ਸਿੱਧੂ ਦੀ ਸੱਤਾ ਹਾਸਲ ਕਰਨ ਦੀ ਭੁੱਖ ਤੇ ਕਾਂਗਰਸੀ ਮੰਤਰੀਆਂ ਦਾ ਦੋਗਲਾ ਸਿਆਸੀ ਚਰਿੱਤਰ ਸਾਹਮਣੇ ਆਇਆ : ਚੁੱਘ
Wednesday, Aug 25, 2021 - 03:27 AM (IST)
ਚੰਡੀਗੜ੍ਹ (ਸ਼ਰਮਾ)- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਾਂਗਰਸ ਵਿਚ ਮਚੀ ਸੱਤਾ ਦੀ ਲੜਾਈ ’ਤੇ ਟਿੱਪਣੀ ਕਰਦਿਆਂ ਕਿਹਾ ਦੀ ਸਿੱਧੂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਸਿੱਧੂ ਸੀ. ਐੱਮ. ਬਣਨ ਲਈ ਕਿੰਨੇ ਲਾਲਚ ਵਿਚ ਹਨ ਕਿ ਇਨ੍ਹਾਂ ਕੋਲੋਂ 2022 ਦੀਆਂ ਵਿਧਾਨਸਭਾ ਚੋਣਾਂ ਦੇ ਸਮੇਂ ਦਾ ਇੰਤਜ਼ਾਰ ਨਹੀਂ ਹੋ ਰਿਹਾ ਹੈ। ਸੱਤਾ ਦੇ ਲਾਲਚ ਵਿਚ ਤਾਂ ਇਨ੍ਹਾਂ ਨੂੰ ਕਾਂਗਰਸ ਪਾਰਟੀ ਦੀ ਕਿਰਕਿਰੀ ਕਰਨ ਵਿਚ ਵੀ ਕੋਈ ਗਲਤੀ ਨਜ਼ਰ ਨਹੀਂ ਆ ਰਹੀ।
ਚੁੱਘ ਨੇ ਕਿਹਾ ਕਿ ਸੱਤਾ ਹਾਸਲ ਕਰਨ ਦੀ ਸਿੱਧੂ ਦੀ ਲਾਲਸਾ ਪਹਿਲੀ ਵਾਰ ਸਾਹਮਣੇ ਨਹੀਂ ਆਈ ਹੈ, ਉਹ ਪਹਿਲਾਂ ਵੀ ਸੱਤਾ ਹਾਸਲ ਕਰਨ ਲਈ ਬੇਤਾਬ ਸਨ ਪਰ ਉਹ ਆਪਣੇ ਮਨਸੂਬੇ ਵਿਚ ਕਾਮਯਾਬ ਨਹੀਂ ਹੋ ਸਕੇ ਸਨ। ਇਸ ਵਾਰ ਉਨ੍ਹਾਂ ਦੀ ਚਾਲ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ- ਗੰਨੇ ਦਾ ਰੇਟ 360 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਬਜਾਏ 380 ਰੁਪਏ ਪ੍ਰਤੀ ਕੁਇੰਟਲ ਕਰੇ ਕੈਪਟਨ ਸਰਕਾਰ : ਬਾਦਲ
ਚੁੱਘ ਨੇ ਕਿਹਾ ਕਾਂਗਰਸੀ ਵਿਧਾਇਕ ਹੁਣ ਹਾਈਕਮਾਨ ਤੋਂ ਸੀ. ਐੱਮ. ਦਾ ਚਿਹਰਾ ਬਦਲਣ ਦੀ ਮੰਗ ਕਰ ਰਹੇ ਹਨ, ਜਿਸ ਨਾਲ ਇਨ੍ਹਾਂ ਨੇਤਾਵਾਂ ਦਾ ਦੋਗਲਾ ਚਿਹਰਾ ਵੀ ਸਾਹਮਣੇ ਆ ਗਿਆ ਹੈ। ਅੱਜ ਤੋਂ ਕੁੱਝ ਸਮਾਂ ਪਹਿਲਾਂ ਇਹ ਸਾਰੇ ਨੇਤਾ ਕੈਪਟਨ ਅਮਰਿੰਦਰ ਸਿੰਘ ਦੇ ਆਸਪਾਸ ਦਿਖਾਈ ਦਿੰਦੇ ਸਨ, ਉਦੋਂ ਇਨ੍ਹਾਂ ਨੂੰ ਕੈਪਟਨ ਵਿਚ ਕੋਈ ਬੁਰਾਈ ਨਜ਼ਰ ਨਹੀਂ ਆਉਂਦੀ ਸੀ ਅਤੇ ਹੁਣ ਇਹ ਸਾਰੇ ਪੰਜਾਬ ਦੀਆਂ ਭਖਦੀਆਂ ਸਮੱਸਿਆਵਾਂ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਕੀ ਸੀ. ਐੱਮ. ਇਕੱਲੇ ਹੀ ਫੈਸਲਾ ਲੈ ਰਹੇ ਸਨ, ਲੋਕਤੰਤਰਿਕ ਮਰਿਆਦਾ ਕਿੱਥੇ ਸੀ? ਰਾਜਾ ਸਾਹਿਬ ਅਤੇ ਉਨ੍ਹਾਂ ਦੇ ਮੰਤਰੀ ਮਜੇ ਅਤੇ ਭ੍ਰਿਸ਼ਟਾਚਾਰ ਕਰਨ ਵਿਚ ਇਕ ਤੋਂ ਵਧ ਕੇ ਇਕ ਦੀ ਭੂਮਿਕਾ ਵਿਚ ਸਨ।
ਪੜ੍ਹੋ ਇਹ ਵੀ ਖ਼ਬਰ- ਗੁਰਦਾਸ ਮਾਨ ਦੇ ਹੱਕ 'ਚ ਨਿੱਤਰੇ ਰਵਨੀਤ ਬਿੱਟੂ, ਕਿਹਾ- ਪੰਜਾਬ ਦੇ ਹੀਰਿਆਂ ਨੂੰ ਨਾ ਰੌਲੋ (ਵੀਡੀਓ)
ਚੁੱਘ ਨੇ ਕਿਹਾ ਕਿ ਬੀਤੇ ਸਾਢੇ ਚਾਰ ਸਾਲਾਂ ਵਿਚ ਪੰਜਾਬ ਵਿਚ ਵਿਕਾਸ ਕਾਰਜ ਰੁਕ ਗਿਆ ਹੈ। ਉਦਯੋਗ ਵਪਾਰੀ ਅਤੇ ਕਿਸਾਨੀ ਅਤੇ ਹੋਰ ਵਰਗ ਸਭ ਪ੍ਰੇਸ਼ਾਨ ਹੈ। ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲੀ, ਕਿਸਾਨਾਂ ਦਾ ਕਰਜ਼ਾ ਮੁਆਫ਼ ਨਹੀਂ ਹੋਇਆ, ਵਿਦਿਆਰਥੀਆਂ ਨੂੰ ਮੋਬਾਇਲ ਨਹੀਂ ਮਿਲੇ, ਬੇਰੁਜ਼ਗਾਰਾਂ ਨੂੰ ਭੱਤਾ ਨਹੀਂ ਮਿਲਿਆ, ਪੰਜਾਬ ਦਾ ਵਿਕਾਸ ਢਾਂਚਾ ਚਰਮਰਾ ਗਿਆ, ਆਖਿਰਕਾਰ ਜਨਤਾ ਦਾ ਕੀ ਕਸੂਰ ਹੈ।