ਲੋਕ ਸਭਾ ਚੋਣਾਂ ‘ਚ ਅਕਾਲੀ ਦਲ (ਅ) ਪੰਜਾਬ-ਹਰਿਆਣਾ ‘ਚ ਆਪਣੇ ਉਮੀਦਵਾਰ ਖੜ੍ਹੇ ਕਰੇਗਾ : ਸਿਮਰਨਜੀਤ ਮਾਨ

Thursday, Mar 07, 2024 - 03:57 PM (IST)

ਲੋਕ ਸਭਾ ਚੋਣਾਂ ‘ਚ ਅਕਾਲੀ ਦਲ (ਅ) ਪੰਜਾਬ-ਹਰਿਆਣਾ ‘ਚ ਆਪਣੇ ਉਮੀਦਵਾਰ ਖੜ੍ਹੇ ਕਰੇਗਾ : ਸਿਮਰਨਜੀਤ ਮਾਨ

ਤਪਾ ਮੰਡੀ (ਸ਼ਾਮ,ਗਰਗ) : ਸੰਗਰੂਰ ਲੋਕ ਸਭਾ ਦੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅ) ਪੰਜਾਬ ਤੇ ਹਰਿਆਣਾ ਵਿੱਚ ਲੋਕ ਸਭਾ ਦੀਆਂ ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗਾ ਅਤੇ ਜਿਨ੍ਹਾਂ ਸੀਟਾਂ 'ਤੇ ਉਮੀਦਵਾਰ ਖੜ੍ਹਨੇ ਹਨ, ਉਨ੍ਹਾਂ ਦਾ ਫ਼ੈਸਲਾ ਭਲਕੇ ਇੱਕ ਮੀਟਿੰਗ ‘ਚ ਕਰ ਦਿੱਤਾ ਜਾਵੇਗਾ। ਮਾਨ ਨੇ ਕਿਹਾ ਕਿ ਉਹ ਖ਼ੁਦ ਸੰਗਰੂਰ ਪਾਰਲੀਮਾਨੀ ਹਲਕੇ ਤੋਂ ਚੋਣ ਲੜਨਗੇ।

ਉਹ ਇਥੋਂ ਕਰੀਬ 5 ਕਿਲੋਮੀਟਰ ਦੂਰੀ 'ਤੇ ਸ਼ਹੀਦ ਸਿਪਾਹੀ ਦਲੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਨਸ ਦੇ ਮੁੱਖ ਗੇਟ ਲਈ ਐੱਮ. ਪੀ. ਕੋਟੇ ‘ਚੋਂ ਆਈ ਡੇਢ ਲੱਖ ਰੁਪਏ ਦੀ ਲਾਗਤ ਨਾਲ ਬਣੇ ਗੇਟ ਦਾ ਉਦਘਾਟਨ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਇਸ ਸਕੂਲ ‘ਚ ਲਗਭਗ ਸਾਰੇ ਵਿਸ਼ਿਆਂ 'ਤੇ ਪੜ੍ਹਾਈ ਹੋ ਰਹੀ ਹੈ ਅਤੇ ਖ਼ਾਸ ਕਰਕੇ ਅੰਗਰੇਜੀ ਵਿਸ਼ੇ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ ਤਾਂ ਕਿ ਬੱਚਿਆਂ ਦਾ ਆਤਮ-ਵਿਸ਼ਵਾਸ ਬਣਿਆ ਰਹੇ ਅਤੇ ਉਹ ਚੰਗੇ ਵਿਭਾਗਾਂ ਦੀਆਂ ਨੌਕਰੀਆਂ ਲਈ ਮੁਕਾਬਲੇ ਲੜ ਸਕਣਗੇ। 


author

Babita

Content Editor

Related News