ਅਕਾਲੀ ਦਲ ''ਚ ਵੱਡਾ ਧਮਾਕਾ, ਸੁਖਬੀਰ ਬਾਦਲ ਖ਼ਿਲਾਫ਼ ਖੁੱਲ੍ਹ ਕੇ ਬੋਲੇ ਸਿਕੰਦਰ ਸਿੰਘ ਮਲੂਕਾ

06/25/2024 7:37:36 PM

ਜਲੰਧਰ : ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਖ਼ਿਲਾਫ ਵਿਰੋਧੀ ਧੜਾ ਖੁੱਲ੍ਹ ਕੇ ਮੈਦਾਨ ਵਿਚ ਨਿੱਤਰ ਆਇਆ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਨੇ ਆਖਿਆ ਹੈ ਕਿ 2017 ਦੀਆਂ ਚੋਣਾਂ ਤੋਂ ਬਾਅਦ ਪਾਰਟੀ ਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਹੈ। 2017 ਵਿਚ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਕੋਲ 18 ਸੀਟਾਂ ਸਨ, ਜੋ 2022 ਵਿਚ ਸਿਰਫ 3 ਰਹਿ ਗਈਆਂ। 2019 ਦੀਆਂ ਪਾਰਲੀਮੈਂਟ ਚੋਣਾਂ ਵਿਚ ਅਕਾਲੀ ਦਲ ਕੋਲ ਦੋ ਸੀਟਾਂ ਸਨ ਜਦਕਿ 2024 ਦੀਆਂ ਚੋਣਾਂ ਵਿਚ ਸਿਰਫ ਇਕ ਸੀਟ ਹੀ ਅਕਾਲੀ ਦਲ ਕੋਲ ਰਹਿ ਗਈ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਸੁਖਬੀਰ ਬਾਦਲ ਖ਼ਿਲਾਫ਼ ਬੀਬੀ ਜਗੀਰ ਕੌਰ ਨੇ ਖੋਲ੍ਹਿਆ ਮੋਰਚਾ, ਅਸਤੀਫ਼ੇ ਦੀ ਕੀਤੀ ਮੰਗ

ਮਲੂਕਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਅਕਾਲੀ ਦਲ ਦੀ ਜ਼ਮਾਨਤ ਤਕ ਜ਼ਬਤ ਹੋਈ ਹੈ। ਅਕਾਲੀ ਦਲ ਦੇ 10 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ। ਪਾਰਟੀ ਲਗਾਤਾਰ ਹੇਠਾਂ ਵੱਲ ਜਾ ਰਹੀ ਹੈ। ਪਾਰਟੀ ਵਿਚ ਆਏ ਨਿਘਾਰ ਲਈ ਸੋਚਣਾ ਲਾਜ਼ਮੀ ਸੀ। ਇਹ ਤਾਂ ਪਾਰਟੀ ਦੇ ਪ੍ਰਧਾਨ ਨੂੰ ਆਪ ਹੀ ਚਾਹੀਦਾ ਸੀ ਕਿ ਜਦੋਂ ਫੌਜਾਂ ਹਾਰ ਜਾਂਦੀਆਂ ਹਨ ਤਾਂ ਜਰਨੈਲ ਆਪਣੇ ਆਪ ਜਰਨੈਲੀ ਛੱਡ ਦਿੰਦਾ ਹੈ ਪਰ ਇਥੇ ਤਾਂ ਹੁਣ 2027 ਦੀਆਂ ਚੋਣਾਂ ਦੀ ਗੱਲ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ ਅਸਤੀਫ਼ਾ ਮੰਗ ਬਾਗੀ ਧੜੇ ਨੇ ਪਾ ਲਿਆ ਨਵਾਂ ਕਲੇਸ਼, ਟੁੱਟਣ ਕੰਢੇ ਅਕਾਲੀ ਦਲ

ਮਲੂਕਾ ਨੇ ਕਿਹਾ ਕਿ ਜਦੋਂ ਵੀ ਸਾਡੀ ਪਾਰਟੀ ਪ੍ਰਧਾਨ ਨਾਲ ਗੱਲ ਹੁੰਦੀ ਸੀ ਤਾਂ ਉਹ ਕਹਿੰਦਾ ਸੀ ਕਿ ਸਾਡੀਆਂ 8 ਸੀਟਾਂ ਵੱਟ 'ਤੇ ਪਈਆਂ ਹਨ, ਜਿਨ੍ਹਾਂ ਦੀ ਜਿੱਤ ਦੀ ਮੈਂ ਗਾਰੰਟੀ ਦਿੰਦਾ ਹਾਂ ਪਰ ਹਾਲਾਤ ਸਾਰਿਆਂ ਦੇ ਸਾਹਮਣੇ ਹਨ। ਪੰਜਾਬ ਵਿਚ ਸਾਡਾ ਹਾਲ ਭਾਜਪਾ ਤੋਂ ਮਾੜਾ ਹੋ ਗਿਆ ਹੈ। ਜਿਹੜੀ ਪਾਰਟੀ ਨੂੰ ਅਸੀਂ ਟਿੱਚ ਜਾਣਦੇ ਸੀ ਅਸੀਂ ਉਸ ਤੋਂ ਵੀ ਹੇਠਾਂ ਆ ਡਿੱਗੇ ਹਾਂ। ਲੋਕ ਸਭਾ ਚੋਣਾਂ ਵਿਚ ਭਾਜਪਾ ਦਾ ਵੋਟ ਫੀਸਦੀ 18 ਤੋਂ ਉਪਰ ਹੈ ਜਦਕਿ ਸਾਡਾ ਸਿਰਫ 13 ਫੀਸਦ 'ਤੇ ਰਹਿ ਗਿਆ ਹੈ। 

 


Gurminder Singh

Content Editor

Related News