ਸਿੱਧੂ ਮੂਸੇ ਵਾਲਾ ਨੇ ਸਾਧਿਆ ਕੇਂਦਰ ਸਰਕਾਰ ''ਤੇ ਨਿਸ਼ਾਨਾ, ਮੋਦੀ ਨੂੰ ਰਾਜ ਕਰਨ ਬਾਰੇ ਆਖੀ ਇਹ ਖ਼ਾਸ ਗੱਲ (ਵੀਡੀਓ)

09/26/2020 10:36:39 AM

ਮਾਨਸਾ (ਬਿਊਰੋ) : ਬੀਤੇ ਦਿਨ ਸੂਬੇ ਭਰ ‘ਚ ਕਿਸਾਨਾਂ ਵਲੋਂ ਖੇਤੀ ਬਿੱਲਾਂ ਵਿਰੁੱਧ ਪ੍ਰਦਰਸ਼ਨ ਕੀਤੇ ਗਏ, ਜਿਸ ‘ਚ ਕਿਸਾਨਾਂ ਨੂੰ ਪੰਜਾਬੀ ਕਲਾਕਾਰਾਂ ਦਾ ਵੱਡੀ ਗਿਣਤੀ ਸਾਥ ਮਿਲਿਆ। ਕੁਝ ਅਜਿਹਾ ਹੀ ਮਾਨਸਾ ਕਿਸਾਨ ਪ੍ਰਦਰਸ਼ਨ ਦੌਰਾਨ ਵੀ ਵੇਖਣ ਨੂੰ ਮਿਲਿਆ, ਜਿੱਥੇ ਕਿਸਾਨਾਂ ਦੇ ਹੱਕ ‘ਚ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨਿੱਤਰੇ। ਇਸ ਦੌਰਾਨ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨਾਲ ਪ੍ਰਦਰਸ਼ਨ ਵਿਚ ਨੋਜਵਾਨਾਂ ਦਾ ਹਜੂਮ ਵੀ ਨਜ਼ਰ ਆਇਆ, ਜਿਨ੍ਹਾਂ ਨੇ ਖੇਤੀ ਆਰਡੀਨੇਂਸ ਵਾਪਸ ਲਓ ਦੇ ਨਾਰੇ ਲਾਏ ਅਤੇ ਇਨ੍ਹਾਂ ਨਾਰਿਆਂ ਨਾਲ ਪੂਰਾ ਮਾਨਸਾ ਗੂੰਜ ਉੱਠਿਆ।

ਦੱਸ ਦਈਏ ਕਿ ਅੱਜ ਤੱਕ ਇੰਨੀ ਭੀੜ ਕਦੇ ਵੀ ਕਿਸੇ ਵੀ ਰਾਜਨੇਤਾ ਦੇ ਸਮਾਗਮ ‘ਚ ਨਜ਼ਰ ਨਹੀਂ ਆਈ ਸੀ, ਜਿੰਨੀ ਕਿਸਾਨਾਂ ਦੇ ਸਮਰਥਨ ਵਿਚ ਸਿੱਧੂ ਮੂਸੇ ਵਾਲਾ ਨਾਲ ਨਜ਼ਰ ਆਈ। ਗਾਇਕ ਸਿੱਧੂ ਮੂਸੇ ਵਾਲਾ ਨੇ ਇਸ ਦੌਰਾਨ ਪੀ. ਐਮ. ਮੋਦੀ ‘ਤੇ ਕਿਸਾਨਾਂ ਲਈ ਗੀਤ ਲਿਖਿਆ ਅਤੇ ਗਾਇਆ। ਮੂਸੇ ਵਾਲਾ ਨੇ ਇਸ ਦੌਰਾਨ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਦਿਨ ਆਰਡੀਨੇਂਸ ਪੇਸ਼ ਕੀਤਾ ਜਾਣਾ ਸੀ, ਰਾਜ ਸਭਾ ਟੀਵੀ ਹੀ ਬੰਦ ਕਰ ਦਿੱਤਾ ਤਾਂ ਜੋ ਕੋਈ ਵੇਖ ਨਾ ਸਕੇ। ਉਸ ਨੇ ਕਿਹਾ ਪੀ. ਐਮ. ਮੋਦੀ ਰਾਜ ਕਰੇ ਪਰ ਉਹ ਰਾਜ ਸਾਡੇ ਮਹਾਰਾਜਾ ਰਣਜੀਤ ਸਿੰਘ ਦੀ ਤਰ੍ਹਾਂ ਰਾਜ ਕਰੇ। ਅਸੀਂ ਵੀ ਤੁਹਾਡੇ ਰਾਜ ਵਿਚ ਖੁਸ਼ ਹਾਂ ਪਰ ਅੱਜ ਦੇਸ਼ ਦਾ 60 ਕਰੋੜ ਕਿਸਾਨ ਸੜਕਾਂ ‘ਤੇ ਹੈ।
ਸਿੱਧੂ ਮੂਸੇ ਵਾਲਾ ਨੇ ਅੱਗੇ ਕਿਹਾ ਕਿ ਪਿਛਲੇ ਮਹੀਨੇ ਆਰ. ਬੀ. ਆਈ. ਦੇ ਗਵਰਨਰ ਨੇ ਬਿਆਨ ਦਿੱਤਾ ਸੀ ਕਿ ਅਸੀਂ ਕਿਸਾਨ ਨੂੰ ਮਜ਼ਦੂਰ ਬਣਾ ਕੇ ਸ਼ਹਿਰ ਵਿਚ ਲਵਾਂਗੇ। ਇਹ ਕਿਸਾਨ ਨੂੰ ਮਜ਼ਦੂਰ ਬਣਾਉਣਾ ਚਾਹੁੰਦੇ ਹਨ। ਸਿੱਧੂ ਨੇ ਸਰਕਾਰ ਦੀ ਸੋਚ ‘ਤੇ ਵੀ ਸਵਾਲ ਕੀਤਾ।

ਦੱਸਣਯੋਗ ਹੈ ਕਿ ਸਿੱਧੂ ਮੂਸੇ ਵਾਲਾ, ਅੰਮ੍ਰਿਤ ਮਾਨ, ਕੋਰਾਲਾ ਮਾਨ, ਆਰ. ਨੇਤ ਤੋਂ ਇਲਾਵਾ ਇਸ ਧਰਨੇ ’ਚ ਭਾਨਾ ਸਿੱਧੂ, ਬਲਕਾਰ ਅਣਖੀਲਾ, ਗੁਲਾਬ ਸਿੱਧੂ ਆਦਿ ਕਈ ਕਲਾਕਾਰਾਂ ਨੇ ਇੱਥੋਂ ਦੇ ਰਮਦਿੱਤਾ ਚੌਕ ਵਿਖੇ ਪਹੁੰਚ ਕੇ ਉਮੜੇ ਲੋਕਾਂ ਨੂੰ ਜਨਸੈਲਾਬ ਨੂੰ ਸੰਬੋਧਨ ਕੀਤਾ। ਇਸ ਮੌਕੇ ਕਲਾਕਾਰਾਂ ਨੇ ਇਕ ਸੁਰ ’ਚ ਕਿਹਾ ਕਿ ਜੇਕਰ ਇਹ ਬਿੱਲ ਵਾਪਸ ਨਾ ਲਏ ਗਏ ਤਾਂ ਉਹ ਕਿਸਾਨਾਂ ਦੇ ਹਰ ਸੰਘਰਸ਼ ’ਚ ਵਧ ਚੜ੍ਹ ਕੇ ਹਿੱਸਾ ਲੈਣਗੇ।


sunita

Content Editor

Related News