ਪੰਜਾਬ ਜਲ ਸਰੋਤ ਮੁਲਾਜ਼ਮਾਂ ਵੱਲੋਂ ''ਤਨਖਾਹ ਨਹੀਂ ਤਾਂ ਕੰਮ ਨਹੀਂ'' ਦਾ ਨਾਅਰਾ

Thursday, Mar 08, 2018 - 01:40 AM (IST)

ਹੁਸ਼ਿਆਰਪੁਰ, (ਘੁੰਮਣ)- ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੇ ਮੁਲਾਜ਼ਮਾਂ ਵੱਲੋਂ ਅੱਜ ਸਮੁੱਚਾ ਕੰਮ ਠੱਪ ਕਰਕੇ ਜਨਵਰੀ ਅਤੇ ਫਰਵਰੀ ਮਹੀਨੇ ਦੀ ਤਨਖਾਹ ਨੂੰ ਲੈ ਕੇ ਨਿਗਰਾਨ ਇੰਜੀਨੀਅਰ, ਹੁਸ਼ਿਆਰਪੁਰ ਟਿਊਬਵੈੱਲ ਸਰਕਲ, ਹੁਸ਼ਿਆਰਪੁਰ ਦੇ ਜ਼ਿਲਾ ਪ੍ਰੀਸ਼ਦ ਸਥਿਤ ਦਫ਼ਤਰ ਅੱਗੇ ਦਿਨ ਭਰ ਦਾ ਧਰਨਾ ਦਿੱਤਾ। ਧਰਨੇ ਦੌਰਾਨ ਮੁਲਾਜ਼ਮਾਂ ਵੱਲੋਂ ਤਨਖਾਹ ਨਹੀਂ ਤਾਂ ਕੰਮ ਨਹੀਂ ਦੇ ਅਕਾਸ਼ ਗੁੰਜਾਊ ਨਾਅਰੇ ਲਾÀੁਂਦਿਆਂ ਪੰਜਾਬ ਸਰਕਾਰ ਅਤੇ ਪੰਜਾਬ ਜਲ ਸਰੋਤ ਦੀ ਮੈਨੇਜਮੈਂਟ ਦਾ ਖੂਬ ਪਿਟ-ਸਿਆਪਾ ਕੀਤਾ। ਅੱਜ ਦੇ ਧਰਨੇ ਵਿਚ ਸਰਕਲ ਦਫ਼ਤਰ, ਸੰਚਾਲਣ ਤੇ ਸੰਭਾਲ ਮੰਡਲ ਅਤੇ ਟਿਊਬਵੈੱਲ ਉਸਾਰੀ ਮੰਡਲ ਲ/ਫ, ਹੁਸ਼ਿਆਰਪੁਰ ਨਾਲ ਸਬੰਧਤ ਸਮੁੱਚੇ ਦਫ਼ਤਰੀ ਅਤੇ ਫੀਲਡ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ, ਜਿਸ ਵਿਚ ਇਸਤਰੀ ਮੁਲਾਜ਼ਮਾਂ ਵੀ ਵੱਡੀ ਗਿਣਤੀ ਵਿਚ ਸ਼ਾਮਲ ਸਨ। ਅੱਜ ਦਾ ਧਰਨਾ ਪੰਜਾਬ ਜਲ ਸਰੋਤ ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ, ਚੰਡੀਗੜ੍ਹ ਦੇ ਸੱਦੇ 'ਤੇ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਸੂਬਾ ਸਕੱਤਰ ਸਤੀਸ ਰਾਣਾ ਨੇ ਆਖਿਆ ਕਿ ਅੱਜ ਸਮੁੱਚੇ ਪੰਜਾਬ ਅੰਦਰ ਜਲ ਸਰੋਤ ਦੇ ਦਫ਼ਤਰਾਂ ਅੱਗੇ ਮੁਲਾਜ਼ਮਾਂ ਵੱਲੋਂ ਪੈੱਨ ਡਾਊਨ/ਟੂਲ ਡਾਊਨ ਹੜਤਾਲ ਕਰਕੇ ਦਫ਼ਤਰੀ ਅਤੇ ਫੀਲਡ ਦਾ ਸਮੁੱਚਾ ਕੰਮ ਠੱਪ ਕਰਕੇ ਦਿਨ ਭਰ ਦੇ ਧਰਨੇ ਦਿੱਤੇ ਗਏ। ਸ੍ਰੀ ਰਾਣਾ ਨੇ ਦਾਅਵਾ ਕੀਤਾ ਕਿ ਅੱਜ ਅਦਾਰੇ ਦਾ ਸਮੁੱਚਾ ਕੰਮ ਪੂਰੀ ਤਰ੍ਹਾਂ ਠੱਪ ਰਿਹਾ, ਕਿਸੇ ਵੀ ਕਰਮਚਾਰੀ ਵੱਲੋਂ ਦਫ਼ਤਰ ਅਤੇ ਫੀਲਡ ਵਿਚ ਕੋਈ ਕੰਮ ਨਹੀਂ ਕੀਤਾ, ਕਿਉਂਕਿ ਇਸ ਅਦਾਰੇ ਦੇ ਮੁਲਾਜ਼ਮਾਂ ਨੂੰ ਮਹੀਨਾ ਜਨਵਰੀ ਅਤੇ ਫਰਵਰੀ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਤਨਖਾਹ ਨਸੀਬ ਨਹੀਂ ਹੋਈ, ਜਿਸ ਕਰਕੇ ਮੁਲਾਜ਼ਮ ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਅਤੇ ਫਾਕੇ ਕੱਟਣ ਲਈ ਮਜਬੂਰ ਹੋ ਰਹੇ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਆਖਿਆ ਕਿ ਇਕ ਪਾਸੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ, ਦੂਜੇ ਪਾਸੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਵੀ ਲਗਾਤਾਰ ਲਟਕਾਇਆ ਜਾ ਰਿਹਾ ਹੈ। 
ਆਗੂਆਂ ਐਲਾਨ ਕੀਤਾ ਕਿ ਜਦੋਂ ਤੱਕ ਤਨਖਾਹ ਜਾਰੀ ਨਹੀਂ ਹੁੰਦੀ, ਉਦੋਂ ਤੱਕ ਅਦਾਰੇ ਦਾ ਸਮੁੱਚਾ ਕੰਮ ਠੱਪ ਰਹੇਗਾ ਤੇ ਸਰਕਲ ਅੱਗੇ ਦਿਨ ਭਰ ਰੋਜ਼ਾਨਾ ਧਰਨਾ ਦਿੱਤਾ ਜਾਵੇਗਾ। ਅੱਜ ਦੇ ਧਰਨੇ ਨੂੰ ਪੰਜਾਬ ਜਲ ਸਰੋਤ ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ, ਚੰਡੀਗੜ੍ਹ ਦੇ ਸੂਬਾ ਸਕੱਤਰ ਸਤੀਸ਼ ਰਾਣਾ, ਪੰਜਾਬ ਜਲ ਸਰੋਤ ਮੁਲਾਜ਼ਮ ਯੂਨੀਅਨ ਦੇ ਆਗੂ ਹਰੀ ਕ੍ਰਿਸ਼ਨ, ਸੰਤੋਸ਼ ਸਿੰਘ, ਗੁਰਪ੍ਰੀਤ ਸਿੰਘ, ਜਸਵੰਤ ਸਿੰਘ, ਅਮਰਜੀਤ ਸਿੰਘ, ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਦੇ ਆਗੂ ਇੰਜ. ਮਨੋਜ ਕੁਮਾਰ, ਇੰਜ. ਰਾਮ ਦਿਆਲ, ਜਸਵੀਰ ਸਿੰਘ, ਟੇਵੂ ਯੂਨੀਅਨ ਦੇ ਰਾਜ ਕੁਮਾਰ, ਅਮਰਾਵਤੀ, ਪਰਮਜੀਤ ਸਿੰਘ, ਵਿਸ਼ਾਲ ਠਾਕੁਰ, ਰਾਕੇਸ਼ ਕੁਮਾਰ, ਵਰੁਣ ਭਨੋਟ, ਪੰਜਾਬ ਜਲ ਸਰੋਤ ਸੇਵਾ ਮੁਕਤ ਕਰਮਚਾਰੀ ਯੂਨੀਅਨ ਦੇ ਆਗੂ ਬਲਦੇਵ ਸਿੰਘ ਆਦਿ ਨੇ ਸੰਬੋਧਨ ਕੀਤਾ।
ਮਾਹਿਲਪੁਰ, (ਜਸਵੀਰ)-ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਪੰਜਾਬ ਜਲ ਸਰੋਤ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ ਮਾਹਿਲਪੁਰ ਸਬ ਡਵੀਜ਼ਨ ਅੱਗੇ ਤਨਖਾਹਾਂ ਨਾ ਮਿਲਣ ਕਰਕੇ ਮੱਖਣ ਸਿੰਘ ਲੰਗੇਰੀ ਅਤੇ ਨਰਿੰਦਰ ਕੁਮਾਰ ਮਹਿਤਾ ਦੀ ਪ੍ਰਧਾਨਗੀ ਹੇਠ ਰੋਸ ਭਰਪੂਰ ਰੈਲੀ ਕੀਤੀ ਗਈ। ਜਿਸ 'ਚ ਜਨਵਰੀ ਅਤੇ ਫਰਵਰੀ ਮਹੀਨੇ ਦੀ ਤਨਖਾਹ ਨਾ ਮਿਲਣ ਕਾਰਨ ਮੁਲਾਜ਼ਮਾਂ ਨੇ ਸਮੁੱਚੇ ਵਿਭਾਗ ਦਾ ਫੀਲਡ ਤੇ ਦਫਤਰੀ ਕੰਮ ਬੰਦ ਕਰਕੇ ਮੈਨੇਜਮੈਂਟ ਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਤਨਖਾਹਾਂ ਜਲਦੀ ਜਾਰੀ ਨਾ ਹੋਈਆਂ ਤਾਂ 15 ਮਾਰਚ ਨੂੰ ਮੁਲਾਜ਼ਮਾਂ ਵੱਲੋਂ ਛੁੱਟੀ ਲੈ ਕੇ ਮੁੱਖ ਦਫਤਰ ਚੰਡੀਗ਼ੜ੍ਹ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। 
ਇਸ ਮੌਕੇ ਪ.ਸ.ਸ.ਫ. ਆਗੂ ਅਮਰਜੀਤ ਸਿੰਘ, ਮਲਕੀਤ ਸਿੰਘ, ਸੁਮੀਤ ਸਰੀਨ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ, ਮਨਜਿੰਦਰ ਸਿੰਘ, ਭਾਗ ਸਿੰਘ, ਹਰਜੀਤ ਸਿੰਘ, ਸੁਖਮਿੰਦਰ ਸਿੰਘ, ਹਰਵਿੰਦਰ ਕੁਮਾਰ, ਰਜਿੰਦਰ ਕੁਮਾਰ, ਕੁਲਦੀਪ ਕੁਮਾਰ, ਜਸਕੀਰਤ ਸਿੰਘ, ਜੀਵਨ ਕੁਮਾਰ,  ਪਰਵੀਨ ਕੁਮਾਰ, ਚਮਨ ਲਾਲ, ਜਸਵਿੰਦਰ ਪਾਲ, ਮੋਹਣ ਸਿੰਘ ਕੈਂਡੋਵਾਲ, ਭੂਸ਼ਨ ਸਿੰਘ, ਪਰਮਜੀਤ ਸਿੰਘ ਬਬਲੀ, ਰਾਮ ਪਾਲ, ਅਰਵਿੰਦਰ ਸਿੰਘ ਬੈਂਸ, ਕੁਲਵੰਤ ਕੌਰ, ਜੈ ਨਾਥੀ, ਗੁਰਪਾਲ ਸਿੰਘ, ਜਰਨੈਲ ਸਿੰਘ, ਬਿਮਲਾ ਦੇਵੀ, ਕੁਲਵੰਤ ਕੌਰ ਆਦਿ ਹਾਜ਼ਰ ਸਨ। 
ਗੜ੍ਹਸ਼ੰਕਰ, (ਪਾਠਕ, ਸ਼ੋਰੀ)-ਦਾਣÎਾ ਮੰਡੀ ਗੜ੍ਹਸ਼ੰਕਰ ਵਿਖੇ ਉਪਮੰਡਲ ਦਫਤਰ ਅੱਗੇ ਪੰਜਾਬ ਜਲ ਸਰੋਤ ਮੁਲਾਜ਼ਮਾਂ ਨੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਕਾਰਨ ਪੈੱਨ ਤੇ ਟੂਲ ਡਾਊਨ ਹੜਤਾਲ ਕੀਤੀ । ਦਫ਼ਤਰੀ ਤੇ ਫੀਲਡ ਕਾਮਿਆਂ ਵੱਲੋਂ ਕੀਤੀ ਰੈਲੀ ਦੌਰਾਨ 'ਲਾਰੇ ਲੱਪੇ ਬੰਦ ਕਰੋ ਤਨਖਾਹਾਂ ਦਾ ਪ੍ਰਬੰਧ ਕਰੋ' ਦੇ ਨਾਅਰੇ ਲਾਏ ਗਏ। ਕਰਮਚਾਰੀ  ਜਨਵਰੀ ਤੇ ਫਰਵਰੀ ਦੀ ਤਨਖਾਹਾਂ ਅਜੇ ਤੱਕ ਨਾ ਮਿਲਣ ਤੇ ਹੋਰ ਮੰਗਾਂ ਨੂੰ ਲੈ ਕੇ ਇਹ ਰੈਲੀ ਕਰ ਰਹੇ ਸਨ । ਸਮੂਹ ਕਰਮਚਾਰੀਆਂ ਨੇ 15 ਮਾਰਚ ਨੂੰ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਸਮੂਹਿਕ ਛੁੱਟੀ ਲੈ ਕੇ ਧਰਨੇ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ । ਇਸ ਮੌਕੇ ਜ਼ਿਲਾ ਪ੍ਰਧਾਨ ਰਾਮਜੀ ਦਾਸ ਚੌਹਾਨ, ਬਲਾਕ ਪ੍ਰਧਾਨ ਜੀਤ ਸਿੰਘ ਬਗਵਾਈਂ, ਗੁਰਨਾਮ ਸਿੰਘ, ਰਾਮ ਪਾਲ, ਬਲਵੀਰ ਸਿੰਘ ਬੈਂਸ, ਤੀਰਥ ਸਿੰਘ, ਮੀਨਾ ਰਾਣੀ, ਹਰਜਿੰਦਰ ਸੈਣੀ, ਨਰੇਸ਼ ਕਪੂਰ ਨੇ ਵੀ ਸੰਬੋਧਨ ਕੀਤਾ।


Related News