ਸਿਟ ਵਲੋਂ ਗ੍ਰਿਫ਼ਤਾਰ ਕੀਤੇ ਛੇ ਡੇਰਾ ਪ੍ਰੇਮੀਆਂ ’ਚੋਂ ਤਿੰਨ ਨੂੰ ਪਹਿਲੀ ਜੂਨ ਤੱਕ ਜੇਲ ਭੇਜਿਆ

Monday, May 24, 2021 - 06:21 PM (IST)

ਸਿਟ ਵਲੋਂ ਗ੍ਰਿਫ਼ਤਾਰ ਕੀਤੇ ਛੇ ਡੇਰਾ ਪ੍ਰੇਮੀਆਂ ’ਚੋਂ ਤਿੰਨ ਨੂੰ ਪਹਿਲੀ ਜੂਨ ਤੱਕ ਜੇਲ ਭੇਜਿਆ

.ਫਰੀਦਕੋਟ (ਜਗਦੀਸ਼) : ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਵਿਚ ਖਿਲਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ 6 ਡੇਰਾ ਪ੍ਰੇਮੀਆਂ ਵਿਚੋਂ 3 ਨੂੰ ਇਲਾਕਾ ਮੈਜਿਸਟਰੇਟ ਨੇ ਅੱਜ ਪੁਲਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ ਸੀ ਅਤੇ ਕੋਰੋਨਾ ਪਾਜ਼ੇਟਿਵ ਆਏ ਬਾਕੀ ਤਿੰਨ ਡੇਰਾ ਪ੍ਰੇਮੀਆਂ ਨੂੰ ਪਹਿਲਾਂ ਹੀ ਇਲਾਕਾ ਮੈਜਿਸਟਰੇਟ ਨੇ ਪਹਿਲੀ ਜੂਨ ਤੱਕ ਅਦਾਲਤੀ ਹਿਰਾਸਤ ਵਿਚ ਭੇਜਣ ਦੇ ਹੁਕਮ ਦਿੱਤੇ ਹਨ। ਕੋਰੋਨਾ ਪਾਜ਼ੇਟਿਵ ਆਏ ਡੇਰਾ ਪ੍ਰੇਮੀ ਨਿਸ਼ਾਨ ਸਿੰਘ, ਬਲਜੀਤ ਸਿੰਘ ਅਤੇ ਸੁਖਜਿੰਦਰ ਸਿੰਘ ਪਹਿਲੀ ਜੂਨ ਤੱਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਕੋਰੋਨਾ ਵਾਰਡ ਵਿਚ ਇਲਾਜ ਅਧੀਨ ਹਨ। ਇਸੇ ਦਰਮਿਆਨ ਡੇਰਾ ਪ੍ਰੇਮੀ ਸ਼ਕਤੀ ਸਿੰਘ ਰਣਜੀਤ ਸਿੰਘ ਅਤੇ ਪ੍ਰਦੀਪ ਸਿੰਘ ਨੂੰ ਅੱਜ ਇਲਾਕਾ ਮੈਜਿਸਟਰੇਟ ਮੈਡਮ ਤਰਜਨੀ ਛੁੱਟੀ ’ਤੇ ਹੋਣ ਕਾਰਨ ਡਿਊਟੀ ਮੈਜਿਸਟਰੇਟ ਅਜੇ ਪਾਲ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਮੁਲਜ਼ਮਾਂ ਵੱਲੋਂ ਆਪਣੇ ਵਕੀਲ ਵਿਨੋਦ ਕੁਮਾਰ ਮੌਂਗਾ ਰਾਹੀ ਅਦਾਲਤ ਵਿਚ ਲਿਖਤੀ ਅਰਜ਼ੀ ਦੇ ਕੇ ਮਾਮਲੇ ਦੀ ਪੜਤਾਲ ਕਰ ਰਹੇ ਦਲਬੀਰ ਸਿੰਘ ਅਤੇ ਥਾਣਾ ਬਾਜਾਖਾਨਾ ਦੇ ਐੱਸ. ਐੱਚ. ਓ. ਇਕਬਾਲ ਹੁਸੈਨ ’ਤੇ ਕਥਿਤ ਕੁੱਟਮਾਰ ਕਰਕੇ ਅਦਾਲਤ ਵਿਚ ਗੁਨਾਹ ਕਬੂਲ ਕਰਨ ਲਈ ਮਜ਼ਬੂਰ ਕਰਨ ਦੇ ਦੋਸ਼ ਲਾਏ ਹਨ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਮੌਡਰਨਾ ਤੋਂ ਬਾਅਦ ਫਾਈਜ਼ਰ ਨੇ ਵੀ ਪੰਜਾਬ ਨੂੰ ਟੀਕੇ ਭੇਜਣ ਤੋਂ ਕੀਤਾ ਇਨਕਾਰ

ਅਦਾਲਤ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇੰਸਪੈਕਟਰ ਦਲਬੀਰ ਸਿੰਘ ਅਤੇ ਐੱਸ. ਐੱਚ. ੳ. ਹੁਸੈਨ ਨੂੰ ਹਦਾਇਤ ਕੀਤੀ ਸੀ ਕਿ ਉਹ ਮਿਤੀ 24 ਮਈ ਤੱਕ ਇਸ ਸ਼ਿਕਾਇਤ ਦਾ ਜਵਾਬ ਅਦਾਲਤ ਵਿਚ ਲਿਖਤੀ ਤੌਰ ’ਤੇ ਪੇਸ਼ ਕਰਨ ਜਿਸ ’ਤੇ ਸਰਕਾਰ ਵੱਲੋਂ ਸ਼ਿਕਾਇਤ ਦਾ ਜਵਾਬ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਾਣਕਾਰੀ ਅਨੁਸਾਰ ਵਿਸ਼ੇਸ਼ ਟੀਮ ਨੇ 16 ਮਈ ਨੂੰ ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕਰਕੇ 17 ਮਈ ਨੂੰ ਅਦਾਲਤ ਵਿਚ ਪੇਸ਼ ਕੀਤਾ ਸੀ ਅਤੇ ਅਤੇ ਦਾਅਵਾ ਕੀਤਾ ਸੀ ਕਿ ਡੇਰਾ ਪ੍ਰੇਮੀਆਂ ਕੋਲ ਗੁਰੂ ਗ੍ਰੰਥ ਸਾਹਿਬ ਦੇ 100 ਪੰਨੇ ਅਤੇ ਜਿਲਦ ਹੈ ਪਰ ਚਾਰ ਦਿਨਾਂ ਦੇ ਪੁਲਸ ਰਿਮਾਂਡ ਦੌਰਾਨ ਜਾਂਚ ਟੀਮ ਮੁਲਜ਼ਮਾਂ ਪਾਸੋਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਅਤੇ ਜਿਲਦ, ਘਟਨਾ ਵਿਚ ਵਰਤਿਆ ਗਿਆ ਇਕ ਮੋਟਰਸਾਇਕਲ ਵੀ ਬਰਾਮਦ ਨਹੀਂ ਹੋ ਸਕਿਆ।

ਉਸ ਤੋਂ ਬਾਅਦ 24 ਮਈ ਤੱਕ ਅਦਾਲਤ ਪਾਸੋਂ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਸੀ । ਜਿਸ ’ਤੇ ਅੱਜ ਇਨ੍ਹਾਂ ਨੂੰ ਵੀ ਪਹਿਲੀ ਜੂਨ ਤੱਕ ਅਦਾਲਤੀ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਉਧਰ ਦੂਜੇ ਪਾਸੇ ਜੂਨ 2015 ਵਿਚ .ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਵਿਚ ਸ਼ਕਤੀ ਸਿੰਘ ਅਤੇ ਰਣਜੀਤ ਸਿੰਘ ਭੋਲਾ ਨੂੰ ਐੱਫ. ਆਈ. ਆਰ ਨੰਬਰ 117 ਵਿਚ ਨਾਮਜ਼ਦ ਕਰਕੇ ਡਿਊਟੀ ਮੈਜਿਸਟਰੇਟ ਅਜੇ ਪਾਲ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਸ ’ਤੇ ਆਦਾਲਤ ਨੇ ਇਨ੍ਹਾਂ ਨੂੰ ਦੋ ਦਿਨ ਲਈ ਪੁਲਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ।

ਇਹ ਵੀ ਪੜ੍ਹੋ : ਖਾਲਿਸਤਾਨ ਟਾਈਗਰ ਫੋਰਸ ਦੇ ਕਾਰਕੁਨਾਂ ਵੱਲੋਂ ਵੱਡੇ ਖ਼ੁਲਾਸੇ, ਸੁੱਖਾ ਲੰਮੇ ਦੇ ਕਤਲ ਦਾ ਬਿਆਨ ਕੀਤਾ ਪੂਰਾ ਸੱਚ


author

Gurminder Singh

Content Editor

Related News