ਕਹਿਰ ਬਣ ਕੇ ਵਰ੍ਹੀ ਮਜ਼ਦੂਰ ''ਤੇ ਆਸਮਾਨੀ ਬਿਜਲੀ, ਮੋਬਾਇਲ ਸੁਣਦੇ ਲਿਆ ਆਪਣੀ ਲਪੇਟ ''ਚ (ਤਸਵੀਰਾਂ)
Monday, Feb 12, 2018 - 03:17 PM (IST)
ਹੁਸ਼ਿਆਰਪੁਰ(ਅਮਰਿੰਦਰ ਮਿਸ਼ਰਾ)— ਸ਼ਹਿਰ ਦੇ ਫਗਵਾੜਾ ਰੋਡ ਦੇ ਨਾਲ ਲੱਗਦੇ ਪਿੰਡ ਸਾਹਰੀ 'ਚ ਸੋਮਵਾਰ ਸਵੇਰੇ 8.30 ਦੇ ਕਰੀਬ ਆਸਮਾਨੀ ਬਿਜਲੀ ਦੀ ਲਪੇਟ 'ਚ ਆਉਣ ਨਾਲ ਮਜ਼ਦੂਰ ਚੰਦਰਵੀਰ ਕਸ਼ਯਪ (42) ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੇ ਸਮੇਂ ਮ੍ਰਿਤਕ ਚੰਦਰਵੀਰ ਕਸ਼ਯਪ ਪੁੱਤਰ ਪੰਚਮਲਾਲ ਮੂਲ ਵਾਸੀ ਪਿੰਡ ਸੰਗਤਾਰਾ ਥਾਣਾ ਵਜੀਰਗੰਜ ਜ਼ਿਲਾ ਬਦਾਯੂੰ (ਯੂ. ਪੀ) ਆਪਣੀ ਪਤਨੀ, ਭਾਬੀ ਅਤੇ ਬੇਟੀਆਂ ਦੇ ਨਾਲ ਸਾਹਰੀ ਪਿੰਡ ਦੇ ਬਾਹਰ ਪਸ਼ੂਆਂ ਲਈ ਖੇਤ 'ਚ ਚਾਰਾ ਕੱਟ ਰਿਹਾ ਸੀ। ਪਰਿਵਾਰ ਵਾਲਿਆਂ ਨੇ ਤੁਰੰਤ ਹੀ ਹਾਦਸੇ ਦੀ ਸੂਚਨਾ ਪਿੰਡ ਦੇ ਲੋਕਾਂ ਸਮੇਤ ਥਾਣਾ ਮੇਹਟਿਆਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਏ. ਏ. ਆਈ. ਬਲਵਿੰਦਰ ਸਿੰਘ ਨੇ ਪੁਲਸ ਪਾਰਟੀ ਦੇ ਨਾਲ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ।

ਜਾਣੋ ਕਿਵੇਂ ਆਇਆ ਚੰਦਰਵੀਰ ਆਸਮਾਨੀ ਬਿਜਲੀ ਦੀ ਲਪੇਟ 'ਚ
ਮ੍ਰਿਤਕ ਚੰਦਰਵੀਰ ਕਸ਼ਯਪ ਦੀ ਪਤਨੀ ਓਮਵਤੀ, ਦੋਵੇਂ ਹੀ ਬੇਟੀਆਂ ਰੇਖਾ ਅਤੇ ਛੋਟੀ ਦੇ ਨਾਲ ਵੱਡੇ ਭਰਾ ਜਯਪਾਲ ਕਸ਼ਯਪ ਨੇ ਦੱਸਿਆ ਕਿ ਸਵੇਰੇ ਆਸਮਾਨ 'ਚ ਬੱਦਲ ਛਾਏ ਰਹਿਣ ਕਾਰਨ ਰੁੱਕ-ਰੁੱਕ ਕੇ ਬਾਰਿਸ਼ ਹੋ ਰਹੀ ਸੀ। ਤੇਜ਼ ਗਰਜ ਅਤੇ ਚਮਕ ਨਾਲ ਬਾਰਿਸ਼ ਹੋਣ ਦੌਰਾਨ ਅਸੀਂ ਸਾਰੇ ਖੇਤ 'ਚ ਚਾਰਾ ਕੱਟ ਰਹੇ ਸੀ। ਚੰਦਰਵੀਰ ਆਪਣੇ ਮੋਬਾਇਲ 'ਤੇ ਕਿਸੇ ਨਾਲ ਗੱਲ ਕਰ ਰਿਹਾ ਸੀ ਕਿ ਇਸੇ ਦੌਰਾਨ ਸਾਢੇ 8 ਵਜੇ ਆਸਮਾਨੀ ਬਿਜਲੀ ਕਹਿਰ ਬਣ ਕੇ ਚੰਦਰਵੀਰ 'ਤੇ ਡਿੱਗ ਗਈ ਅਤੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ। ਪਰਿਵਾਰ ਵਾਲਿਆਂ ਮੁਤਾਬਕ ਬਿਜਲੀ ਗਰਜਨ ਦੀ ਜ਼ੋਰਦਾਰ ਆਵਾਜ਼ ਨਾਲ ਚੰਦਰਵੀਰ ਨੂੰ ਚਕਰਾਉਂਦੇ ਹੋਏ ਜ਼ਮੀਨ 'ਤੇ ਡਿੱਗਦੇ ਦੇਖ ਸਮਝ ਗਏ ਕਿ ਉਹ ਆਸਮਾਨੀ ਬਿਜਲੀ ਦੀ ਲਪੇਟ 'ਚ ਆ ਗਿਆ ਹੈ।

ਕੀ ਕਹਿੰਦੇ ਹਨ ਜਾਂਚ ਅਧਿਕਾਰੀ?
ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਚੰਦਰਵੀਰ ਦੀ ਪਤਨੀ ਓਮਵਤੀ ਦੇ ਬਿਆਨ ਦੇ ਆਧਾਰ 'ਤੇ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਨ ਦੇ ਬਾਅਦ ਪੁਲਸ ਧਾਰਾ 174 ਦੇ ਅਧੀਨ ਕਾਰਵਾਈ ਕਰਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।
ਬਿਜਲੀ ਦੇ ਚਮਕਣ 'ਤੇ ਇੰਝ ਵਰਤੋਂ ਸਾਵਧਾਨੀ
ਆਸਮਾਨ 'ਚ ਬਿਜਲੀ ਚਮਕਦੇ ਹੀ ਅਤੇ ਤੂਫਾਨ ਦੇ ਆਉਂਦੇ ਹੀ ਘਰ 'ਚ ਰੱਖੇ ਟੀ. ਵੀ, ਰੇਡੀਓ, ਕੰਪਿਊਟਰ ਆਦਿ ਦੇ ਪਲੱਗ ਕੱਢ ਦੇਣੇ ਚਾਹੀਦੇ ਹਨ। ਜੇਕਰ ਬੱਦਲ ਗਰਜ ਰਹੇ ਹੋਣ ਅਤੇ ਤੁਹਾਡੇ ਰੌਂਗਟੇ ਖੜ੍ਹੇ ਹੋ ਰਹੇ ਹੋਣ ਤਾਂ ਇਸ ਗੱਲ ਦਾ ਸੰਕੇਤ ਹੈ ਕਿ ਬਿਜਲੀ ਡਿੱਗ ਸਕਦੀ ਹੈ। ਅਜਿਹੇ 'ਚ ਪੈਰਾਂ ਦੇ ਭਾਰ ਹੇਠਾਂ ਬੈਠ ਦੇ ਹੱਥ ਗੋਢਿਆਂ 'ਤੇ ਰੱਖ ਲਵੋ ਅਤੇ ਸਿਰ ਦੋਵੇਂ ਗੋਢਿਆਂ 'ਚ। ਅਜਿਹਾ ਕਰਨ ਨਾਲ ਤੁਹਾਡਾ ਜ਼ਮੀਨ ਦੇ ਨਾਲ ਸਪੰਰਕ ਬਣਿਆ ਰਹੇਗਾ। ਲੋਹੇ ਦੀ ਡੰਡੇ ਵਾਲੀ ਛੱਤਰੀ ਜਾਂ ਮੋਬਾਇਲ ਫੋਨ ਦਾ ਇਸਤੇਮਾਲ ਨਾ ਕਰੋ ਕਿਉਂਕਿ ਧਾਤੂ ਦੇ ਜ਼ਰੀਏ ਬਿਜਲੀ ਤੁਹਾਡੇ ਸਰੀਰ 'ਚ ਵੜ ਸਕਦੀ ਹੈ।
