ਬੈਂਸ ਦੀ ਰਾਹ ਨੂੰ ਔਖਾ ਬਣਾਉੁਣਗੇ ਉੁਨ੍ਹ੍ਹਾਂ ਦੇ ਪੁਰਾਣੇ ਸਾਥੀ!

Monday, Apr 08, 2019 - 03:24 PM (IST)

ਬੈਂਸ ਦੀ ਰਾਹ ਨੂੰ ਔਖਾ ਬਣਾਉੁਣਗੇ ਉੁਨ੍ਹ੍ਹਾਂ ਦੇ ਪੁਰਾਣੇ ਸਾਥੀ!

ਲੁਧਿਆਣਾ (ਜ.ਬ.) : ਪਿਛਲੀਆਂ ਲੋਕ ਸਭਾ ਚੋਣਾਂ 'ਚ ਲੁਧਿਆਣਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਕਰੀਬ 2 ਲੱਖ 10 ਹਜ਼ਾਰ ਵੋਟਾਂ ਲੈਣ ਵਾਲੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਇਕ ਵਾਰ ਫਿਰ ਉਸ ਸਮੇਂ ਦੇ ਜੇਤੂ ਰਹੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਮੁਕਾਬਲੇ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਰ ਆਏ ਹਨ। ਬੈਂਸ ਨੇ ਇਕ ਤੇਜ਼ ਤਰਾਰ ਅਤੇ ਬੇਬਾਕ ਨੇਤਾ ਵਜੋਂ ਲੋਕਾਂ ਨਾਲ ਜੁੜੇ ਮੁੱਦੇ ਚੁੱਕ ਕੇ ਆਪਣੀ ਇਕ ਚੰਗੀ ਸਿਆਸੀ ਪਛਾਣ ਬਣਾਈ ਹੈ, ਉੱਥੇ ਉਨ੍ਹਾਂ ਨੂੰ ਉਨ੍ਹਾਂ ਦੇ ਸਿਆਸੀ ਜੀਵਨ ਦੀ ਸ਼ੁਰੂਆਤ ਤੋਂ ਹੀ ਮਿਲੇ ਕਈ ਸਾਥੀ ਵੀ ਉਨ੍ਹਾਂ ਦੀ ਪਹਿਲੀ ਚੋਣ, ਸੰਘਰਸ਼, ਜੇਲ ਯਾਤਰਾ ਤੋਂ ਲੈ ਕੇ ਹੁਣ ਤੱਕ ਹਰ ਸਥਿਤੀ 'ਚ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਮੋਰਚਾ ਸੰਭਾਲਦੇ ਰਹੇ ਹਨ। ਬੈਂਸ ਦੀ ਉਸ ਪੁਰਾਣੀ ਟੀਮ 'ਚੋਂ ਬਹੁਤੇ ਸਾਥੀ ਉਨ੍ਹਾਂ ਨੂੰ ਪਿਛਲੇ ਸਮੇਂ 'ਚ ਅਲਵਿਦਾ ਆਖ ਕੇ ਦੂਜੀਆਂ ਪਾਰਟੀਆਂ ਜੁਆਇਨ ਕਰ ਚੁੱਕੇ ਹਨ ਅਤੇ ਇਸ ਵਾਰ ਬੈਂਸ ਦੀ ਜਿੱਤ ਵੱਲ ਜਾਂਦੇ ਰਾਹ ਨੂੰ ਔਖਾ ਬਣਾ ਸਕਦੇ ਹਨ। ਇਨ੍ਹਾਂ ਸਾਥੀਆਂ 'ਚ ਮੁੱਖ ਤੌਰ 'ਤੇ ਕਮਲਜੀਤ ਸਿੰਘ ਕੜਵਲ, ਦਲਜੀਤ ਸਿੰਘ ਭੋਲਾ ਗਰੇਵਾਲ, ਪਰਮਿੰਦਰ ਸਿੰਘ ਸੋਮਾ, ਜਗਬੀਰ ਸਿੰਘ ਸੋਖੀ, ਜਸਵਿੰਦਰ ਸਿੰਘ ਠੁਕਰਾਲ, ਸਤਪਾਲ ਸਿੰਘ ਲੁਹਾਰਾ, ਗੁਰਪ੍ਰੀਤ ਸਿੰਘ ਗੋਰਾ, ਡਾ. ਦੀਪਕ ਮੰਨਣ, ਸ਼ੇਰ ਸਿੰਘ ਗਰਚਾ ਸ਼ਾਮਲ ਹਨ।

ਪਿਛਲੇ ਸਮੇ 'ਚ ਲੋਕ ਇਨਸਾਫ ਪਾਰਟੀ ਨਾਲ ਜੁੜੇ ਵਿਪਨ ਸੂਦ ਕਾਕਾ ਤੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਵੀ ਬੈਂਸ ਨੂੰ ਛੱਡ ਚੁੱਕੇ ਹਨ। ਸੂਤਰਾਂ ਦੀ ਮੰਨੀਏ ਤਾਂ ਵਿਰੋਧੀ ਪਾਰਟੀਆਂ ਚੋਣਾਂ ਦੇ ਮੱਦੇਨਜ਼ਰ ਕਈ ਹੋਰ ਆਗੂਆਂ ਨੂੰ ਪੱਟ ਕੇ ਬੈਂਸ ਦੇ ਖੇਮੇ ਨੂੰ ਸੰਨ੍ਹ ਲਾ ਸਕਦੀਆਂ ਹਨ। ਜਿਸ ਵਿਚ ਬੈਂਸ ਦੇ ਪੁਰਾਣੇ ਸਾਥੀ ਹੀ ਮੁੱਖ ਭੂਮਿਕਾ ਨਿਭਾ ਸਕਦੇ ਹਨ। ਬੈਂਸ ਵਲੋਂ ਲਗਾਤਾਰ ਇਹੀ ਦਾਅਵੇ ਕੀਤੇ ਜਾ ਰਹੇ ਹਨ ਕਿ ਕਿਸੇ ਦੇ ਜਾਣ ਨਾਲ ਉਨ੍ਹਾਂ ਦੀ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਲਈ ਚੋਣ ਕੰਪੇਨ ਦੇ ਨਾਲ-ਨਾਲ ਆਪਣੀ ਟੀਮ ਨੂੰ ਬਚਾਈ ਰੱਖਣ ਲਈ ਆਪਣੇ ਹੀ ਪੁਰਾਣੇ ਸਾਥੀਆਂ ਦੇ ਮੁਕਾਬਲੇ ਕੋਈ ਠੋਸ ਰਣਨੀਤੀ ਅਪਨਾਉਣਾ ਇਕ ਵੱਡੀ ਚੁਣੌਤੀ ਹੋਵੇਗਾ ਜੋ ਬੈਂਸ ਦੀ ਜਿੱਤ ਨੂੰ ਆਸਾਨ ਬਣਾ ਸਕੇ।


author

Anuradha

Content Editor

Related News