ਵਜ਼ੀਫਾ ਘਪਲੇ ''ਤੇ ''ਬੈਂਸ'' ਨੇ ਕੇਂਦਰੀ ਮੰਤਰੀ ਨੂੰ ਸੌਂਪਿਆ ਮੰਗ ਪੱਤਰ, ਕੀਤੀ CBI ਜਾਂਚ ਦੀ ਮੰਗ
Sunday, Sep 06, 2020 - 08:15 AM (IST)
ਲੁਧਿਆਣਾ (ਪਾਲੀ) : ਪੋਸਟ ਮੈਟ੍ਰਿਕ ਵਜ਼ੀਫਾ ਘਪਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਉਣ ਸਬੰਧੀ ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਭਾਰਤ ਸਰਕਾਰ ਦੇ ਮੰਤਰੀ ਗਹਿਲੋਤ ਨੂੰ ਮੰਗ-ਪੱਤਰ ਭੇਜ ਕੇ ਮੰਗ ਕੀਤੀ ਗਈ।
ਇਹ ਵੀ ਪੜ੍ਹੋ : 'ਬੀਬੀ ਸਿੱਧੂ' ਨੇ ਕੈਪਟਨ ਦੇ ਜ਼ਿਲ੍ਹੇ 'ਚ ਲਾਏ ਡੇਰੇ, ਸਿਆਸੀ ਗਲਿਆਰਿਆਂ 'ਚ ਛਿੜੀ ਚਰਚਾ
ਮੰਗ-ਪੱਤਰ ਸਬੰਧੀ ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ 'ਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਆਪਣੇ ਮਹਿਕਮੇ 'ਚ ਇਕ ਬਹੁ-ਕਰੋੜੀ ਘਪਲਾ ਕੀਤਾ ਹੈ, ਜਿਸ ਦੀ ਜਾਂਚ ਸੀਨੀਅਰ ਆਈ. ਏ. ਐੱਸ. ਅਫ਼ਸਰ, ਐਡੀਸ਼ਨਲ ਚੀਫ ਸੈਕਟਰੀ, ਪ੍ਰਿੰਸੀਪਲ ਸਕੱਤਰ ਵੈੱਲਫੇਅਰ ਵੱਲੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ : 'ਕੋਵਿਡ' ਬਾਰੇ ਝੂਠੇ ਪ੍ਰਚਾਰ 'ਤੇ ਕੈਪਟਨ ਵੱਲੋਂ ਸਖ਼ਤ ਹੁਕਮ ਜਾਰੀ, ਵੈੱਬ ਚੈਨਲਾਂ ਬਾਰੇ ਕਹੀ ਇਹ ਗੱਲ
ਇਸ ਜਾਂਚ 'ਚ ਸਾਫ ਹੋ ਗਿਆ ਕਿ ਮੰਤਰੀ ਅਤੇ ਕਈ ਸ਼ਖਸੀਅਤਾਂ ਇਸ ਘਪਲੇ 'ਚ ਸ਼ਾਮਲ ਹਨ, ਜਿਸ ਦੀ ਰਿਪੋਰਟ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਸੌਂਪੀ ਗਈ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀ ਨੂੰ ਬਚਾਉਣ ਦਾ ਯਤਨ ਕਰ ਰਹੇ ਹਨ।
ਇਹ ਵੀ ਪੜ੍ਹੋ : 'ਅਧਿਆਪਕ ਦਿਵਸ' 'ਤੇ ਦੁਖ਼ਦ ਖ਼ਬਰ : 'ਕੋਰੋਨਾ' ਕਾਰਨ DEO ਦੀ ਮੌਤ, 30 ਸਤੰਬਰ ਨੂੰ ਹੋਣਾ ਸੀ ਸੇਵਾਮੁਕਤ
ਲੋਕ ਇਨਸਾਫ ਪਾਰਟੀ ਦੇ ਦੋਹਾਂ ਵਿਧਾਇਕਾਂ ਵੱਲੋਂ 28 ਅਗਸਤ, 2020 ਨੂੰ ਪੰਜਾਬ ਵਿਧਾਨ ਸਭਾ ਦੇ ਇਜਲਾਸ 'ਚ ਧਰਨਾ ਦੇ ਕੇ ਮੁੱਖ ਮੰਤਰੀ ਨੂੰ ਰਿਪੋਰਟ ਦੀ ਕਾਪੀ ਦੇ ਕੇ ਮੰਗ ਕੀਤੀ ਗਈ ਸੀ ਕਿ ਸਾਧੂ ਸਿੰਘ ਧਰਮਸੌਤ ਨੂੰ ਬਰਖ਼ਾਸਤ ਕਰ ਕੇ ਜਾਂਚ ਸੀ. ਬੀ. ਆਈ. ਨੂੰ ਦਿੱਤੀ ਜਾਵੇ ਪਰ ਮੁੱਖ ਮੰਤਰੀ ਪੰਜਾਬ ਵੱਲੋਂ ਉਕਤ ਘਪਲੇ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਇਸ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ ਜਾਵੇ ਤਾਂ ਜੋ ਮੁਲਜ਼ਮਾਂ ਨੂੰ ਸਜ਼ਾ ਮਿਲ ਸਕੇ।