ਸਲੱਮ ਏਰੀਆ ਦੇ ਬੱਚਿਆਂ ਨੂੰ ਸਿੱਖਿਆ ਨਾਲ ਜੋੜਨਾ ਸਾਡਾ ਮੁੱਖ ਉਦੇਸ਼ : ਡੀ. ਸੀ.

11/14/2017 4:36:03 PM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) — ਡਿਪਟੀ ਕਮਿਸ਼ਨਰ ਸੁਮਿਤ ਕੁਮਾਰ ਜਾਰੰਗਲ (ਆਈ. ਏ. ਐੱਸ.) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰੋਗਰਾਮ ਅਫਸਰ ਦੀ ਯੋਗ ਅਗਵਾਈ ਹੇਠ ਮੁਕਤਸਰ ਜ਼ਿਲੇ ਦੇ ਸਲੱਮ ਏਰੀਆ 'ਚ ਜ਼ਿਲਾ ਬਾਲ ਸੁਰੱਖਿਆ ਯੂਨਿਟ ਵਲੋਂ ਇਕ ਖਾਸ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਦੇ ਤਹਿਤ ਘਰ-ਘਰ ਜਾ ਕੇ ਬੱਚਿਆਂ ਦੇ ਮਾਪਿਆਂ ਦੀ ਕਾਊਸਲਿੰਗ ਕੀਤੀ ਗਈ ਤੇ ਉਨ੍ਹਾਂ ਦੇ ਬੱਚਿਆਂ ਨੂੰ ਸਕੂਲ 'ਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੁਹਿੰਮ 'ਚ ਜ਼ਿਲਾ ਬਾਲ ਸੁਰੱਖਿਆ ਯੂਨਿਟ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ।
ਬਾਲ ਦਿਵਸ ਦੇ ਮੌਕੇ ਤੇ ਜ਼ਿਲਾ ਬਾਲ ਸੁਰੱਖਿਆ ਯੂਨਿਟ ਵੱਲੋਂ ਮੁਕਤਸਰ ਜ਼ਿਲੇ ਦੇ ਵਧੀਕ ਡਿਪਟੀ ਕਮਿਸ਼ਨਰ ਰਾਜਪਾਲ ਸਿੰਘ (ਪੀ.ਸੀ.ਐੱਸ) ਦੀ ਅਗਵਾਈ ਹੇਠ ਸਲੱਮ ਏਰੀਆ ਦੇ ਲੋਕਾਂ ਲਈ ਇਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਵਧੀਕ ਡਿਪਟੀ ਕਮਿਸ਼ਨਰ ਰਾਜਪਾਲ ਸਿੰਘ (ਪੀ.ਸੀ.ਐਸ) ਵਲੋਂ ਇਸ ਮੁਹਿੰਮ ਤਹਿਤ ਸਕੂਲਾਂ 'ਚ ਦਾਖਲ ਕਰਵਾਏ ਬੱਚਿਆ ਨੂੰ ਸਕੂਲ ਬੈਗ ਅਤੇ ਕਿਤਾਬਾਂ, ਕਾਪੀਆਂ ਵੰਡੀਆਂ ਗਈਆਂ ਤਾਂ ਜੋ ਇਨ੍ਹਾਂ ਬੱਚਿਆਂ ਨੂੰ ਸਿੱਖਿਆ ਨਾਲ ਜੋੜਿਆ ਜਾ ਸਕੇ। 
ਜ਼ਿਲਾ ਬਾਲ ਸੁੱਰਖਿਆ ਅਫਸਰ ਸ਼ਿਵਾਨੀ ਨਾਗਪਾਲ ਵੱਲੋਂ ਸਲੱਮ ਏਰੀਆਂ ਦੇ ਬੱਚਿਆਂ ਅਤੇ ਉਨ੍ਹਾਂ ਮਾਪਿਆ ਨੂੰ ਬੱਚਿਆ ਤੋਂ ਬਾਲ ਮਜਦੂਰੀ ਨਾ ਕਰਵਾ ਕੇ ਉਨ੍ਹਾਂਂ ਨੂੰ ਸਕੂਲ 'ਚ ਪੜਾਉਣ ਲਈ ਕਿਹਾ ਗਿਆ। ਸਲੱਮ ਏਰੀਆ ਦੇ ਲੋਕਾਂ ਨੂੰ ਬਾਲ ਮਜਦੂਰੀ ਅਤੇ ਬਾਲ ਵਿਆਹ ਨੂੰ ਰੋਕਣ ਲਈ ਵੀ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮੁੱਖ ਉਦੇਸ਼ ਇਹ ਹੀ ਹੈ ਕਿ ਕੋਈ ਬੱਚਾ ਵੀ ਸਕੂਲ ਜਾਣ ਤੋਂ ਵਾਝਾਂ ਨਾ ਰਹਿ ਜਾਵੇ। ਜ਼ਿਲੇ ਦੇ ਹਰ ਬੱਚੇ ਨੂੰ ਸਕੂਲ ਭੇਜਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਤੇ ਜ਼ਿਲਾ ਬਾਲ ਸੁਰੱਖਿਆ ਯੂਨਿਟ ਦੇ ਸੋਰਵ ਚਾਵਲਾ, ਬਿੱਕਰ ਸਿੰਘ, ਆਸ਼ੂ ਰਾਣੀ ਅਤੇ ਮਨਜੀਤ ਕੌਰ ਵੀ ਮੌਜੂਦ ਸਨ ।


Related News