ਫਰੀਦਕੋਟ ''ਚ ਹੋਏ ਸਾਦੇ ਵਿਆਹ ਨੇ ਪੇਸ਼ ਕੀਤੀ ਮਿਸਾਲ, ਹੋ ਰਹੇ ਚਰਚੇ (ਵੀਡੀਓ)

Sunday, Mar 04, 2018 - 06:32 PM (IST)

ਫਰੀਦਕੋਟ (ਜਗਤਾਰ) : ਪੱਛਮੀ ਪਹਿਰਾਵੇ ਤੋਂ ਮੂੰਹ ਮੋੜ ਕੇ ਨੌਜਵਾਨ ਪੀੜ੍ਹੀ ਇਕ ਵਾਰ ਫਿਰ ਆਪਣੇ ਪੁਰਾਤਣ ਸੱਭਿਆਚਾਰ ਵੱਲ ਪਰਤਣੀ ਸ਼ੁਰੂ ਹੋ ਗਈ ਹੈ। ਫਰੀਦਕੋਟ ਦੇ ਪਿੰਡ ਸ਼ੇਰਸਿੰਘ ਵਾਲਾ 'ਚ ਪੰਜਾਬੀ ਸੱਭਿਆਚਾਰ ਦੀ ਝਲਕ ਵੇਖਣ ਨੂੰ ਮਿਲੀ  ਹੈ, ਜਿਥੇ ਗੱਡਿਆਂ 'ਤੇ ਸਵਾਰ ਹੋ ਕੇ ਆਇਆ ਨਾਨਕਾ ਮੇਲ ਜਦੋਂ ਪਿੰਡ ਦੀ ਜੂਹ 'ਤੇ ਪਹੁੰਚਿਆ ਤਾਂ ਲੋਕ ਤੱਕਦੇ ਹੀ ਰਹਿ ਗਏ। ਮੇਲਣਾਂ ਦੇ ਸਿਰਾਂ 'ਤੇ ਜਿਥੇ ਸੱਗੀ ਫੁੱਲ, ਮੱਥੇ 'ਤੇ ਟਿੱਕੇ ਅਤੇ ਮੋਢਿਆਂ 'ਤੇ ਫੁਲਕਾਰੀਆਂ ਫੱਬ ਰਹੀਆਂ ਸਨ, ਉਥੇ ਹੀ ਨੌਜਵਾਨਾਂ ਦੇ ਗਲਾਂ ਪਾਏ ਕੈਂਠੇ ਤੇ ਹੱਥਾਂ 'ਚ ਫੜੀਆਂ ਖੂੰਡੀਆਂ ਵੱਖਰੀ ਹੀ ਟੌਹਰ ਬਣਾ ਰਹੀਆਂ ਸਨ।
ਉਧਰ ਵਿਆਹ ਵਾਲੀ ਕੁੜੀ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਹੀ ਚਾਹੁੰਦੀ ਸੀ ਕਿ ਉਸਦਾ ਵਿਆਹ ਪੁਰਾਤਣ ਰੀਤੀ ਰਿਵਾਜ਼ਾਂ ਮੁਤਾਬਕ ਹੋਵੇ ਅਤੇ ਅੱਜ ਉਸਦੀ ਖਵਾਹਿਸ਼ ਪੂਰੀ ਹੋ ਗਈ ਹੈ। ਵਿਆਹ-ਸ਼ਾਦੀਆਂ 'ਚ ਹੀ ਸਹੀ ਪੁਰਾਣੇ ਸੱਭਿਆਚਾਰ ਨਾਲ ਨੌਜਵਾਨ ਪੀੜ੍ਹੀ ਨੂੰ ਜੋੜਣ ਦਾ ਇਹ ਕਾਫੀ ਚੰਗਾ ਉਪਰਾਲਾ ਹੈ, ਜਿਸਦੀ ਹਰ ਪਾਸਿਓਂ ਸਿਫਤ ਹੋ ਰਹੀ ਹੈ।


Related News