ਹਰ ਸਾਲ ਨਗਰ ਨਿਗਮ ''ਚ ਹੁੰਦੀ ਹੈ 700 ਕਰੋੜ ਦੀ ਠੱਗੀ : ਵਿਧਾਇਕ ਬੈਂਸ

Wednesday, Dec 20, 2017 - 06:36 AM (IST)

ਹਰ ਸਾਲ ਨਗਰ ਨਿਗਮ ''ਚ ਹੁੰਦੀ ਹੈ 700 ਕਰੋੜ ਦੀ ਠੱਗੀ : ਵਿਧਾਇਕ ਬੈਂਸ

ਲੁਧਿਆਣਾ(ਪਾਲੀ)-ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਨਗਰ ਨਿਗਮ ਲੁਧਿਆਣਾ ਅੰਦਰ ਵੱਧ ਰਹੇ ਭ੍ਰਿਸ਼ਟਾਚਾਰ ਸਬੰਧੀ ਅੰਕੜੇ ਦੱਸਦੇ ਹੋਏ ਦੋਸ਼ ਲਾਇਆ ਕਿ ਨਗਰ ਨਿਗਮ ਲੁਧਿਆਣਾ ਦੇ ਅਧਿਕਾਰੀ ਅਤੇ ਕਰਮਚਾਰੀ ਹਰ ਸਾਲ 700 ਕਰੋੜ ਰੁਪਏ ਦਾ ਚੂਨਾ ਲਾ ਰਹੇ ਹਨ ਤੇ ਨਗਰ ਨਿਗਮ ਚੋਣਾਂ ਜਿੱਤਣ ਤੋਂ ਬਾਅਦ ਲੋਕ ਇਨਸਾਫ ਪਾਰਟੀ ਪਾਈ-ਪਾਈ ਦਾ ਹਿਸਾਬ ਲਵੇਗੀ। ਵਿਧਾਇਕ ਬੈਂਸ ਨੇ ਕਿਹਾ ਕਿ ਨਗਰ ਨਿਗਮ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕੰਮ 'ਤੇ ਲੋਕ ਇਨਸਾਫ ਪਾਰਟੀ ਦੀ ਅੱਖ ਹੈ ਤੇ ਉਨ੍ਹਾਂ ਦਾ ਪੂਰਾ ਕੱਚਾ-ਚਿੱਠਾ ਨਿਗਮ ਚੋਣਾਂ ਜਿੱਤਣ ਤੋਂ ਬਾਅਦ ਖੋਲ੍ਹਿਆ ਜਾਵੇਗਾ। ਨਗਰ ਨਿਗਮ ਚੋਣਾਂ ਲਈ ਲੋਕ ਇਨਸਾਫ ਪਾਰਟੀ ਤਿਆਰ-ਬਰ-ਤਿਆਰ ਹੈ ਅਤੇ ਹਰ ਵਾਰਡ ਵਿਚ 51 ਮੈਂਬਰੀ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਅਤੇ 51 ਮੈਂਬਰੀ ਟੀਮ ਦੇ ਮੈਂਬਰ ਘਰ-ਘਰ ਜਾ ਕੇ ਲੋਕ ਇਨਸਾਫ ਪਾਰਟੀ ਦਾ ਪ੍ਰਚਾਰ ਕਰਨਗੇ, ਜੋ ਲੋਕਾਂ ਨੂੰ ਕਾਂਗਰਸ ਤੇ ਅਕਾਲੀ ਦਲ ਵਲੋਂ ਮਾਰੀਆਂ ਜਾ ਰਹੀਆਂ ਠੱਗੀਆਂ ਸਬੰਧੀ ਜਾਗਰੂਕ ਕਰਨਗੇ। 
 ਇਸ ਮੌਕੇ ਸੁਰਿੰਦਰ ਗਰੇਵਾਲ, ਜਤਿੰਦਰ ਪਾਲ ਸਿੰਘ ਸਲੂਜਾ, ਜਸਵਿੰਦਰ ਸਿੰਘ ਖਾਲਸਾ, ਵਿਪਨ ਸੂਦ ਕਾਕਾ, ਗੁਰਮੀਤ ਸਿੰਘ ਮੁੰਡੀਆਂ, ਪ੍ਰਧਾਨ ਬਲਦੇਵ ਸਿੰਘ, ਦੀਪਕ ਸ਼ਰਮਾ, ਸੁਖਦੇਵ ਸਿੰਘ ਪੰਨੂੰ, ਮਨੀਸ਼ ਪੁੰਜ, ਸੱਤਪਾਲ ਪੁੰਜ, ਲਖਵਿੰਦਰ ਸਿੰਘ ਲੱਕੀ, ਹਰਵਿੰਦਰ ਸਿੰਘ ਨਿੱਕਾ, ਗੁਰਮੀਤ ਸਿੰਘ ਕਾਕਾ, ਹਰਵਿੰਦਰ ਸੈਣੀ, ਨਰਿੰਦਰ ਸੈਣੀ, ਬੀਬੀ ਸੰਤੋਸ਼ ਰਾਣੀ, ਕਿਰਨ ਸੂਦ, ਨਿਰਮਲ ਕੌਰ, ਗੀਤਾ ਰਾਣੀ ਤੇ ਹੋਰ ਸ਼ਾਮਲ ਸਨ।


Related News