ਸਿੱਧੂ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਯੋਗ ਅਹੁਦਾ ਦਿੱਤਾ ਜਾਵੇ : ਨਵਜੋਤ ਕੌਰ
Thursday, Mar 18, 2021 - 01:04 AM (IST)
ਚੰਡੀਗੜ੍ਹ, (ਅਸ਼ਵਨੀ)- ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਸਿੱਧੂ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਹਨ ਪਰ ਇਹ ਉਦੋਂ ਸੰਭਵ ਹੈ, ਜਦੋਂ ਉਨ੍ਹਾਂ ਨੂੰ ਯੋਗ ਅਹੁਦਾ ਦਿੱਤਾ ਜਾਵੇ।
ਇਹ ਵੀ ਪੜ੍ਹੋ:- BSF ਦੇ ਜਵਾਨਾਂ ਵੱਲੋਂ ਭਾਰਤ-ਪਾਕਿ ਸਰਹੱਦ ਕੋਲੋ ਕਰੋੜਾਂ ਦੀ ਹੈਰੋਇਨ ਬਰਾਮਦ
ਚੰਡੀਗੜ੍ਹ ਵਿਚ ਹੋਈ ਜਾਟ ਮਹਾਸਭਾ ਦੀ ਬੈਠਕ ਵਿਚ ਪਹੁੰਚੀ ਨਵਜੋਤ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਿੱਧੂ ਨੂੰ ਕਿਸੇ ਅਹੁਦੇ ਦੀ ਲਾਲਸਾ ਨਹੀਂ ਹੈ ਕਿਉਂਕਿ ਜੇਕਰ ਸਿੱਧੂ ਨੂੰ ਅਹੁਦੇ ਹੀ ਲਾਲਸਾ ਹੁੰਦੀ ਤਾਂ ਉਹ ਪਹਿਲਾਂ ਹੀ ਮੋਦੀ ਸਰਕਾਰ ਦੇ ਸਮੇਂ ਕੁਰੂਕਸ਼ੇਤਰ ਤੋਂ ਚੋਣ ਲੜਦੇ ਅਤੇ ਕੇਂਦਰ ਸਰਕਾਰ ਵਿਚ ਮੰਤਰੀ ਬਣਦੇ। ਨਵਜੋਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ 4 ਸਾਲਾਂ ਦੇ ਕਾਰਜਕਾਲ ਦਾ ਹਿਸਾਬ ਜਨਤਾ ਦੇਵੇਗੀ। ਹੁਣ ਜਨਤਾ ਵਿਚ ਸਰਕਾਰ ਦੀ ਪਰਫਾਰਮੈਂਸ ਨੂੰ ਲੈ ਕੇ ਗੱਲ ਹੋਵੇਗੀ ਨਾ ਕਿ ਵਾਅਦਿਆਂ ਨੂੰ ਲੈ ਕੇ।
ਇਹ ਵੀ ਪੜ੍ਹੋ:- ਕਰਜ਼ੇ ਤੋਂ ਪ੍ਰੇਸ਼ਾਨ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ
ਸਿੱਧੂ ਕਿਸ ਤਰ੍ਹਾਂ ਪੰਜਾਬ ਸਰਕਾਰ ਵਿਚ ਵਾਪਸੀ ਕਰਨਗੇ ਫਿਲਹਾਲ ਉਸ ’ਤੇ ਨਵਜੋਤ ਕੌਰ ਨੇ ਕੋਈ ਵੀ ਟਿੱਪਣੀ ਨਹੀਂ ਕੀਤੀ। ਉੱਧਰ, ਨਵਜੋਤ ਕੌਰ ਸਿੱਧੂ ਨੂੰ ਬੁੱਧਵਾਰ ਆਲ ਇੰਡੀਆ ਜਾਟ ਮਹਾਸਭਾ ਵੁਮੈਨ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।