'ਸਿੱਖਸ ਫਾਰ ਜਸਟਿਸ' ਦੇ ਇਸ਼ਾਰੇ 'ਤੇ ਕਾਂਗਰਸੀ ਆਗੂ ਨੂੰ ਮਾਰਨ ਦੀ ਸਾਜ਼ਿਸ਼ ਦਾ ਪਰਦਾਫਾਸ਼, ਇੰਝ ਹੋਇਆ ਖ਼ੁਲਾਸਾ
Monday, Jan 04, 2021 - 10:38 AM (IST)
ਖੰਨਾ (ਕਮਲ) : ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੇ ਨਜ਼ਦੀਕੀ ਕਾਂਗਰਸ ਪਾਰਟੀ ਦੇ ਕੌਮੀ ਕੋ-ਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਨੂੰ ਪਾਬੰਦੀਸ਼ੁਦਾ ਸਿੱਖਸ ਫਾਰ ਜਸਟਿਸ ਦੇ ਇਸ਼ਾਰੇ ’ਤੇ ਜਾਨੋਂ ਮਾਰ ਦੇਣ ਦੀ ਸਾਜ਼ਿਸ਼ ਦਾ ਪਾਰਦਾਫਾਸ਼ ਹੋਇਆ ਹੈ।
\ਖਾਲਿਸਤਾਨ ਫੋਰਸ ਨਾਮੀ ਗਰਮ ਖਿਆਲੀ ਸੰਸਥਾ ਨਾਲ ਜੁੜੇ ਖੰਨਾ ਨੇੜਲੇ ਪਾਇਲ ਦੇ ਵਸਨੀਕ ਤੇਜ਼ ਪ੍ਰਕਾਸ਼ ਉਰਫ਼ ਕਾਕਾ ਪੁੱਤਰ ਸੁਖਮਿੰਦਰ ਸਿੰਘ ਅਤੇ ਅਕਾਸ਼ਦੀਪ ਸਿੰਘ ਉਰਫ਼ ਸੋਨੂੰ ਨੂੰ 32 ਬੋਰ ਦੀ ਪਿਸਤੌਲ ਅਤੇ 6 ਅਣਚੱਲੇ ਕਾਰਤੂਸਾਂ ਸਮੇਤ ਹਰਿਆਣਾ ਪੁਲਸ ਦੀ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ਼.) ਨੇ ਹਿਸਾਰ ਤੋਂ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ CBSE ਦੀ ਫਰਜ਼ੀ ਡੇਟਸ਼ੀਟ ਵਾਇਰਲ, ਸਰਕਾਰ ਵੱਲੋਂ ਅਲਰਟ ਜਾਰੀ
ਉਨ੍ਹਾਂ ਤੋਂ ਕੀਤੀ ਗਈ ਪੁਛਗਿੱਛ ਦੌਰਾਨ ਉਕਤ ਖ਼ੁਲਾਸਾ ਹੋਇਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਿੱਖ ਫਾਰ ਜਸਟਿਸ ਦੇ ਇਸ਼ਾਰੇ ’ਤੇ ਉਨ੍ਹਾਂ ਨੂੰ ਮੰਡ ਅਤੇ ਸ਼ਿਵ ਸੈਨਾ ਦੇ ਆਗੂਆਂ ਨੂੰ ਜਾਨ ਤੋਂ ਮਾਰ ਦੇਣ ਦੇ ਹੁਕਮ ਸਨ।
ਇਹ ਵੀ ਪੜ੍ਹੋ : ਪੰਜਾਬ ਦੀਆਂ ਸੜਕਾਂ 'ਤੇ ਹੁਣ ਨਹੀਂ ਦਿਖਣਗੇ 'ਛੋਟੇ ਨੰਬਰਾਂ' ਵਾਲੇ ਵਾਹਨ, ਇਹ ਹੈ ਕਾਰਨ
ਇਸ ਸਬੰਧੀ ਗੁਰਸਿਮਰਨ ਸਿੰਘ ਮੰਡ ਨੇ ਕਿਹਾ ਕਿ ਦੇਸ਼ ਨੂੰ ਤੋੜਣ ਵਾਲੇ ਖ਼ਾਲਿਸਤਾਨੀਆਂ ਖ਼ਿਲਾਫ਼ ਉਹ ਆਪਣੀ ਆਵਾਜ਼ ਨੂੰ ਹਮੇਸ਼ਾ ਬੁਲੰਦ ਕਰਦੇ ਰਹਿਣਗੇ ਅਤੇ ਅਜਿਹੇ ਅੱਤਵਾਦੀਆਂ ਜਾਂ ਕੱਟੜ ਖ਼ਾਲਿਸਤਾਨੀਆਂ ਦੀਆਂ ਧਮਕੀਆਂ ਤੋਂ ਉਹ ਡਰਨ ਵਾਲੇ ਨਹੀਂ ਹਨ, ਭਾਵੇਂ ਉਨ੍ਹਾਂ ਨੂੰ ਆਪਣੀ ਜਾਨ ਵੀ ਕਿਉਂ ਨਾ ਕੁਰਬਾਨ ਕਰਨੀ ਪਵੇ ਤੇ ਉਹ ਖ਼ਾਲਿਸਤਾਨੀ ਅੱਤਵਾਦੀਆਂ ਦੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ