ਅਾਸਮਾਨ ’ਚ ਛਾਈ ‘ਮਿੱਟੀ ਦੀ ਚਾਦਰ’
Sunday, Jun 17, 2018 - 08:28 AM (IST)
ਬਾਘਾਪੁਰਾਣਾ (ਚਟਾਨੀ) - ਝੋਨੇ ਦੀ ਬੀਜਾਈ ਤੇ ਤਪਦੇ ਜਿਸਮਾਂ ਨੂੰ ਠਾਰਨ bਲਈ ਅੱਡੀਆਂ ਚੁੱਕ- ਚੁੱਕ ਕੇ ਮੀਂਹ ਦੀ ਉਡੀਕ ਕਰਦੇ ਲੋਕਾਂ ’ਤੇ ਠੰਡੇ ਛਿੱਟਿਆਂ ਦੀ ਬਜਾਏ ਰੇਤੇ ਦੀ ਵਰਖਾ ਹੋਣ ਲੱਗੀ ਹੈ। ਰਾਜਸਥਾਨ ’ਚੋਂ ਧੂਡ਼ ਦੇ ਉੱਡੇ ਤੂਫਾਨਾਂ ਨੇ ਪੰਜਾਬ ਦੀ ਆਬੋ-ਹਵਾ ਨੂੰ ਗੰਧਲਾ ਕਰ ਦਿੱਤਾ ਹੈ। ਪਿਛਲੇ ਚਾਰ ਦਿਨਾਂ ਤੋਂ ਅਾਸਮਾਨ ’ਤੇ ਵਿਛੀ ਮਿੱਟੀ ਦੀ ਚਾਦਰ ਨੇ ਹਵਾ ’ਚੋਂ ਆਕਸੀਜ਼ਨ ਦੀ ਮਾਤਰਾ ਘਟਾ ਦਿੱਤੀ ਹੈ, ਜਿਸ ਕਰ ਕੇ ਦਮੇ ਦੇ ਮਰੀਜ਼ਾਂ ਨੂੰ ਸਾਹ ਲੈਣਾ ਅੌਖਾ ਹੋਇਆ ਪਿਆ ਹੈ। ਚਮਡ਼ੀ ਰੋਗਾਂ ਨਾਲ ਪੀਡ਼ਤ ਲੋਕਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਸ਼ਨਿੱਚਰਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਸੀ ਪਰ ਧੂਡ਼ ਦਾ ਤੂਫਾਨ ਅੱਜ ਪਹਿਲਾਂ ਦੇ ਮੁਕਾਬਲੇ ਹੋਰ ਤੇਜ਼ ਵਗਦਾ ਹੋਣ ਕਰ ਕੇ ਮੀਂਹ ਦੀ ਸੰਭਾਵਨਾ ਅਸਲੋਂ ਹੀ ਦਿਖਾਈ ਨਹੀਂ ਦੇ ਰਹੀ।
Related News
ਡਰਾਈਵਿੰਗ ਲਾਇਸੈਂਸ ਨਿਯਮਾਂ 'ਚ ਵੱਡੀ ਤਬਦੀਲੀ: 40 ਤੋਂ 60 ਸਾਲ ਵਾਲਿਆਂ ਨੂੰ ਮਿਲੀ ਵੱਡੀ ਰਾਹਤ, ਹੁਣ ਮੈਡੀਕਲ ਸਰਟੀਫਿਕੇ
