕੋਟਲਾ, ਗੁਰਪ੍ਰੀਤ ਸਿੰਘ ਮਾਡ਼ੀ, ਸਤਪਾਲ ਕੌਰ, ਅਮਰ ਕੌਰ, ਕਰਮਚੰਦ ਬੰਬਾ ਆਦਿ ਹਾਜ਼ਰ ਸਨ।


Related News