ਮਾਛੀਵਾੜਾ ਬਲਾਕ ਸੰਮਤੀ ਦੀ ਚੇਅਰਪਰਸਨ ਚੁਣੀ ਗਈ ਕਾਂਗਰਸ ਦੀ ਸਿਮਰਨਦੀਪ ਕੌਰ
Monday, Sep 19, 2022 - 02:39 PM (IST)
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਬਲਾਕ ਸੰਮਤੀ ਦੀ ਚੇਅਰਪਰਸਨ ਦੀ ਚੋਣ ਅੱਜ ਪੰਚਾਇਤ ਦਫ਼ਤਰ ਵਿਖੇ ਐੱਸ. ਡੀ. ਐੱਮ ਕੁਲਦੀਪ ਸਿੰਘ ਬਾਵਾ ਦੀ ਨਿਗਰਾਨੀ ਹੇਠ ਹੋਈ। ਇਸ ਵਿਚ 16 ’ਚੋਂ 11 ਮੈਂਬਰਾਂ ਨੇ ਸ਼ਮੂਲੀਅਤ ਕਰ ਸਰਵ ਸੰਮਤੀ ਤੇ ਬਹੁਮਤ ਨਾਲ ਸਿਮਰਨਦੀਪ ਕੌਰ ਮਾਨ ਨੂੰ ਚੇਅਰਪਰਸਨ ਚੁਣ ਲਿਆ ਗਿਆ। ਮਾਛੀਵਾੜਾ ਬਲਾਕ ਸੰਮਤੀ ਦੇ ਕੁੱਲ 16 ਮੈਂਬਰ ਹਨ, ਜਿਨ੍ਹਾਂ ’ਚੋਂ ਅੱਜ 11 ਮੈਂਬਰ ਹੁਸਨ ਲਾਲ ਮੜਕਨ, ਰਮੇਸ਼ ਖੁੱਲਰ, ਅਮਨਦੀਪ ਸਿੰਘ ਗੁਰੋਂ, ਸੋਮਨਾਥ, ਕੁਲਦੀਪ ਕੌਰ, ਕੁਲਵੰਤ ਕੌਰ, ਦਲਜੀਤ ਸਿੰਘ, ਸਿਮਰਨਦੀਪ ਕੌਰ, ਗੁਰਪ੍ਰੀਤ ਕੌਰ, ਗਿਆਨ ਕੌਰ (ਸਾਰੇ ਕਾਂਗਰਸੀ) ਅਤੇ ਇੱਕ ਅਕਾਲੀ ਮੈਂਬਰ ਦਿਲਬਾਰਾ ਸਿੰਘ ਨੇ ਸ਼ਮੂਲੀਅਤ ਕੀਤੀ।
ਕਾਂਗਰਸ ਦੇ 3 ਬਲਾਕ ਸੰਮਤੀ ਮੈਂਬਰ ਉਪ ਚੇਅਰਮੈਨ ਸੁਖਪ੍ਰੀਤ ਸਿੰਘ ਝੜੌਦੀ, ਸਾਬਕਾ ਚੇਅਰਪਰਸਨ ਸਿਮਰਨਜੀਤ ਕੌਰ, ਮਨਜੀਤ ਕੌਰ ਤੋਂ ਇਲਾਵਾ 2 ਅਕਾਲੀ ਦਲ ਦੇ ਮੈਂਬਰ ਹਰਜੋਤ ਸਿੰਘ ਮਾਂਗਟ ਤੇ ਚਮਨ ਲਾਲ ਚੋਣ ਪ੍ਰਕਿਰਿਆ ’ਚ ਸ਼ਾਮਲ ਨਹੀਂ ਹੋਏ। ਇਸ ਮੀਟਿੰਗ ਵਿਚ ਬਲਾਕ ਸੰਮਤੀ ਮੈਂਬਰ ਹੁਸਨ ਲਾਲ ਮੜਕਨ ਨੇ ਚੇਅਰਪਰਸਨ ਲਈ ਬੀਬੀ ਸਿਮਰਨਦੀਪ ਕੌਰ ਦਾ ਨਾਮ ਪੇਸ਼ ਕੀਤਾ, ਜਿਸ ’ਤੇ ਬਾਕੀ ਮੈਂਬਰਾਂ ਨੇ ਸਹਿਮਤੀ ਪ੍ਰਗਟਾ ਦਿੱਤੀ। ਚੇਅਰਪਰਸਨ ਦੀ ਚੋਣ ਤੋਂ ਬਾਅਦ ਵਿਸ਼ੇਸ਼ ਤੌਰ ’ਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਹਲਕਾ ਇੰਚਾਰਜ਼ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਸ਼ਮੂਲੀਅਤ ਕਰਦਿਆਂ ਕਿਹਾ ਕਿ ਕਾਂਗਰਸ ਦੇ ਬਲਾਕ ਸੰਮਤੀ ਮੈਂਬਰਾਂ ਨੇ ਇੱਕਜੁਟਤਾ ਪ੍ਰਗਟਾਉਂਦੇ ਹੋਏ ਆਪਣੀ ਨਵੀਂ ਚੇਅਰਪਰਸਨ ਦੀ ਚੋਣ ਕੀਤੀ ਹੈ ਅਤੇ ਜਲਦ ਹੀ ਉਪ ਚੇਅਰਮੈਨ ਦੀ ਚੋਣ ਵੀ ਕੀਤੀ ਜਾਵੇਗੀ।
ਉਕਤ ਆਗੂਆਂ ਨੇ ਕਿਹਾ ਕਿ ਪਹਿਲਾਂ ਰਹੀ ਕਾਂਗਰਸ ਦੀ ਚੇਅਰਪਰਸਨ ਸਿਮਰਨਜੀਤ ਕੌਰ ਬਹਿਲੋਲਪੁਰ ਨੇ ਜਿੱਥੇ ਕਾਂਗਰਸ ਪਾਰਟੀ ਦੇ ਖ਼ਿਲਾਫ਼ ਜਾ ਕੇ ਗਤੀਵਿਧੀਆਂ ’ਚ ਸ਼ਮੂਲੀਅਤ ਕੀਤੀ, ਉੱਥੇ ਉਸਦੀ ਕਾਰਗੁਜ਼ਾਰੀ ਤੋਂ ਬਲਾਕ ਸੰਮਤੀ ਮੈਂਬਰ ਤੇ ਇਲਾਕੇ ਦੇ ਲੋਕ ਸੰਤੁਸ਼ਟ ਨਹੀਂ ਸਨ, ਜਿਸ ਕਾਰਨ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਕੋਟਲੀ ਤੇ ਰਾਜਾ ਗਿੱਲ ਨੇ ਕਿਹਾ ਕਿ ਨਵੀਂ ਚੁਣੀ ਗਈ ਚੇਅਰਪਰਸਨ ਸਿਮਰਨਦੀਪ ਕੌਰ ਪਵਾਤ ਦੀ ਅਗਵਾਈ ਹੇਠ ਸਮੂਹ ਬਲਾਕ ਸੰਮਤੀ ਮੈਂਬਰ ਪਿੰਡਾਂ ਦੇ ਵਿਕਾਸ ਲਈ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਨਵੀਂ ਚੁਣੀ ਗਈ ਚੇਅਰਪਰਸਨ ਸਿਮਰਨਦੀਪ ਕੌਰ ਮਾਨ ਤੇ ਉਨ੍ਹਾਂ ਦੇ ਪਤੀ ਸੁਖਜਿੰਦਰ ਸਿੰਘ ਪਵਾਤ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਅਤੇ ਚੁਣੇ ਗਏ ਬਲਾਕ ਸੰਮਤੀ ਮੈਂਬਰਾਂ ਨੇ ਜੋ ਉਨ੍ਹਾਂ ਨੂੰ ਅਹੁਦਾ ਦੇ ਕੇ ਜ਼ਿੰਮੇਵਾਰੀ ਸੌਂਪੀ ਹੈ, ਉਸ ਉੱਪਰ ਖ਼ਰਾ ਉਤਰਨਗੇ ਅਤੇ ਪੰਚਾਇਤ ਦਫ਼ਤਰ ਵਿਖੇ ਪਿੰਡਾਂ ਦੇ ਲੋਕਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਹੋਣਗੇ।
ਇਸ ਮੌਕੇ ਸਾਬਕਾ ਚੇਅਰਮੈਨ ਸ਼ਕਤੀ ਆਨੰਦ, ਪ੍ਰਦੇਸ਼ ਸਕੱਤਰ ਕਸਤੂਰੀ ਲਾਲ ਮਿੰਟੂ, ਬਲਾਕ ਪ੍ਰਧਾਨ ਪਰਮਿੰਦਰ ਤਿਵਾਡ਼ੀ, ਸਮਰਾਲਾ ਦੇ ਪ੍ਰਧਾਨ ਅਜਮੇਰ ਸਿੰਘ ਪੂਰਬਾ, ਜਤਿੰਦਰ ਸਿੰਘ ਜੋਗਾ ਬਲਾਲਾ, ਛਿੰਦਰਪਾਲ ਹਿਯਾਤਪੁਰ, ਸੁਖਦੀਪ ਸਿੰਘ ਬਾਜਵਾ (ਤਿੰਨੋ ਸਰਪੰਚ), ਕੌਂਸਲਰ ਪਰਮਜੀਤ ਪੰਮੀ, ਵਿਨੀਤ ਕੁਮਾਰ ਝੜੌਦੀ, ਚੇਤਨ ਕੁਮਾਰ, ਆੜ੍ਹਤੀ ਜਤਿਨ ਕੁਮਾਰ, ਸਤਨਾਮ ਸਿੰਘ ਝੜੌਦੀ, ਪੀ. ਏ. ਹਰਚੰਦ ਸਿੰਘ ਅਤੇ ਗੁਰਮੁਖ ਸਿੰਘ ਵੀ ਮੌਜੂਦ ਸਨ।