ਸਿਮਰਨਜੀਤ ਸਿੰਘ ਮਾਨ ਦਾ ਵੱਡਾ ਬਿਆਨ, ਸੰਸਦ ’ਚ ਕਿਰਪਾਨ ਲਿਜਾਣ ਦੀ ਇਜਾਜ਼ਤ ਨਾ ਮਿਲੀ ਤਾਂ ਨਹੀਂ ਚੁੱਕਾਂਗਾ ਸਹੁੰ

Friday, Jul 15, 2022 - 12:23 PM (IST)

ਕਰਨਾਲ (ਮਨੋਜ) : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਗਰੁੱਪ ਦੇ ਸੁਪ੍ਰੀਮੋ ਅਤੇ ਸੰਗਰੂਰ ਤੋਂ ਨਵੇਂ ਚੁਣੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਉਹ ਛੋਟੀ ਅਤੇ ਵੱਡੀ ਕਿਰਪਾਨ ਲੈ ਕੇ ਸੰਸਦ ਵਿਚ ਸਹੁੰ ਚੁੱਕਣ ਜਾਣਗੇ। ਜੇਕਰ ਉਨ੍ਹਾਂ ਨੂੰ ਜਾਣ ਤੋਂ ਰੋਕਿਆ ਤਾਂ ਉਹ ਪਿਛਲੀ ਵਾਰ ਵਾਂਗ ਸਹੁੰ ਨਹੀਂ ਚੁੱਕਣਗੇ।

ਇਹ ਵੀ ਪੜ੍ਹੋ: ਮੁਹੱਲਾ ਕਲੀਨਿਕਾਂ 'ਚ ਸਟਾਫ਼ ਭਰਤੀ ਲਈ ਨਿਯਮ ਤਿਆਰ, ਇਸ ਆਧਾਰ 'ਤੇ ਮਿਲੇਗੀ ਤਨਖ਼ਾਹ

ਉਨ੍ਹਾਂ ਕਾਂਗਰਸ ਅਤੇ ਭਾਜਪਾ ਦੇ ਦੇਸ਼ ਪ੍ਰੇਮ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਇਕ ਪੀ. ਐੱਮ. ਨੇ ਚੀਨ ਨੂੰ ਕਈ ਹਜ਼ਾਰ ਕਿਲੋਮੀਟਰ ਦਾ ਖੇਤਰ ਦੇ ਦਿੱਤਾ। ਹੁਣ 2020 ਵਿਚ ਭਾਜਪਾ ਦੇ ਪੀ. ਐੱਮ. ਨੇ ਚੀਨ ਨੂੰ ਵੱਡਾ ਭੂ-ਭਾਗ ਦੇ ਦਿੱਤਾ। ਕਾਂਗਰਸ ਦੇ ਪੀ. ਐੱਮ. ਨੇ ਪਾਕਿਸਤਾਨ ਨੂੰ ਅੱਧਾ ਕਸ਼ਮੀਰ ਦੇ ਦਿੱਤਾ। ਅਜਿਹੇ ਵਿਚ ਇਹ ਦੇਸ਼ ਭਗਤ ਕਿਥੋਂ ਹੋ ਗਏ।

ਇਹ ਵੀ ਪੜ੍ਹੋ: ਕੌੜਾ ਸੱਚ! ਮੁੰਡਿਆਂ ਮਗਰੋਂ ਹੁਣ ‘ਚਿੱਟੇ’ ਦੀ ਲਪੇਟ ’ਚ ਆਈਆਂ ਕੁੜੀਆਂ; ਮਾਂ ਨੂੰ ਵੇਖ ਨਸ਼ੇ 'ਤੇ ਲੱਗਾ ਪੁੱਤ

ਸਿਮਰਨਜੀਤ ਸਿੰਘ ਮਾਨ ਬੀਤੇ ਦਿਨ ਦਿੱਲੀ ਜਾਂਦੇ ਸਮੇਂ ਐੱਨ. ਐੱਚ.-44 ’ਤੇ ਕਰਨਾਲ ਸਥਿਤ ਇਕ ਹੋਟਲ ਵਿਚ ਪੱਤਰਕਾਰਾਂ ਨਾਲ ਰੂ-ਬ-ਰੂ ਹੋਏ। ਇੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਗਰੁੱਪ ਦੇ ਸੂਬਾ ਪ੍ਰਧਾਨ ਹਰਜੀਤ ਸਿੰਘ ਵਿਰਕ ਦੇ ਨਾਲ ਸੈਂਕੜੇ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਸਿੱਖ ਭਾਈਚਾਰੇ ਦੀ ਆਨ-ਬਾਨ-ਸ਼ਾਨ ਦੀ ਲੜਾਈ ਆਖ਼ਰੀ ਸਾਹ ਤੱਕ ਲੜਦੇ ਰਹਿਣਗੇ।

ਇਹ ਵੀ ਪੜ੍ਹੋ: ਅਮਰੀਕਾ ਤੇ ਯੂਰਪ ’ਚ ਸਖ਼ਤੀ ਨੂੰ ਵੇਖਦਿਆਂ ਕਬੂਤਰਬਾਜ਼ਾਂ ਨੇ ਲੱਭਿਆ ਨਵਾਂ ਤਰੀਕਾ, ਇੰਝ ਠੱਗ ਰਹੇ ਲੱਖਾਂ ਰੁਪਏ

ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਨੇਤਾਵਾਂ ਦੀ ਸੋਚ ’ਤੇ ਤਰਸ ਆਉਂਦਾ ਹੈ, ਜੋ ਪੰਜਾਬੀ ਅਤੇ ਸਿੱਖ ਹੁੰਦੇ ਹੋਏ ਆਪਣੀ ਮਾਂ ਭਾਸ਼ਾ ਹਿੰਦੀ ਲਿਖਦੇ ਹਨ। ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਭਾਰਤੀ ਨੇਤਾਵਾਂ ਦੇ ਸਨਮਾਨਜਨਕ ਵਤੀਰਾ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਉਹ ਭਾਰਤ ਦੇ ਨਾਲ ਆਏ ਸਨ ਪਰ ਆਜ਼ਾਦੀ ਤੋਂ ਬਾਅਦ ਸਿੱਖਾਂ ਦੇ ਨਾਲ ਭਾਰਤ ਵਿਚ ਦੂਜੇ ਦਰਜੇ ਦਾ ਵਤੀਰਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਰ. ਐੱਸ. ਐੱਸ. ਅਤੇ ਭਾਜਪਾ ਦੇਸ਼ ਦੇ ਟੁਕੜੇ ਕਰਨ ਲਈ ਸਾਜ਼ਿਸ਼ ਰਚ ਰਹੇ ਹਨ। 

ਇਹ ਵੀ ਪੜ੍ਹੋ: ਸਸਤੀ ਸ਼ਰਾਬ ਮੁਹੱਈਆ ਕਰਵਾਉਣ ਲਈ ਐਕਸਾਈਜ਼ ਅਧਿਕਾਰੀਆਂ ਨੇ ਖਿੱਚੀ ਤਿਆਰੀ, ਠੇਕਿਆਂ ’ਤੇ ਤਿੱਖੀ ਨਜ਼ਰ

ਨੋਟ: ਸਿਮਰਨਜੀਤ ਸਿੰਘ ਮਾਨ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਵੇਖਦੇ ਹੋ? ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News