ਸਿਰਸਾ : ਪੋਤਾ ਨਾ ਹੋਣ ਤੋਂ ਦੁਖੀ ਦਾਦੀ ਨੇ 4 ਸਾਲ ਦੀ ਪੋਤੀ ਨੂੰ ਬੇਰਿਹਮੀ ਨਾਲ ਸਾੜਿਆ

07/23/2017 10:34:34 PM

ਚੰਡੀਗੜ- ਵੱਡੇ ਪੱਧਰ ਉੱਤੇ ਭਰੂਣ ਹੱਤਿਆਵਾਂ ਕਾਰਨ ਬਦਨਾਮ ਹਰਿਆਣਾ ਦੇ ਦਾਮਨ ਉੱਤੇ ਇਕ ਹੋਰ ਦਾਗ ਲੱਗ ਗਿਆ ਹੈ। ਸਿਰਸਾ ਜ਼ਿਲੇ ਵਿਚ ਹੋਈ ਇਕ ਸ਼ਰਮਨਾਕ ਘਟਨਾ ਵਿਚ ਦਾਦੀ ਨੇ ਆਪਣੀ 4 ਸਾਲ ਦੀ ਪੋਤੀ ਨੂੰ ਬੁਰੀ ਤਰ੍ਹਾਂ ਸਾੜ ਦਿੱਤਾ। ਪੀੜਤ ਬੱਚੀ ਆਪਣੇ ਮਾਂ-ਬਾਪ ਦੀ ਤੀਜੀ ਧੀ ਸੀ ਅਤੇ ਦਾਦੀ ਨੇ ਇਸ ਘਿਨੌਣੇ ਕੰਮ ਪੋਤਾ ਨਾ ਹੋਣ ਕਾਰਨ ਗੁੱਸੇ ਵਿਚ ਆ ਕੇ ਅੰਜਾਮ ਦਿੱਤਾ। ਮੁਲਜ਼ਮ ਦਾਦੀ ਨੂੰ ਗਿ੍ਰਫਤਾਰ ਕਰ ਲਿਆ ਹੈ। ਸਿਰਸਾ ਦੇ ਡਿੰਗ ਵਿਚ ਹੋਈ ਇਸ ਘਟਨਾ ਵਿਚ ਪੁਲਸ ਨੇ ਮੁਲਜ਼ਮ ਦਾਦੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਐਸ. ਐਚ.ਓ. ਨੇ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਹੈ ਕਿ ਮੁਲਜ਼ਮ ਦਾਦੀ ਕਮਲਾ ਨੇ ਪਹਿਲੇ ਬੱਚੀ ਮਾਰਣ ਦੀ ਕੋਸ਼ਿਸ਼ ਕੀਤੀ ਸੀ। ਮੁਲਜ਼ਮ ਮੌਜੂਖੇੜਾ ਪਿੰਡ ਵਿਚੋਂ ਹਿਰਾਸਤ ਵਿਚ ਲੈ ਲਿਆ ਹੈ। ਮੁਲਜ਼ਮ ਆਪਣੀ ਨੂੰਹ ਨੂੰ ਤਾਹਨੇ ਵੀ ਮਾਰਦੀ ਸੀ ਅਤੇ ਆਪਣੀ ਧੀ ਤੇ ਹੋਰ ਨੂੰਹਾਂ ਉੱਤੇ ਪੁੱਤਰ ਪੈਦਾ ਕਰਨ ਦੀ ਵਜ੍ਹਾ ਕਾਰਨ ਮਾਣ ਕਰਦੀ ਸੀ। ਪੀੜਤ ਬੱਚੀ ਦੀਆਂ ਦੋ ਭੈਣਾਂ ਦੀ ਉਮਰ 5 ਅਤੇ 6 ਸਾਲ ਦੀ ਹੈ। 
ਇਹ ਘਟਨਾ ਦੋ ਹਫਤੇ ਪਹਿਲਾਂ 9 ਜੁਲਾਈ ਦੀ ਹੈ, ਜਦੋਂ ਬੱਚੀ ਘਰ ਵਿਚ ਦਾਦੀ ਦੇ ਨਾਲ ਸੀ। ਪੁੱਤਰ ਨੂੰ ਲੈ ਕੇ ਬੱਚੀ ਦੀ ਦਾਦੀ ਅਤੇ ਪਾਪਾ ਵਿਚ ਬਹਿਸ ਵੀ ਹੋਈ। ਇਸ ਤੋਂ ਬਾਅਦ ਦਾਦੀ ਨੇ ਘਰ ਵਿਚ ਕਿਸੇ ਦੇ ਨਾ ਰਹਿਣ ਉੱਤੇ ਗਰਮ ਚਿਮਟੇ ਨਾਲ ਬੱਚੀ ਦੇ ਪ੍ਰਾਈਵੇਟ ਪਾਰਟ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਇਹ ਘਟਨਾ ਇਕ ਹਫਤੇ ਬਾਅਦ ਉਸ ਵੇਲੇ ਉਜਾਗਰ ਹੋਈ ਜਦੋਂ ਡਾਕਟਰ ਨੇ ਸੀ. ਡਬਲਿਊ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਦੇ ਤੁਰੰਤ ਬਾਅਦ ਬੱਚੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਉਥੇ ਉਸ ਦਾ ਇਲਾਜ ਚਲ ਰਿਹਾ ਹੈ। ਹਰਿਆਣਾ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਮੈਂਬਰ ਬੀ.ਕੇ.ਗੋਇਲ ਨੇ ਕਿਹਾ ਮੈਂ ਇਸ ਮਾਮਲੇ ਵਿਚ ਸਿਰਸਾ ਪੁਲਸ ਅਤੇ ਬਾਲ ਕਲਿਆਣ ਕਮੇਟੀ ਕੋਲੋਂ ਰਿਪੋਰਟ ਮੰਗੀ ਹੈ। ਇਸ ਦੇ ਨਾਲ ਹੀ ਜ਼ਿਲਾ ਬਾਲ ਅਧਿਕਾਰ ਅਧਿਕਾਰੀ ਗੁਰਪ੍ਰੀਤ ਕੌਰ ਨੂੰ ਵੀ ਜਾਂਚ ਰਿਪੋਰਟ ਪੇਸ਼ ਕਰਨ ਨੂੰ ਕਿਹਾ ਗਿਆ ਹੈ। 


Related News