ਸਿਮਰਜੀਤ ਬੈਂਸ ਦੀ ਪਟਿਆਲਾ ਅਦਾਲਤ ’ਚ ਪੇਸ਼ੀ, ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਦੇ ਕਾਲੇ-ਚਿੱਠੇ ਖੋਲ੍ਹਣ ਦਾ ਕੀਤਾ ਐਲਾਨ
Monday, Aug 22, 2022 - 06:35 PM (IST)
ਪਟਿਆਲਾ (ਕੰਵਲਜੀਤ) : ਪਟਿਆਲਾ ਦੀ ਮਾਣਯੋਗ ਅਦਾਲਤ ਵਿਚ ਅੱਜ ਸਿਮਰਜੀਤ ਸਿੰਘ ਬੈਂਸ ਦੀ ਮਾਣਹਾਨੀ ਦੇ ਮਾਮਲੇ ਵਿਚ ਪੇਸ਼ੀ ਹੋਈ। ਪੁਲਸ ਪ੍ਰਸ਼ਾਸਨ ਵੱਲੋਂ ਸਿਵਲ ਜੱਜ ਸੀਨੀਅਰ ਡਵੀਜ਼ਨ ਮੋਨਿਕਾ ਸ਼ਰਮਾ ਦੀ ਅਦਾਲਤ ਵਿਚ ਬੈਂਸ ਨੂੰ ਪੇਸ਼ ਕੀਤਾ ਗਿਆ। ਇਸ ਦੌਰਾਨ ਬੈਂਸ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੀ ਜੋ ਪੇਸ਼ੀ ਉਹ ਮੈਡੀਕਲ ਮਾਫੀਆ ਨੂੰ ਲੈ ਕੇ ਹੈ ਅਤੇ ਮੈਂ ਹੁਣ ਜੱਜ ਸਾਹਿਬਾ ਦੇ ਅੱਗੇ ਵੀ ਬੇਨਤੀ ਕਰਾਂਗਾ ਅਤੇ ਸਾਬਕਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਘਪਲਿਆਂ ਦੀਆਂ ਵੀਡੀਓ ਵੀ ਨਸ਼ਰ ਕਰਾਂਗਾ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਅਤੇ ਬ੍ਰਹਮ ਮਹਿੰਦਰਾ ਲੋਕਲ ਬਾਡੀ ਮੰਤਰੀ ਸਨ ਤਾਂ ਉਸ ਸਮੇਂ ਕਈ ਘਪਲੇ ਹੋਏ ਸੀ। ਜਿਸ ਦੇ ਕਈ ਸਬੂਤ ਇਨ੍ਹਾਂ ਨੇ ਕਾਗ਼ਜ਼ਾਂ ਵਿੱਚ ਮਿਟਾਅ ਦਿੱਤੇ ਪਰ ਜੋ ਵੀਡੀਓ ਸਬੂਤ ਪਏ ਹਨ ਉਸ ਨੂੰ ਇਹ ਕਿਸ ਤਰ੍ਹਾਂ ਮਿਟਾਅ ਸਕਣਗੇ।
ਇਹ ਵੀ ਪੜ੍ਹੋ : ਲੁਧਿਆਣਾ ’ਚ ਲਾਪਤਾ ਹੋਏ ਸਹਿਜ ਦੀ ਦੋਰਾਹਾ ਨਹਿਰ ’ਚੋਂ ਮਿਲੀ ਲਾਸ਼, ਸਕੇ ਤਾਏ ਨੇ ਹੱਥੀਂ ਕਤਲ ਕਰਕੇ ਕਮਾਇਆ ਕਹਿਰ
ਬੈਂਸ ਨੇ ਕਿਹਾ ਕਿ ਜਲਦ ਹੀ ਉਹ ਵੀਡੀਓ ਜਦੋਂ ਮੇਰੇ ਕੋਲ ਪਹੁੰਚਣਗੀਆਂ ਜਿਨ੍ਹਾਂ ਨੂੰ ਉਹ ਮੀਡੀਆ ਸਾਹਮਣੇ ਨਸ਼ਰ ਕਰਨਗੇ। ਉਨ੍ਹਾਂ ਕਿਹਾ ਕਿ ਇਹ ਤਾਂ ਇੱਕ ਮਾਮਲਾ ਹੈ ਪਰ ਅਜਿਹੇ ਹੋਰ ਵੀ ਕਈ ਮਾਮਲੇ ਹਨ ਜਿਸ ਵਿਚ ਬ੍ਰਹਮ ਮਹਿੰਦਰਾ ਦੀ ਸਿੱਧੇ ਤੌਰ ’ਤੇ ਸ਼ਮੂਲੀਅਤ ਰਹੀ ਹੈ। ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਮੌਜੂਦਾ ਭਗਵੰਤ ਮਾਨ ਸਰਕਾਰ ’ਤੇ ਵੀ ਸ਼ਬਦੀ ਹਮਲਿਆ ਬੋਲਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਹੈ ਜਦਕਿ ਸਿਰਫ ਪੈਸੇ ਦੇ ਕੇ ਹੀ ਅਖ਼ਬਾਰਾਂ ਦੇ ਪੂਰੇ ਪੰਨਿਆਂ ’ਤੇ ਇਸ਼ਤਿਹਾਰ ਲਗਵਾਏ ਜਾ ਰਹੇ ਹਨ। ਜੇਕਰ ਕੋਈ ਕੰਮ ਕੀਤਾ ਹੁੰਦਾ ਜਾਂ ਕੋਈ ਵਿਕਾਸ ਹੁੰਦਾ ਤਾਂ ਕੋਈ ਇਸ਼ਤਿਹਾਰ ਲਗਾਉਣ ਦੀ ਲੋੜ ਨਹੀਂ ਸੀ ਪੈਣੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਬੰਬ ਪਲਾਂਟ ਮਾਮਲੇ ’ਚ ਵੱਡਾ ਖ਼ੁਲਾਸਾ, ਪੰਜ ਤਾਰਾ ਹੋਟਲ ਦੀ ਵੀਡੀਓ ਨੇ ਪੁਲਸ ਦੀ ਵਧਾਈ ਚਿੰਤਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।