ਲੌਂਗੋਵਾਲ ਦੇ ਪ੍ਰਧਾਨ ਬਣਨ ''ਤੇ ਸਿਮਰਜੀਤ ਬੈਂਸ ਸਖਤ ਨਾਰਾਜ਼, ਜਾਣੋ ਕੀ ਬੋਲੇ

Wednesday, Nov 27, 2019 - 04:23 PM (IST)

ਲੌਂਗੋਵਾਲ ਦੇ ਪ੍ਰਧਾਨ ਬਣਨ ''ਤੇ ਸਿਮਰਜੀਤ ਬੈਂਸ ਸਖਤ ਨਾਰਾਜ਼, ਜਾਣੋ ਕੀ ਬੋਲੇ

ਲੁਧਿਆਣਾ (ਨਰਿੰਦਰ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਮੁੜ ਪ੍ਰਧਾਨ ਬਣਾਉਣ 'ਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਸਖਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਾਦਲਾਂ ਦੀਆਂ ਜੇਬਾਂ 'ਚੋਂ ਹੀ ਨਿਕਲਦੇ ਹਨ ਅਤੇ ਚੋਣਾਂ ਤਾਂ ਸਿਰਫ ਦਿਖਾਵੇ ਲਈ ਕਰਾਈਆਂ ਜਾਂਦੀਆਂ ਹਨ। ਸਿਮਰਜੀਤ ਬੈਂਸ ਨੇ ਕਿਹਾ ਕਿ ਲੋਕ ਸ਼ਰਧਾ ਭਾਵਨਾ ਨਾਲ ਗੁਰੂਘਰ 'ਚ ਇਕ-ਇਕ ਰੁਪਿਆ ਚੜ੍ਹਾਉਂਦੇ ਹਨ, ਜੋ ਕਿ ਕਰੋੜਾਂ ਰੁਪਏ ਬਣ ਜਾਂਦੇ ਹਨ ਪਰ ਬਾਦਲ ਇਨ੍ਹਾਂ ਪੈਸਿਆਂ ਨੂੰ ਆਪਣੇ ਸਿਆਸੀ ਹਿੱਤਾਂ ਨੂੰ ਪੂਰਾ ਕਰਨ 'ਚ ਹੀ ਖਰਚਦੇ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਵਲੋਂ ਹਮੇਸ਼ਾ ਉਸ ਬੰਦੇ ਨੂੰ ਹੀ ਪ੍ਰਧਾਨ ਬਣਾਇਆ ਜਾਂਦਾ ਹੈ, ਜਿਹੜਾ ਉਨ੍ਹਾਂ ਦੇ ਕਹੇ ਮੁਤਾਬਕ ਚੱਲੇ। ਸਿਮਰਜੀਤ ਬੈਂਸ ਨੇ ਕਿਹਾ ਕਿ ਅੱਜ ਸ਼੍ਰੋਮਣੀ ਕਮੇਟੀ ਆਪਣੇ ਰਸਤੇ ਤੋਂ ਭਟਕ ਗਈ ਹੈ, ਜੋ ਕਿ ਮੰਦਭਾਗੀ ਗੱਲ ਹੈ।


author

Babita

Content Editor

Related News