ਜਬਰ-ਜ਼ਿਨਾਹ ਕੇਸ 'ਚ ਫਸੇ ਸਿਮਰਜੀਤ ਬੈਂਸ ਬੋਲੇ, 'ਹਰ ਮੁਸ਼ਕਲ ਦਾ ਡੱਟ ਕੇ ਕਰਾਂਗੇ ਸਾਹਮਣਾ'
Thursday, May 12, 2022 - 12:40 PM (IST)
ਲੁਧਿਆਣਾ : ਲੁਧਿਆਣਾ ਤੋਂ ਸਾਬਕਾ ਵਿਧਾਇਕ ਰਹੇ ਸਿਮਰਜੀਤ ਸਿੰਘ ਬੈਂਸ 'ਤੇ ਦਰਜ ਜਬਰ-ਜ਼ਿਨਾਹ ਦੇ ਮਾਮਲੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਹੈ ਕਿ ਉਹ ਹਰ ਮੁਸ਼ਕਲ ਦਾ ਸਾਹਮਣਾ ਡੱਟ ਕੇ ਕਰਨਗੇ। ਸਿਮਰਜੀਤ ਬੈਂਸ ਨੇ ਫੇਸਬੁੱਕ 'ਤੇ ਲਿਖਿਆ ਹੈ ਕਿ ਮੈਂ ਚੜ੍ਹਦੀ ਕਲਾ 'ਚ ਰਹਿਣ ਵਾਲਾ ਇਨਸਾਨ ਹਾਂ। ਪੰਜਾਬੀ ਅਤੇ ਹਿੰਦੋਸਤਾਨੀ ਹਾਂ, ਸਾਡੀਆਂ ਹਿੰਮਤਾਂ ਨੂੰ ਗੁੜ੍ਹਤੀ ਸ. ਭਗਤ ਸਿੰਘ ਦੀਆਂ ਕਹਾਣੀਆਂ 'ਬੰਦੂਕਾਂ ਬੀਜ ਦਾ' ਦੀ ਹੈ।
ਇਹ ਵੀ ਪੜ੍ਹੋ : CM ਮਾਨ ਦੇ ਘਰ ਨੇੜੇ ਵੱਡੀ ਘਟਨਾ, ਸਰਕਾਰੀ ਸਕੂਲ 'ਚ ਚੱਲੇ ਹਥਿਆਰ, CCTV 'ਚ ਕੈਦ ਹੋਈ ਵਾਰਦਾਤ (ਵੀਡੀਓ)
ਉਨ੍ਹਾਂ ਕਿਹਾ ਕਿ ਸਾਡੇ ਹੌਂਸਲੇ ਦਸਵੇਂ ਪਾਤਸ਼ਾਹ ਦੇ ਉਹ ਸ਼ਬਦ 'ਸਵਾ ਲਾਖ ਸੇ ਏਕੁ ਲੜਾਓ' ਨੂੰ ਸੁਣ-ਸੁਣ ਕੇ ਜਵਾਨ ਹੋਏ ਹਨ। ਉਨ੍ਹਾਂ ਲਿਖਿਆ ਕਿ ਸ਼ਹੀਦ ਬਾਬਾ ਦੀਪ ਸਿੰਘ, ਬੰਦਾ ਬਹਾਦਰ ਸਿੰਘ ਦੀਆਂ ਵਾਰਾਂ ਸੁਣ-ਸੁਣ ਕੇ ਸਾਡੀਆਂ ਤੋਤਲੀਆਂ ਜ਼ੁਬਾਨਾਂ ਨੇ ਹਮੇਸ਼ਾ ਹਰ ਮੁਸ਼ਕਲ ਅਤੇ ਹਾਲਾਤ ਦਾ ਲਲਕਾਰ ਕੇ ਸਾਹਮਣਾ ਕੀਤਾ ਹੈ ਅਤੇ ਕਰਦੇ ਰਹਾਂਗੇ, 'ਸਰਬੱਤ ਦਾ ਭਲਾ'। ਦੱਸਣਯੋਗ ਹੈ ਕਿ ਜਬਰ-ਜ਼ਿਨਾਹ ਦੇ ਕੇਸ 'ਚ ਅਦਾਲਤ ਵੱਲੋਂ ਸਿਮਰਜੀਤ ਸਿੰਘ ਬੈਂਸ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਹੈ।
ਲੁਧਿਆਣਾ ਅਦਾਲਤ ਦੀ ਇਸ ਕਾਰਵਾਈ ਨੂੰ ਰੱਦ ਕਰਨ ਲਈ ਸਿਮਰਜੀਤ ਬੈਂਸ ਸਣੇ 3 ਮੁਲਜ਼ਮਾਂ ਨੇ ਹਾਈਕੋਰਟ 'ਚ ਪਟੀਸ਼ਨ ਦਾਖ਼ਲ ਕੀਤੀ ਹੋਈ ਹੈ। ਸੋਮਵਾਰ ਨੂੰ ਹੋਈ ਸੁਣਵਾਈ ਦੌਰਾਨ ਹਾਈਕੋਰਟ ਨੇ ਉਨ੍ਹਾਂ ਨੂੰ ਬਿਨਾਂ ਕੋਈ ਰਾਹਤ ਦਿੱਤੇ ਅਗਲੀ ਸੁਣਵਾਈ 19 ਮਈ ਤੱਕ ਲਈ ਮੁਲਤਵੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਮੋਹਾਲੀ ਜ਼ਿਲ੍ਹੇ 'ਚ ਹੋਏ ਧਮਾਕੇ ਮਗਰੋਂ ਹੁਣ ਚੱਲੀਆਂ ਗੋਲੀਆਂ, ਸੋਹਾਣਾ ਥਾਣੇ 'ਚ ਦਰਜ ਹੋਇਆ ਕੇਸ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ