ਮੋਗਾ ''ਚ ਵੱਡੀ ਵਾਰਦਾਤ, ਅਦਾਲਤ ਆਈ ਸਾਲ਼ੀ ਦਾ ਜੀਜੇ ਨੇ ਸ਼ਰੇਆਮ ਗੋਲ਼ੀਆਂ ਮਾਰ ਕੇ ਕੀਤਾ ਕਤਲ

03/09/2021 8:55:43 PM

ਮੋਗਾ (ਆਜ਼ਾਦ)- ਆਪਸੀ ਰੰਜਿਸ਼ ਦੇ ਚੱਲਦੇ ਦਿਨ-ਦਿਹਾੜੇ ਐੱਨ. ਆਰ. ਆਈ. ਜਗਵਿੰਦਰ ਸਿੰਘ ਨਿਵਾਸੀ ਟੀਚਰ ਕਾਲੋਨੀ ਮੋਗਾ ਨੇ ਆਪਣੀ ਸਾਲੀ ਹਰਵਿੰਦਰ ਕੌਰ ਨਿਵਾਸੀ ਅੰਮ੍ਰਿਤਸਰ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਮੁਲਜ਼ਮ ਐੱਨ. ਆਰ. ਆਈ. ਜਗਵਿੰਦਰ ਸਿੰਘ ਨੂੰ ਕਾਬੂ ਕਰਨ ਦੇ ਇਲਾਵਾ ਉਸਦੀ ਗੱਡੀ ਅਤੇ ਅਸਲਾ ਵੀ ਕਬਜ਼ੇ ਵਿਚ ਲੈ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪ੍ਰੇਮ ਵਿਆਹ ਨੂੰ ਲੈ ਕੇ ਦੋਵੇਂ ਧਿਰਾਂ ਵਿਚਕਾਰ ਰੰਜਿਸ਼ ਚੱਲਦੀ ਆ ਰਹੀ ਸੀ। ਜਦੋਂ ਜਗਵਿੰਦਰ ਸਿੰਘ ਵਲੋਂ ਆਪਣੀ ਸਾਲੀ ਹਰਵਿੰਦਰ ਕੌਰ ਅਤੇ ਉਸਦੇ ਪਤੀ ਕਰਮਜੀਤ ਸਿੰਘ ਆਦਿ ਖ਼ਿਲਾਫ਼ ਇਸਤਗਾਸਾ ਦਾਇਰ ਕੀਤਾ ਹੋਇਆ ਸੀ। ਸੋਮਵਾਰ ਦੋਵੇਂ ਪਤੀ-ਪਤਨੀ ਮੋਗਾ ਉਕਤ ਇਸਤਗਾਸੇ ਦੀ ਤਾਰੀਖ ’ਤੇ ਮੋਗਾ ਕਚਹਿਰੀ ਵਿਚ ਆਏ ਸਨ ਅਤੇ ਉਨ੍ਹਾਂ ਮੋਗਾ ਪੁਲਸ ਤੋਂ ਸੁਰੱਖਿਆ ਵੀ ਲਈ ਸੀ ਕਿਉਂਕਿ ਪਹਿਲਾਂ ਵੀ ਕਈ ਵਾਰ ਇਨ੍ਹਾਂ ਦਾ ਆਪਸੀ ਝਗੜਾ ਹੋ ਚੁੱਕਿਆ ਹੈ।

ਇਹ ਵੀ ਪੜ੍ਹੋ : ਰੌਂਗਟੇ ਖੜ੍ਹੇ ਕਰਨ ਵਾਲੀ ਸੀ ਲੁਧਿਆਣਾ ਦੀ ਘਟਨਾ, ਬੱਚੇ ਚੀਕਦੇ ਰਹੇ, ਅੰਕਲ ਮਾਰ ਰਹੇ ਹਨ, ਵੱਢ ਦਿੱਤੇ ਦੋਵਾਂ ਦੇ ਗਲ਼ੇ

PunjabKesari

ਹਰਵਿੰਦਰ ਕੌਰ ਅਤੇ ਉਸਦਾ ਪਤੀ ਕਰਮਜੀਤ ਸਿੰਘ ਜਦੋਂ ਮੋਗਾ ਕਚਹਿਰੀ ਤੋਂ ਤਾਰੀਖ ਭੁਗਤਣ ਤੋਂ ਬਾਅਦ ਵਾਪਸ ਅੰਮ੍ਰਿਤਸਰ ਜਾ ਰਹੇ ਸਨ ਤਾਂ ਮੁਲਜ਼ਮ ਨੇ ਉਨ੍ਹਾਂ ਦਾ ਆਪਣੀ ਗੱਡੀ ਨਾਲ ਪਿੱਛਾ ਕੀਤਾ ਅਤੇ ਗੋਲ਼ੀਆਂ ਚਲਾਉਣ ਲੱਗਾ, ਜਿਸ ਕਾਰਣ ਉਨ੍ਹਾਂ ਦੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਅਤੇ ਉਨ੍ਹਾਂ ਆਪਣੀ ਗੱਡੀ ਲੁਹਾਰਾ ਚੌਂਕ ਕੋਲ ਰੋਕ ਲਈ ਅਤੇ ਉਥੇ ਖੜੇ ਪੁਲਸ ਕਰਚਮਾਰੀਆਂ ਤੋਂ ਸੁਰੱਖਿਆ ਦੀ ਗੁਹਾਰ ਲਗਾਈ। ਇਸ ਦੌਰਾਨ ਦੋਸ਼ੀ ਜਗਵਿੰਦਰ ਸਿੰਘ ਉਰਫ ਘਾਲੀ ਨੇ ਉਨ੍ਹਾਂ ’ਤੇ ਗੋਲ਼ੀਆਂ ਚਲਾਅ ਦਿੱਤੀਆਂ, ਜੋ ਹਰਵਿੰਦਰ ਕੌਰ ਦੇ ਪੇਟ ਵਿਚ ਲੱਗੀ ਅਤੇ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ। ਪੁਲਸ ਮੁਲਾਜ਼ਮਾਂ ਨੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਦੋਸ਼ੀ ਨੂੰ ਅਸਲੇ ਸਮੇਤ ਦਬੋਚ ਲਿਆ।

ਇਹ ਵੀ ਪੜ੍ਹੋ : ਸ਼ਰਮਨਾਕ ! ਨੂੰਹ ਨੇ ਭਾਣਜੇ ਨਾਲ ਮਿਲ ਕੇ ਚਾੜ੍ਹਿਆ ਚੰਨ, ਉਹ ਕੀਤਾ ਜੋ ਸੋਚਿਆ ਨਾ ਸੀ

PunjabKesari

ਇਸ ਦੌਰਾਨ ਜ਼ਖਮੀ ਹਰਵਿੰਦਰ ਕੌਰ ਨੂੰ ਸਿਵਲ ਹਸਪਤਾਲ ਮੋਗਾ ਤੋਂ ਡੀ. ਐੱਮ. ਸੀ. ਲੁਧਿਆਣਾ ਦਾਖ਼ਲ ਕਰਵਾਇਆ ਗਿਆ ਪਰ ਉਥੇ ਉਸਨੇ ਦਮ ਤੋੜ ਦਿੱਤਾ। ਪੁਲਸ ਸੂਤਰਾਂ ਅਨੁਸਾਰ ਕਰਮਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀ ਜਗਵਿੰਦਰ ਸਿੰਘ ਨੇ 24 ਅਕਤੂਬਰ 2014 ਨੂੰ ਗੋਲ਼ੀ ਚਲਾਉਣ ਦੇ ਮਾਮਲੇ ਵਿਚ ਉਨ੍ਹਾਂ ’ਤੇ ਥਾਣਾ ਕੋਟ ਈਸੇ ਖਾਂ ਵਿਚ ਕੇਸ ਦਰਜ ਕਰਵਾਇਆ ਸੀ। ਉਕਤ ਮਾਮਲੇ ਦੀ ਜਾਂਚ ਅੰਮ੍ਰਿਤਸਰ ਦੇ ਸਹਾਇਕ ਕਮਿਸ਼ਨਰ ਪੁਲਸ ਵਲੋਂ ਕੀਤੀ ਗਈ ਸੀ। ਉਕਤ ਮਾਮਲੇ ਦੀ ਜਾਂਚ ਤੋਂ ਬਾਅਦ 31 ਅਕਤੂਬਰ 2015 ਨੂੰ ਕਰਮਜੀਤ ਸਿੰਘ ਅਤੇ ਉਸਦੀ ਪਤਨੀ ਹਰਵਿੰਦਰ ਕੌਰ ਨੂੰ ਬੇਕਸੂਰ ਪਾਇਆ ਗਿਆ ਸੀ। ਉਕਤ ਮਾਮਲੇ ਵਿਚ ਜਗਵਿੰਦਰ ਸਿੰਘ ਵਲੋਂ ਮਾਣਯੋਗ ਅਦਾਲਤ ਮੋਗਾ ਵਿਚ ਇਸਤਗਾਸਾ ਦਾਇਰ ਕੀਤਾ ਹੋਇਆ ਸੀ, ਜਿਸ ਦੀ ਤਾਰੀਖ ’ਤੇ ਅੱਜ ਅਸੀਂ ਆਏ ਹੋਏ ਸੀ।

ਇਹ ਵੀ ਪੜ੍ਹੋ : ਅੰਮ੍ਰਿਤਸਰ : ਵਿਆਹ ਸਮਾਗਮ 'ਚ ਪਿਆ ਭੜਥੂ, ਲਾਵਾਂ ਸਮੇਂ ਪ੍ਰੇਮਿਕਾ ਨੂੰ ਵੇਖ ਲਾੜੇ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

PunjabKesari

ਜ਼ਿਕਰਯੋਗ ਹੈ ਕਿ ਜਗਵਿੰਦਰ ਸਿੰਘ ਐੱਨ. ਆਰ. ਆਈ. ਉਸ ਸਮੇਂ ਚਰਚਾ ਵਿਚ ਆਇਆ ਜਦੋਂ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਇਕ ਰਾਤ ਇਨ੍ਹਾਂ ਦੇ ਘਰ ਵਿਚ ਗੁਜ਼ਾਰੀ ਸੀ। ਇਸ ਗੱਲ ਨੂੰ ਲੈ ਕੇ ਵਿਰੋਧੀ ਧਿਰ ਵਲੋਂ ਕਾਫੀ ਹੰਗਾਮਾ ਕੀਤਾ ਗਿਆ। ਜਦ ਇਸ ਸਬੰਧ ਵਿਚ ਡੀ. ਐੱਸ. ਪੀ. ਧਰਮਕੋਟ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਐੱਨ. ਆਰ. ਆਈ. ਨੇ ਇੱਜ਼ਤ ਖਾਤਰ ਉਕਤ ਕਤਲ ਨੂੰ ਅੰਜਾਮ ਦਿੱਤਾ ਹੈ। ਉਹ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਜਾਂਚ ਜਾਰੀ ਹੈ। ਥਾਣਾ ਮੁਖੀ ਕੋਟ ਈਸੇ ਖਾਂ ਨੇ ਕਿਹਾ ਕਿ ਦੋਸ਼ੀ ਖ਼ਿਲਾਫ਼ ਥਾਣਾ ਕੋਟ ਈਸੇ ਖਾਂ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕਾ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਵਿਚ ਰੱਖਿਆ ਗਿਆ ਹੈ, ਜਿਸ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਨੂੰ ਸੌਂਪਿਆ ਜਾਵੇਗਾ।

ਇਹ ਵੀ ਪੜ੍ਹੋ : ਪੁਲਸ ਟੀਮ ’ਤੇ ਹਮਲਾ ਕਰਕੇ ਸਮੱਗਲਰ ਛੁਡਾਇਆ, ਅਕਾਲੀ ਆਗੂ ਸਣੇ 70 ਲੋਕਾਂ ਖ਼ਿਲਾਫ਼ ਮਾਮਲਾ ਦਰਜ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News