ਜਲੰਧਰ : ਚੈਕਿੰਗ ਦੌਰਾਨ ਹਾਈਵੋਲਟੇਜ਼ ਡਰਾਮਾ, ਬਿਜਨੈੱਸਮੈਨ ਦੱਸ ਖੁਦ ਨੂੰ ਕਾਰ 'ਚ ਕੀਤਾ ਬੰਦ
Monday, Feb 25, 2019 - 03:09 PM (IST)

ਜਲੰਧਰ (ਸੁਧੀਰ) : ਸ਼ਹਿਰ ਦੇ ਸਕਾਈਲਾਰਕ ਚੌਂਕ 'ਚ ਸੋਮਵਾਰ ਦੁਪਹਿਰ ਉਸ ਸਮੇਂ ਹਾਈਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਸਵੀਫਟ ਕਾਰ ਸਵਾਰ ਇਕ ਵਿਅਕਤੀ ਨੇ ਖੁਦ ਨੂੰ ਕਾਰ 'ਚ ਬੰਦ ਕਰ ਲਿਆ। ਜਾਣਕਾਰੀ ਅਨੁਸਾਰ ਟ੍ਰੈਫਿਕ ਪੁਲਸ ਨੇ ਚੌਂਕ 'ਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਚੌਂਕ ਤੋਂ ਗੁਜ਼ਰ ਰਹੀ ਇਕ ਸਵਿਫਟ ਕਾਰ ਨੂੰ ਪੁਲਸ ਨੇ ਰੋਕਿਆ ਤਾਂ ਉਸ ਕੋਲੋਂ ਦਸਤਾਵੇਜ਼ ਦੀ ਮੰਗ ਕੀਤੀ। ਉਕਤ ਵਿਅਕਤੀ ਨੇ ਖੁਦ ਨੂੰ ਵੱਡਾ ਬਿਜਨੈੱਸਮੈਨ ਦੱਸਿਆ। ਇੱਥੋਂ ਤੱਕ ਕਿ ਕਾਰ ਸਵਾਰ ਵਿਅਕਤੀ ਨੇ ਖੁਦ ਨੂੰ ਕਰੀਬ 2 ਘੰਟੇ ਤੱਕ ਕਾਰ 'ਚ ਬੰਦ ਕਰ ਲਿਆ। ਮੌਕੇ 'ਤੇ ਪੁੱਜੀ ਪੁਲਸ ਨੇ ਕ੍ਰੇਨ ਮੰਗਵਾ ਕੇ ਟੋਅ ਕਰਵਾ ਲਿਆ ਅਤੇ ਵਿਅਕਤੀ ਨੂੰ ਥਾਣੇ ਲੈ ਗਏ।