ਮੌਲੀਜਾਗਰਾਂ ਦੇ ਜੰਗਲੀ ਇਲਾਕੇ ''ਚੋਂ ਮਿਲਿਆ ''ਕੰਕਾਲ'', ਲੋਕਾਂ ''ਚ ਫੈਲੀ ਦਹਿਸ਼ਤ
Wednesday, Nov 18, 2020 - 12:06 PM (IST)
ਚੰਡੀਗੜ੍ਹ (ਸੰਦੀਪ) : ਇੱਥੇ ਮੌਲੀਜਾਗਰਾਂ ਦੇ ਨਾਲ ਲੱਗਦੇ ਜੰਗਲੀ ਇਲਾਕੇ 'ਚੋਂ ਬੁੱਧਵਾਰ ਨੂੰ ਦਰੱਖਤ ਹੇਠਾਂ ਪਿਆ ਇਕ ਕੰਕਾਲ ਬਰਾਮਦ ਕੀਤਾ ਗਿਆ ਹੈ, ਜਿਸ ਤੋਂ ਬਾਅਦ ਆਸ-ਪਾਸ ਦੇ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਸ ਦੀ ਸੂਚਨਾ ਮਿਲਦੇ ਸਾਰ ਹੀ ਪੁਲਸ ਮੌਕੇ 'ਤੇ ਪੁੱਜੀ ਅਤੇ ਜਾਂਚ 'ਚ ਜੁੱਟ ਗਈ। ਪੁਲਸ ਦੀ ਮੁੱਢਲੀ ਜਾਂਚ 'ਚ ਪਾਇਆ ਗਿਆ ਹੈ ਕਿ ਲਾਸ਼ ਦਰੱਖਤ ਨਾਲ ਲਟਕੀ ਹੋਈ ਸੀ ਅਤੇ ਰੱਸੀ ਟੁੱਟਣ ਮਗਰੋਂ ਹੇਠਾਂ ਜ਼ਮੀਨ 'ਤੇ ਡਿਗ ਗਈ, ਜੋ ਕਿ ਕਾਫੀ ਸਮਾਂ ਪੁਰਾਣੀ ਲੱਗ ਰਹੀ ਹੈ।
ਇਹ ਵੀ ਪੜ੍ਹੋ : ਆਟੋ ਚਾਲਕ ਨੇ ਜੰਗਲੀ ਇਲਾਕੇ 'ਚ ਜਨਾਨੀ ਨਾਲ ਕੀਤੀ ਵੱਡੀ ਵਾਰਦਾਤ, ਜਾਨ ਬਚਾਉਣ ਲਈ ਮਾਰੀ ਛਾਲ
ਫਿਲਹਾਲ ਖ਼ੁਦਕੁਸ਼ੀ ਜਾਂ ਕਤਲ ਦੋਹਾਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਪੁਲਸ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ ਅਤੇ ਮ੍ਰਿਤਕ ਦੀ ਪਛਾਣ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਯੂਥ ਕਾਂਗਰਸੀ ਆਗੂ ਦੇ ਰੈਸਟੋਰੈਂਟ 'ਚ ਅਚਾਨਕ ਚੱਲੀ ਗੋਲੀ, ਨੌਜਵਾਨ ਦੇ ਢਿੱਡ 'ਚ ਲੱਗੀ