ਖਹਿਰਾ ਦੇ ਅਸਤੀਫੇ 'ਤੇ ਬੈਂਸ ਦਾ ਵੱਡਾ ਬਿਆਨ, ਸੁਖਬੀਰ-ਕੈਪਟਨ 'ਤੇ ਲਾਏ ਰਗੜੇ
Tuesday, Oct 22, 2019 - 03:09 PM (IST)

ਲੁਧਿਆਣਾ (ਨਰਿੰਦਰ) : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਸੁਖਪਾਲ ਖਹਿਰਾ ਵਲੋਂ ਆਪਣਾ ਅਸਤੀਫਾ ਵਾਪਸ ਲੈਣ ਬਾਰੇ ਬਿਆਨ ਦਿੰਦਿਆਂ ਕਿਹਾ ਹੈ ਅਸਤੀਫਾ ਵਾਪਸ ਲੈਣਾ ਖਹਿਰਾ ਦਾ ਨਿਜੀ ਫੈਸਲਾ ਹੈ ਅਤੇ ਆਮ ਆਦਮੀ ਪਾਰਟੀ ਨੇ ਅਜੇ ਖਹਿਰਾ ਨੂੰ ਪਾਰਟੀ 'ਚੋਂ ਕੱਢਿਆ ਨਹੀਂ ਹੈ। ਬੈਂਸ ਨੇ ਕਿਹਾ ਕਿ 2022 'ਚ ਸਾਰੀਆਂ ਧਿਰਾਂ ਇਕਜੁੱਟ ਹੋ ਕੇ ਚੋਣ ਲੜਨਗੀਆਂ। ਇਸ ਦੇ ਨਾਲ ਹੀ ਸਿਮਰਜੀਤ ਬੈਂਸ ਨੇ ਅਕਾਲੀ ਦਲ ਨੂੰ ਸਲਾਹ ਦਿੰਦਿਆਂ ਕਿਹਾ ਹੈ ਕਿ ਕਿਹਾ ਕਿ ਸੁਖਬੀਰ ਦੀ ਸੈਨਾ ਨੂੰ ਛੱਡ ਕੇ ਨਵਾਂ ਅਕਾਲੀ ਦਲ ਬਣਾਉਣ।
ਕੈਪਟਨ ਸਰਕਾਰ 'ਤੇ ਰਗੜੇ ਲਾਉਂਦੇ ਹੋਏ ਸਿਮਰਜੀਤ ਬੈਂਸ ਨੇ ਕਿਹਾ ਕਿ ਜ਼ਿਮਨੀ ਚੋਣਾਂ ਦੌਰਾਨ ਦਾਖਾ 'ਚ ਗੋਲੀ ਚੱਲੀ ਹੈ, ਜਿਸ ਦੇ ਲਈ ਨੈਤਿਕਤਾ ਦੇ ਆਧਾਰ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੋਣਾਂ 'ਚ ਕਾਂਗਰਸ ਨੇ ਸ਼ਰੇਆਮ ਗੁੰਡਾਗਰਦੀ ਕੀਤੀ ਹੈ ਅਤੇ ਬੂਥ ਕੈਪਚਰਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਹਰ ਬੂਥ 'ਤੇ 100-100 ਜਾਅਲੀ ਵੋਟਾਂ ਪਈਆਂ ਹਨ। ਸਿਮਰਜੀਤ ਬੈਂਸ ਨੇ ਦਾਖਾ ਤੋਂ ਕਾਂਗਰਸੀ ਉਮੀਦਵਾਰ ਸੰਦੀਪ ਸੰਧੂ ਨੂੰ ਵੀ ਰੇਤ ਚੋਰਾਂ ਦਾ ਸਰਗਨਾ ਦੱਸਿਆ ਹੈ।