ਲੈਂਡ, ਸੈਂਡ ਤੇ ਹਰ ਤਰ੍ਹਾਂ ਦੇ ਮਾਫੀਆ ਨੂੰ ਖਤਮ ਕਰਨਾ ਮੇਰਾ ਮੁੱਖ ਉਦੇਸ਼ : ਬੈਂਸ
Wednesday, Jun 27, 2018 - 03:50 AM (IST)
ਲੁਧਿਆਣਾ(ਪਾਲੀ)-ਦਸਮੇਸ਼ ਪਿਤਾ ਵੈੱਲਫੇਅਰ ਸੋਸਾਇਟੀ ਵਲੋਂ ਗੁਰਦੁਆਰਾ ਖੂਹੀਸਰ ਸਾਹਿਬ, ਕੋਟ ਮੰਗਲ ਸਿੰਘ ਨਗਰ ਵਿਖੇ ਰਾਸ਼ਨ ਵੰਡ ਸਮਾਗਮ ਕਰਵਾਇਆ। ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੋਸਾਇਟੀ ਵਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅੱਜ ਦੀ ਮਹਿੰਗਾਈ ਦੇ ਦੌਰ ਵਿਚ ਹਰ ਵਿਅਕਤੀ ਨੂੰ ਘੱਟੋ-ਘੱਟ ਖਾਣ-ਪੀਣ ਅਤੇ ਰਹਿਣ ਦੀ ਸੁਵਿਧਾ ਬੇਹੱਦ ਜ਼ਰੂਰੀ ਹੈ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਗਰੀਬ ਲੋਕਾਂ ਲਈ ਅਜਿਹੇ ਸਮਾਗਮ ਕਰ ਕੇ ਮਦਦ ਕਰਨੀ ਚਾਹੀਦੀ ਹੈ। ਵਿਧਾਇਕ ਬੈਂਸ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਕਿਤੇ ਵੀ ਜੇਕਰ ਕੋਈ ਰੇਤ ਮਾਫੀਆ, ਦਵਾਈ ਮਾਫੀਆ, ਲੈਂਡ ਮਾਫੀਆ ਕਿਸੇ ਨਾਲ ਵੀ ਧੱਕਾ ਕਰਦਾ ਹੈ, ਉਸ ਸਬੰਧੀ ਲੋਕ ਤੁਰੰਤ ਉਨ੍ਹਾਂ ਨਾਲ ਸੰਪਰਕ ਕਰਨ। ਲੈਂਡ, ਸੈਂਡ ਅਤੇ ਹਰ ਤਰ੍ਹਾਂ ਦੇ ਮਾਫੀਏ 'ਤੇ ਨਕੇਲ ਪਾਉਣੀ ਉਨ੍ਹਾਂ ਦਾ ਮੁੱਖ ਉਦੇਸ਼ ਹੈ ਤਾਂ ਜੋ ਇਕ ਆਮ ਨਾਗਰਿਕ ਸ਼ਾਂਤੀ ਨਾਲ ਆਪਣਾ ਜੀਵਨ ਬਸਰ ਕਰ ਸਕੇ। ਇਸ ਮੌਕੇ ਕੌਂਸਲਰ ਅਰਜਨ ਸਿੰਘ ਚੀਮਾ, ਸਵਰਨਦੀਪ ਸਿੰਘ ਚਾਹਲ, ਕੁਲਦੀਪ ਸਿੰਘ ਬਿੱਟਾ, ਸਾਬਕਾ ਕੌਂਸਲਰ ਰਣਜੀਤ ਸਿੰਘ ਬਿੱਟੂ ਘਟੌੜੇ, ਸੀਨੀਅਰ ਆਗੂ ਜਸਵਿੰਦਰ ਸਿੰਘ ਖਾਲਸਾ, ਪ੍ਰਧਾਨ ਬਲਦੇਵ ਸਿੰਘ, ਕੌਂਸਲਰ ਸਰਬਜੀਤ ਕੌਰ ਲੋਟੇ, ਕੌਂਸਲਰ ਹਰਵਿੰਦਰ ਸਿੰਘ ਕਲੇਰ, ਪ੍ਰਦੀਪ ਸ਼ਰਮਾ ਗੋਗੀ ਤੇ ਹੋਰ ਹਾਜ਼ਰ ਸਨ।
