SFJ ਵੱਲੋਂ ਕਿਸਾਨਾਂ ਨੂੰ ਸਹਾਇਤਾ ਪ੍ਰਾਪਤ ਕਰਨ ਲਈ ਕਾਲ ਕਰਨ ਵਾਸਤੇ ਭੇਜੇ ਜਾ ਰਹੇ ਸੰਦੇਸ਼

12/01/2020 10:21:24 AM

ਦੋਰਾਹਾ (ਵਿਨਾਇਕ) : ਪਾਬੰਦੀਸ਼ੁਦਾ ਖਾਲਿਸਤਾਨੀ ਸੰਗਠਨ ਸਿੱਖਸ ਫਾਰ ਜਸਟਿਸ (ਐਸ. ਐਫ. ਜੇ.) ਵੱਲੋਂ ਕਿਸਾਨਾਂ ਨੂੰ ਸਹਾਇਤਾ ਪ੍ਰਾਪਤ ਕਰਨ ਲਈ ਵਿਦੇਸ਼ੀ ਨੰਬਰਾਂ ‘ਤੇ ਕਾਲ ਕਰਨ ਵਾਸਤੇ ਲੋਕਾਂ ਦੇ ਵਟਸਐਪ ਨੰਬਰਾਂ ‘ਤੇ ਸੰਦੇਸ਼ ਭੇਜੇ ਜਾ ਰਹੇ ਹਨ। ਅੰਤਰਰਾਸ਼ਟਰੀ ਨੰਬਰਾਂ ਤੋਂ ਪ੍ਰਾਪਤ ਹੋ ਰਹੇ ਸੰਦੇਸ਼ਾਂ ਅਨੁਸਾਰ ਲੋਕਾਂ ਨੂੰ ਭੜਕੀਲੇ ਅੰਦਾਜ਼ 'ਚ ਕਿਸਾਨ ਵਿਰੋਧੀ ਬਿੱਲ ਦਾ ਇੱਕੋ ਹੱਲ 'ਖਾਲਿਸਤਾਨ' ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮੁੱਖ ਸਕੱਤਰ ਵੱਲੋਂ ਸੂਬੇ ’ਚ ਆਕਸੀਜਨ ਸਿਲੰਡਰਾਂ ਤੇ ਬੈੱਡਾਂ ਦੀ ਗਿਣਤੀ ਵਧਾਉਣ ਦੇ ਨਿਰਦੇਸ਼

ਸੰਦੇਸ਼ 'ਚ ਇਹ ਵੀ ਕਿਹਾ ਗਿਆ ਹੈ ਕਿ ਐਸ. ਐਫ. ਜੇ. ਨੇ ਪੰਜਾਬ ਦੇ ਕਿਸਾਨਾਂ ਲਈ 1 ਮਿਲੀਅਨ ਡਾਲਰ ਦੀ ਮਾਲੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨੇ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਕੀਤੀ ਗਈ ਹਿੰਸਾ ਦਾ ਮੁਕਾਬਲਾ ਕੀਤਾ ਅਤੇ ਉਹ ਸਿਰਫ 30 ਨਵੰਬਰ ਦਿਨ ਸੋਮਵਾਰ ਤੱਕ ਸਹਾਇਤਾ ਰਾਸ਼ੀ ਦੀ ਪ੍ਰਾਪਤੀ ਲਈ ਐਸ. ਐਫ. ਜੇ. ਵੱਲੋਂ ਮੁਹੱਈਆ ਕਰਵਾਏ ਨੰਬਰਾਂ ‘ਤੇ ਕਾਲ ਕਰਨ। ਸੰਦੇਸ਼ 'ਚ ਅੱਗੇ ਕਿਹਾ ਗਿਆ ਹੈ ਕਿ ਦਿੱਲੀ ਫਤਿਹ ਕਰਨ ਜਾ ਰਹੇ ਕਿਸਾਨ, ਜਿਨ੍ਹਾਂ ਦਾ ਮਾਲੀ ਜਾਂ ਜਾਨੀ ਨੁਕਸਾਨ ਹੋਇਆ ਹੈ, ਸਿੱਖਸ ਫਾਰ ਜਸਟਿਸ ਵੱਲੋਂ ਉਨ੍ਹਾਂ ਨੂੰ 1 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : ਬੀਮਾਰ ਸੱਸ 'ਤੇ ਨੂੰਹ ਦੇ ਤਸ਼ੱਦਦ ਦੀ ਇੰਤਹਾ, ਰੋਟੀ ਮੰਗਣ 'ਤੇ ਦੰਦੀਆਂ ਵੱਢ ਕੱਪੜੇ ਨਾਲ ਤੁੰਨ ਦਿੰਦੀ ਸੀ ਮੂੰਹ

ਇਹ ਜਿਹੜਾ ਵਟਸਐਪ ਸੰਦੇਸ਼ ਆ ਰਿਹਾ ਹੈ, ਉਸ ਦਾ ਨੰਬਰ +1(551) 300-9472 ਹੈ। ਸੋਸ਼ਲ ਮੀਡੀਆ ‘ਤੇ ਅਜਿਹੇ ਸੰਦੇਸ਼ ਵਾਇਰਲ ਹੋਣ ਕਾਰਨ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਅਤੇ ਪੰਜਾਬ ਪੁਲਸ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ।  ਇਹ ਵੀ ਦੱਸਣਯੋਗ ਕਿ ਸਿੱਖਸ ਫਾਰ ਜਸਟਿਸ (ਐਸ. ਐਫ. ਜੇ.) ਇਸ ਵੇਲੇ ਰਿਫਰੈਂਡਮ-2020 ਸਬੰਧੀ ਦੇਸ਼ ‘ਚ ਅਸ਼ਾਂਤੀ ਫੈਲਾਉਣ ਦੀਆਂ ਕੋਸ਼ਿਸ਼ਾਂ ‘ਚ ਹੈ ਅਤੇ ਪਿਛਲੇ ਦਿਨੀਂ ਉਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਰਿਫਰੈਂਡਮ-2020 ਸਬੰਧੀ ਅਰਦਾਸ ਕਰਨ ਲਈ 5 ਹਜ਼ਾਰ ਡਾਲਰ ਦੀ ਭੇਟਾ ਦਾ ਐਲਾਨ ਕੀਤਾ ਸੀ, ਜਿਸ ‘ਤੇ ਖੁਫ਼ੀਆ ਏਜੰਸੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਹੇਠਾਂ ਅਰਦਾਸ ਕਰਦੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਸੀ।

ਇਹ ਵੀ ਪੜ੍ਹੋ : ਪਟਿਆਲਾ ਤੋਂ ਵੱਡੀ ਖ਼ਬਰ : ਪੁਰਾਣੀ ਰੰਜਿਸ਼ ਕਾਰਨ ਤੇਜ਼ਧਾਰ ਹਥਿਆਰਾਂ ਨਾਲ ਫ਼ੌਜੀ ਦੀ ਪਤਨੀ ਦਾ ਕਤਲ
ਉਪਰੰਤ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਸ਼ਹੀਦੀ ਦਿਵਸ 'ਤੇ 31 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੰਦੇ ਹੋਏ ਸਮੂਹ ਪੰਜਾਬੀਆਂ ਨੂੰ ਭਾਈ ਦਿਲਾਵਰ ਸਿੰਘ ਦੇ 25ਵੇਂ ਸ਼ਹੀਦੀ ਸਾਲ ‘ਤੇ ਉਸ ਨੂੰ ਯਾਦ ਕਰਨ ਦਾ ਸੱਦਾ ਦਿੱਤਾ ਸੀ ਪਰ ਪੰਜਾਬ ਅੰਦਰ ਬੰਦ ਦੀ ਕਾਲ ਬੁਰੀ ਤਰ੍ਹਾਂ ਫਲਾਪ ਹੋਈ ਸੀ। ਇਸ ਤੋਂ ਇਲਾਵਾ ਐਸ. ਐਫ. ਜੇ. ਵੱਲੋਂ 13 ਸਤੰਬਰ ਨੂੰ ਰੇਲ ਰੋਕੋ ਦਾ ਸੱਦਾ ਦਿੱਤਾ ਗਿਆ ਹੈ ਅਤੇ ਇਹ ਵੀ ਫਲਾਪ ਹੋਇਆ ਸੀ। ਸਿੱਖਸ ਫਾਰ ਜਸਟਿਸ ਨੇ ਪੰਜਾਬ ਦੇ ਕਰਜਾਈ ਕਿਸਾਨਾਂ ਦੀ ਮਾਲੀ ਮਦਦ 3000 ਤੋਂ ਵਧਾ ਕੇ 3500 ਕਰਨ ਦਾ ਐਲਾਨ ਕੀਤਾ ਸੀ, ਜਿਸ ਨੂੰ ਵੀ ਕੋਈ ਸਮਰਥਨ ਨਹੀ ਮਿਲਿਆ ਸੀ।


 


Babita

Content Editor

Related News