ਐੱਸ.ਆਈ.ਟੀ. ਨੂੰ ਝਟਕਾ, ਰਾਮ ਰਹੀਮ ਦੇ ਸਮਰਥਕਾਂ ਨੂੰ ਮਿਲੀ ਵੱਡੀ ਰਾਹਤ
Sunday, Feb 18, 2018 - 02:44 PM (IST)
ਪੰਚਕੂਲਾ — 25 ਅਗਸਤ ਨੂੰ ਚਲ ਰਹੇ ਮੁਕੱਦਮੇ ਨੂੰ ਲੈ ਕੇ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ ਵਿਚ ਹੋਈ ਹਿੰਸਾ 'ਚ ਸ਼ਾਮਲ ਦੋਸ਼ੀਆਂ ਤੋਂ ਦੇਸ਼ਧ੍ਰੋਹ ਦਾ ਮਾਮਲਾ ਹਟਾ ਲਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਐੱਫ.ਆਈ.ਆਰ. ਨੰਬਰ 335 'ਚ ਦੋਸ਼ੀ ਬਣਾਏ ਗਏ 53 ਲੋਕਾਂ 'ਤੇ ਦੇਸ਼ਧ੍ਰੋਹ ਦੀ ਧਾਰਾ ਲਗਾਈ ਗਈ ਸੀ ਜੋ ਕਿ ਹੁਣ ਪੰਚਕੂਲਾ ਕੋਰਟ ਦੇ ਆਦੇਸ਼ ਨਾਲ ਹਟਾ ਲਈ ਗਈ ਹੈ।
ਅਦਾਲਤ ਵਲੋਂ ਦੋਸ਼ੀਆਂ 'ਤੇ ਲੱਗੀ ਇਸ ਦੇਸ਼ਧ੍ਰੋਹ ਦੀ ਧਾਰਾ ਨੂੰ ਹਟਾਏ ਜਾਣ ਤੋਂ ਬਾਅਦ ਐੱਸ.ਆਈ.ਟੀ. ਨੂੰ ਵੱਡਾ ਝਟਕਾ ਲੱਗਾ ਹੈ। ਇਹ ਮਾਮਲਾ ਹੁਣ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ 'ਚ ਚੱਲੇਗਾ।