ਸਿਮਰਜੀਤ ਬੈਂਸ ਨੇ ਠੋਕਿਆ ਦਾਅਵਾ, ''ਮੇਰੇ ਸੰਪਰਕ ''ਚ ਨੇ ਵੱਡੇ ਢੀਂਡਸਾ'' (ਵੀਡੀਓ)

Tuesday, Dec 10, 2019 - 04:02 PM (IST)

ਲੁਧਿਆਣਾ (ਨਰਿੰਦਰ) : ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨਾਲ ਸੰਪਰਕ 'ਚ ਰਹਿਣ ਦਾ ਦਾਅਵਾ ਠੋਕਿਆ ਹੈ। ਉਨ੍ਹਾਂ ਕਿਹਾ ਹੈ ਕਿ ਚੌਥਾ ਫਰੰਟ ਬਣਾਉਣ ਦੇ ਮਾਮਲੇ 'ਚ ਉਨ੍ਹਾਂ ਦੀ ਸੁਖਦੇਵ ਸਿੰਘ ਢੀਂਡਸਾ ਨਾਲ ਗੱਲਬਾਤ ਹੋਈ ਹੈ ਅਤੇ ਜਲਦ ਹੀ ਸਾਂਝਾ ਮੰਚ ਤਿਆਰ ਕੀਤਾ ਜਾਵੇਗਾ ਕਿਉਂਕਿ ਲੁੱਟ ਵਾਲੀ ਲੀਡਰਸ਼ਿਪ ਤੋਂ ਜਨਤਾ ਪਰੇਸ਼ਾਨ ਹੋ ਚੁੱਕੀ ਹੈ।

ਸਿਮਰਜੀਤ ਬੈਂਸ ਨੇ ਮੁਅੱਤਲ ਹੋਏ ਡੀ. ਐੱਸ. ਪੀ. ਸੇਖੋਂ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਮੁਅੱਤਲ ਨਹੀਂ ਕੀਤਾ ਜਾਣਾ ਚਾਹੀਦਾ ਸੀ ਅਤੇ ਉਨ੍ਹਾਂ 'ਤੇ ਲੱਗੇ ਦੋਸ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੁਧਿਆਣਾ 'ਚ ਧਨੰਜੇ ਖੁਦਕੁਸ਼ੀ ਮਾਮਲੇ 'ਤੇ ਬੋਲਦਿਆਂ ਕਿਹਾ ਕਿ ਉਸ ਦੇ ਕਾਤਲ ਅਜੇ ਵੀ ਆਜ਼ਾਦ ਘੁੰਮ ਰਹੇ ਹਨ, ਜਿਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।


author

Babita

Content Editor

Related News