ਸਿੰਘੂ ਸਰਹੱਦ ’ਤੇ ਵਿਕਣ ਲੱਗੇ ਟਿਕੈਤ ਦੀਆਂ ਤਸਵੀਰਾਂ ਵਾਲੇ ਸਟਿੱਕਰ
Thursday, Feb 11, 2021 - 06:03 PM (IST)
ਪਟਿਆਲਾ (ਪਰਮੀਤ): ਦਿੱਲੀ ਦੇ ਬਾਰਡਰਾਂ ’ਤੇ ਚਲ ਰਹੇ ਕਿਸਾਨੀ ਸੰਘਰਸ਼ ਦੌਰਾਨ ਹੁਣ ਯੂ. ਪੀ. ਦੇ ਕਿਸਾਨ ਆਗੂ ਰਾਕੇਸ਼ ਟਿਕੈਤ ਦੀਆਂ ਤਸਵੀਰਾਂ ਵਾਲੇ ਸਟਿੱਕਰ ਵਿਕਣ ਲੱਗ ਪਏ ਹਨ। ਅੰਦੋਲਨ ਦੀ ਸ਼ੁਰੂਆਤ ਮਗਰੋਂ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਕਿਸਾਨ ਆਗੂ ਦੀਆਂ ਤਸਵੀਰਾਂ ਵਾਲੇ ਸਟਿੱਕਰ ਵਿਕ ਰਹੇ ਹੋਣ।
ਇਹ ਵੀ ਪੜ੍ਹੋ: ਰਾਘਵ ਚੱਢਾ ਦਾ ਬਾਦਲ ਪਰਿਵਾਰ ’ਤੇ ਵੱਡਾ ਹਮਲਾ, ਕਿਹਾ ਪੰਜਾਬ ਦਾ ਕੀਤਾ ਬੇੜਾਗਰਕ
ਪਿਛਲੇ ਦਿਨੀਂ ਯੂ. ਪੀ. ਪੁਲਸ ਵੱਲੋਂ ਗਾਜ਼ੀਪੁਰ ਬਾਰਡਰ ਖੁੱਲ੍ਹਵਾਉਣ ਦੇ ਕੀਤੇ ਯਤਨਾਂ ਦਾ ਵਿਰੋਧ ਕਰਦਿਆਂ ਰਾਕੇਸ਼ ਟਿਕੈਤ ਦੀਆਂ ਅੱਖਾਂ ’ਚ ਹੰਝੂ ਆਉਣ ਮਗਰੋਂ ਯੂ. ਪੀ. ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਬਾਰਡਰਾਂ ਵੱਲ ਵਹੀਰਾਂ ਘੱਤ ਦਿੱਤੀਆਂ ਹਨ। ਇਸ ਵੇਲੇ ਇਹ ਆਗੂ ਹਰਿਆਣਾ ’ਚ ਖਾਪ ਪੰਚਾਇਤਾਂ ਦੇ ਆਯੋਜਨ ’ਚ ਡਟਿਆ ਹੈ, ਜਿਥੇ ਵੱਧ ਤੋਂ ਵੱਧ ਕਿਸਾਨਾਂ ਨੂੰ ਸੰਘਰਸ਼ ਨਾਲ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ। ਜੋ ਸਟਿੱਕਰ ਸਿੰਘੂ ਬਾਰਡਰ ’ਤੇ ਵਿਕ ਰਹੇ ਹਨ, ਉਹ ਗੱਤੇ ਦੇ ਬਣੇ ਸਟਿੱਕਰ ਹਨ, ਜੋ 20 ਰੁਪਏ ਪ੍ਰਤੀ ਪੀਸ ਦੇ ਹਿਸਾਬ ਨਾਲ ਵਿਕ ਰਹੇ ਹਨ। ਸਟਿੱਕਰਾਂ ਦੇ ਨਾਲ ਹੀ ਅੰਦੋਲਨ ਨਾਲ ਸਬੰਧਤ ਬੈਚ, ਝੰਡੇ ਆਦਿ ਵੀ ਵਿਕ ਰਹੇ ਹਨ।
ਇਹ ਵੀ ਪੜ੍ਹੋ: ਅਫਸੋਸਜਨਕ ਖ਼ਬਰ: ਕਿਸਾਨੀ ਮੋਰਚੇ ਤੋਂ ਪਰਤੇ ਪਿੰਡ ਜਲਾਲਾਬਾਦ ਦੇ ਕਿਸਾਨ ਦੀ ਹੋਈ ਮੌਤ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ