ਪੰਜਾਬ ਦੇ ਪਾਣੀ ਦੀ ਕੀਮਤ ਵਸੂਲ ਕਰਨਾ ਸਾਡਾ ਕਾਨੂੰਨੀ ਅਧਿਕਾਰ : ਸਿਮਰਜੀਤ ਸਿੰਘ ਬੈਂਸ
Wednesday, Nov 18, 2020 - 11:10 AM (IST)
ਫਿਰੋਜ਼ਪੁਰ (ਕੁਮਾਰ): ਲੋਕ ਇਨਸਾਫ ਪਾਰਟੀ ਵਲੋਂ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਹਰੀ ਕੇ ਤੋਂ ਸ਼ੁਰੂ ਕੀਤੀ ਗਈ ‘ਜਨ ਅੰਦੋਲਨ ਯਾਤਰਾ’ ਫਿਰੋਜ਼ਪੁਰ ਪਹੁੰਚੀ। ਇਸ ਮੌਕੇ ਪਾਰਟੀ ਦੇ ਜਿਲ੍ਹਾ ਫਿਰੋਜ਼ਪੁਰ ਪ੍ਰਧਾਨ ਜਸਬੀਰ ਸਿੰਘ ਭੁੱਲਰ ਵੀ ਮੌਜੂਦ ਸਨ। ਫਿਰੋਜ਼ਪੁਰ ਸ਼ਹਿਰ ਦੇ ਸ਼ਹੀਦ ਉਧਮ ਸਿੰਘ ਚੌਂਕ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ 19 ਨਵੰਬਰ ਨੂੰ ਅਸੀਂ 21 ਲੱਖ ਲੋਕਾਂ ਵਲੋਂ ਹਸਤਾਖਰ ਕੀਤੀ ਗਈ ਪਟੀਸ਼ਨ ਵਿਧਾਨਸਭਾ ’ਚ ਦੇਵਾਂਗੇ।
ਇਹ ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਵੀ ਵੱਖ ਨਹੀਂ ਕਰ ਸਕਦਾ : ਸੁਖਬੀਰ
ਉਨ੍ਹਾਂ ਕਿਹਾ ਕਿ ਪਾਣੀ ਦੀ ਕੀਮਤ ਵਸੂਲ ਕਰਨਾ ਸਾਡਾ ਕਾਨੂੰਨੀ ਅਧਿਕਾਰ ਹੈ ਅਤੇ ਸਾਡੇ ਪਾਣੀਆਂ ’ਤੇ ਸਾਡਾ ਹੀ ਹੱਕ ਰਹੇਗਾ। ਰਾਜਸਥਾਨ, ਬਿਹਾਰ, ਅਸਾਮ, ਝਾਰਖੰਡ ਅਤੇ ਮੱਧ ਪ੍ਰਦੇਸ਼ ਤੋਂ ਸਾਨੂੰ ਮਾਰਬਲ, ਕੋਇਲਾ, ਕੱਚਾ ਲੋਹਾ ਅਤੇ ਲੱਕਡ਼ ਆਦਿ ਮੁਫਤ ’ਚ ਨਹੀਂ ਮਿਲਦੇ ਤਾਂ ਅਸੀਂ ਪੰਜਾਬ ਦਾ ਪਾਣੀ ਕਿਸੇ ਹੋਰ ਨੂੰ ਮੁਫਤ ਕਿਉਂ ਦੇਈਏ। ਰਾਜਸਥਾਨ ਤੋਂ ਅਸੀਂ ਦਿੱਤੇ ਹੋਏ ਪਾਣੀ ਦੀ 16 ਲੱਖ ਕਰੋਡ਼ ਰੁਪਏ ਬਣਦੀ ਕੀਮਤ ਲੈਣੀ ਹੈ। ਸਿਮਰਜੀਤ ਸਿੰਘ ਬੈਂਸ ਨੇ ਕਿਸਾਨਾਂ ਨੂੰ ਹਮਾਇਤ ਕਰਦੇ ਕਿਹਾ ਕਿ ਲੋਕ ਇਨਸਾਫ ਪਾਰਟੀ ਕਿਸਾਨਾਂ ਦੇ ਨਾਲ ਖਡ਼ੀ ਹੈ ਅਤੇ ਮੋਦੀ ਸਰਕਾਰ ਨੂੰ ਆਪਣੇ ਬਣਾਏ ਹੋਏ ਕਿਸਾਨ ਵਿਰੋਧੀ ਕਾਲੇ ਕਾਨੂੰਨ ਹਰ ਹਾਲ ’ਚ ਵਾਪਸ ਲੈਣੇ ਪੈਣਗੇ।
ਇਹ ਵੀ ਪੜ੍ਹੋ: ਕੁੜੀ ਨੂੰ ਸਰਬਾਲਾ ਬਣਾ ਕਿ ਵਿਆਹ ਵਾਲੇ ਮੁੰਡੇ ਨੇ ਪਾਈ ਨਵੀਂ ਪਿਰਤ