ਸਿੱਖ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਅਕਾਲੀਆਂ ਦੀ ਕੋਟਕਪੂਰਾ ਰੈਲੀ ਰੱਦ (ਵੀਡੀਓ)

Tuesday, Sep 11, 2018 - 06:38 PM (IST)

ਕੋਟਕਪੂਰਾ : ਕੁਝ ਸਿੱਖ ਸੰਗਤਾਂ ਦੇ ਰੋਹ ਦੇ ਚਲਦਿਆਂ ਅਕਾਲੀ ਦਲ ਨੇ 15 ਸਤੰਬਰ ਨੂੰ ਕੋਟਕਪੂਰਾ 'ਚ ਹੋਣ ਵਾਲੀ ਰੈਲੀ ਰੱਦ ਕਰ ਦਿੱਤੀ ਹੈ, ਹੁਣ ਇਹ ਰੈਲੀ ਕੋਟਕਪੂਰਾ ਦੀ ਬਜਾਏ 16 ਸਤੰਬਰ ਨੂੰ ਫਰੀਦਕੋਟ ਵਿਚ ਹੋਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਿਚ ਬਰਗਾੜੀ ਵਿਖੇ ਮੋਰਚਾ ਲਗਾਈ ਬੈਠੀਆਂ ਸਿੱਖ ਜਥੇਬੰਦੀਆਂ ਵਲੋਂ ਅਕਾਲੀ ਦਲ ਦੀ ਇਸ ਰੈਲੀ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਅਕਾਲੀ ਦਲ ਦੀ ਇਸ ਰੈਲੀ ਨੂੰ ਰੋਕਣ ਲਈ ਸਿੱਖ ਜਥੇਬੰਦੀਆਂ ਨੇ ਮੰਗਲਵਾਰ ਨੂੰ ਕੋਟਕਪੂਰਾ ਪੁਲਸ ਪ੍ਰਸ਼ਾਸਨ ਨੂੰ ਬਕਾਇਦਾ ਮੰਗ ਪੱਤਰ ਵੀ ਸੌਂਪਿਆ। 

ਭਾਵੇਂ ਅਕਾਲੀ ਦਲ ਵਲੋਂ ਰੈਲੀ ਦੀ ਥਾਂ ਅਤੇ ਮਿਤੀ ਬਦਲ ਦਿੱਤੀ ਗਈ ਹੈ, ਬਾਵਜੂਦ ਇਸ ਦੇ ਸਿੱਖ ਜਥੇਬੰਦੀਆਂ ਵਲੋਂ ਇਸ ਰੈਲੀ ਦਾ ਵਿਰੋਧ ਕਰਦੇ ਹੋਏ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। 

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸਤੀਸ਼ ਗਰੋਵਰ ਨੇ ਦੱਸਿਆ ਕਿ ਅਕਾਲੀ ਦਲ ਵਲੋਂ 15 ਸਤੰਬਰ ਨੂੰ ਕੋਟਕਪੂਰਾ 'ਚ ਹੋਣ ਵਾਲੀ ਰੈਲੀ ਦੀ ਜਗ੍ਹਾ ਅਤੇ ਤਾਰੀਖ ਬਦਲ ਦਿੱਤੀ ਗਈ ਹੈ ਅਤੇ ਹੁਣ ਇਹ ਰੈਲੀ ਫਰੀਦਕੋਟ ਦੇ ਸਾਦਿਕ ਚੌਕ 'ਚ ਹੋਵੇਗੀ। ਸਤੀਸ਼ ਗਰੋਵਰ ਨੇ ਕਿਹਾ ਕਿ ਅਬੋਹਰ 'ਚ ਹੋਈ ਇਤਿਹਾਸ ਰੈਲੀ ਵਾਂਗ ਇਸ ਰੈਲੀ ਵਿਚ ਵੀ ਭਰਵਾਂ ਇਕੱਠ ਹੋਵੇਗਾ ਅਤੇ ਲੋਕ ਸੱਚ ਦੇ ਹੱਕ ਵਿਚ ਫਤਵਾ ਦੇਣਗੇ।


Related News