ਸਿੱਖ ਵਿਅਕਤੀ ਨੂੰ ਵਾਲ-ਦਾੜ੍ਹੀ ਕੱਟਣ ਲਈ ਕੀਤਾ ਮਜਬੂਰ, ਜਾਂਚ ਦੇ ਹੁਕਮ
Thursday, Aug 01, 2019 - 09:33 AM (IST)

ਚੰਡੀਗੜ੍ਹ (ਭਾਸ਼ਾ)—ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਤਰਨਤਾਰਨ ਦੇ ਇਕ ਪੁਲਸ ਕਰਮਚਾਰੀ ਵਲੋਂ ਇਕ ਸਿੱਖ ਵਿਅਕਤੀ ਨੂੰ ਦਾੜ੍ਹੀ ਅਤੇ ਵਾਲ ਕਟਵਾਉਣ ਲਈ ਮਜਬੂਰ ਕਰਨ ਦੇ ਮਾਮਲੇ 'ਚ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਟਵੀਟ ਕੀਤਾ, 'ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਇਸ ਘਟਨਾ 'ਤੇ ਨਿੱਜੀ ਤੌਰ 'ਤੇ ਧਿਆਨ ਦੇਣ ਅਤੇ ਇਸ ਦੀ ਜਾਂਚ ਕਰਨ ਦਾ ਹੁਕਮ ਪਹਿਲਾਂ ਹੀ ਦੇ ਚੁੱਕੇ ਹਨ। ਦੋਸ਼ੀ ਨੂੰ ਉਚਿਤ ਸਜ਼ਾ ਦਿੱਤੀ ਜਾਵੇਗੀ।' ਸੋਸ਼ਲ ਮੀਡੀਆ 'ਤੇ ਇਸ ਘਟਨਾ ਸਬੰਧੀ ਇਕ ਵੀਡੀਓ ਆਉਣ ਤੋਂ ਬਾਅਦ ਇਹ ਹੁਕਮ ਆਏ।
ਤਰਨਤਾਰਨ ਜ਼ਿਲੇ ਦੇ ਇਕ ਅਣਪਛਾਤੇ ਪਿੰਡ ਵਾਸੀ ਨੇ ਥਾਣਾ ਮੁਖੀ 'ਤੇ ਕੁੱਟ-ਮਾਰ ਕਰਨ ਅਤੇ ਇਕ ਸਿੱਖ ਵਿਅਕਤੀ ਦੇ ਜਬਰਨ ਵਾਲ ਅਤੇ ਦਾੜ੍ਹੀ ਕੱਟਣ ਦਾ ਦੋਸ਼ ਲਾਇਆ ਹੈ। ਪਿੰਡ ਵਾਸੀ ਨੇ ਦੋਸ਼ ਲਾਇਆ ਕਿ ਪੀੜਤ ਨੂੰ ਝੂਠੇ ਮਾਮਲੇ 'ਚ ਫਸਾਉਣ ਦੀ ਕੋਸ਼ਿਸ਼ ਵੀ ਕੀਤੀ ਗਈ।