ਗੁਰਦੁਆਰੇ ਮੱਥਾ ਟੇਕਣ ਜਾ ਰਹੀਆਂ ਐਕਟੀਵਾ ਸਵਾਰ ਭੈਣਾਂ ਨਾਲ ਵਾਪਰਿਆ ਵੱਡਾ ਹਾਦਸਾ, 1 ਦੀ ਮੌਤ

Wednesday, Jun 28, 2023 - 06:17 PM (IST)

ਗੁਰਦੁਆਰੇ ਮੱਥਾ ਟੇਕਣ ਜਾ ਰਹੀਆਂ ਐਕਟੀਵਾ ਸਵਾਰ ਭੈਣਾਂ ਨਾਲ ਵਾਪਰਿਆ ਵੱਡਾ ਹਾਦਸਾ, 1 ਦੀ ਮੌਤ

ਘਨੌਰ (ਅਲੀ) : ਥਾਣਾ ਘਨੌਰ ਪੁਲਸ ਨੇ ਲੰਘੇ ਦਿਨੀਂ ਘਨੌਰ ਤੋਂ ਬਹਾਦਰਗੜ੍ਹ ਰੋਡ ’ਤੇ ਸਕੂਟਰੀ ’ਤੇ ਸਵਾਰ ਹੋ ਕੇ ਜਾ ਰਹੀਆਂ 2 ਭੈਣਾਂ ਨੂੰ ਟੱਕਰ ਮਾਰਨ ਵਾਲੇ ਅਣਪਛਾਤੇ ਡਰਾਈਵਰ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਕੋਲ ਚਰਨਜੀਤ ਸਿੰਘ ਪੁੱਤਰ ਸਾਧਾ ਸਿੰਘ ਵਾਸੀ ਪਿੰਡ ਬਘੌਰਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੇਰੀ ਲੜਕੀ ਕੋਮਲਪ੍ਰੀਤ ਕੌਰ (18) ਅਤੇ ਭਤੀਜੀ ਹਰਲੀਨ ਕੌਰ (16) ਪਿੰਡ ਤੋਂ ਸਕੂਟਰੀ ’ਤੇ ਨੇੜਲੇ ਪਿੰਡ ਸ਼ੇਖੂਪੁਰ ਵਿਖੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੀਆਂ ਸਨ। ਪਿੰਡ ਬਘੌਰਾ ਨੇੜੇ ਹੀ ਬਹਾਦਰਗੜ੍ਹ ਸਾਈਡ ਤੋਂ ਡਰਾਈਵਰ ਨੇ ਤੇਜ਼ ਰਫਤਾਰ ਟਰੱਕ ਲਾਪ੍ਰਵਾਹੀ ਨਾਲ ਲਿਆ ਕੇ ਉਨ੍ਹਾਂ ’ਚ ਮਾਰਿਆ। ਹਾਦਸੇ ’ਚ ਮੇਰੀ ਲੜਕੀ ਕੋਮਲਪ੍ਰੀਤ ਦੀ ਮੌਤ ਹੋ ਗਈ ਅਤੇ ਭਤੀਜੀ ਹਰਲੀਨ ਕੌਰ ਗੰਭੀਰ ਰੂਪ ’ਚ ਜ਼ਖਮੀ ਹੋ ਗਈ, ਜਿਸ ਦੀ ਲੱਤ ਟੁੱਟ ਗਈ ਹੈ।

ਮ੍ਰਿਤਕ ਦੇ ਪਿਤਾ ਚਰਨਜੀਤ ਸਿੰਘ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਮੇਰੀ ਲੜਕੀ ਆਈਲੈਟਸ ਕਰ ਰਹੀ ਸੀ, ਜਦੋਂ ਕਿ ਮੇਰੀ ਭਤੀਜੀ 10ਵੀਂ ਜਮਾਤ ’ਚ ਪੜ੍ਹਦੀ ਹੈ। ਦੱਸਣਯੋਗ ਹੈ ਜ਼ਖ਼ਮੀ ਲੜਕੀ ਦੇ ਪਿਤਾ ਦੀ ਲਗਭਗ 4 ਮਹੀਨੇ ਪਹਿਲਾਂ ਸਵਰਗਵਾਸ ਹੋ ਗਏ ਸਨ। ਪੁਲਸ ਨੇ 279, 304, 338, 427 ਆਈ. ਪੀ. ਸੀ. ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤਾ ਹੈ।


author

Gurminder Singh

Content Editor

Related News