ਆਪਣੇ ਲਈ ਅਮਰੀਕਾ ਤੋਂ ਹਾਈਟੈਕ ਬੁਲੇਟਪਰੂਫ ਜੈਕੇਟ ਮੰਗਵਾਉਣ ਦੀ ਜੱਦੋ-ਜਹਿਦ ’ਚ ਸੀ ਸਿੱਧੂ ਮੂਸੇਵਾਲਾ

06/06/2022 1:08:42 AM

ਲੁਧਿਆਣਾ (ਜ.ਬ.)-ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਛਲੇ ਦਿਨੀਂ ਹੋਏ ਦਰਦਨਾਕ ਕਤਲ ਨਾਲ ਨਾ ਸਿਰਫ ਪੰਜਾਬੀ ਮਿਊਜਿਕ ਇੰਡਸਟਰੀ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ, ਸਗੋਂ ਇਸ ਘਟਨਾ ਤੋਂ ਬਾਅਦ ਪੂਰੀ ਇੰਡਸਟਰੀ ’ਚ ਖੌਫ਼ ਦੀ ਅਜਿਹੀ ਲਹਿਰ ਹੈ ਕਿ ਹਰ ਗਾਇਕ ਆਪਣੇ ‘ਆਪ’ ਨੂੰ ਪੰਜਾਬ ’ਚ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਮੂਸੇਵਾਲਾ ਦੇ ਕਤਲ ਦੀ ਅਸਲ ਵਜ੍ਹਾ ਅਤੇ ਕਾਤਲਾਂ ਦੀ ਤਲਾਸ਼ ’ਚ ਜੁਟੀ ਪੁਲਸ ਦੇ ਹੱਥ ਹੁਣ ਤੱਕ ਕਾਫ਼ੀ ਅਹਿਮ ਸਬੂਤ ਲੱਗ ਚੁੱਕੇ ਹਨ। ਅਜਿਹੇ ’ਚ ਜੋ ਰਾਜ ਸਾਹਮਣੇ ਆ ਰਹੇ ਹੈ, ਉਸ ਤੋਂ ਸਾਫ਼ ਹੋ ਰਿਹਾ ਹੈ ਕਿ ਮੂਸੇਵਾਲ ਨੂੰ ਕਈ ਮਹੀਨੇ ਪਹਿਲਾਂ ਹੀ ਇਸ ਗੱਲ ਦਾ ਸ਼ੱਕ ਸੀ ਕਿ ਕਦੇ ਵੀ ਉਸ ’ਤੇ ਕਾਤਲਾਨਾ ਹਮਲਾ ਹੋ ਸਕਦਾ ਹੈ, ਇਸ ਲਈ ਉਹ ਅਮਰੀਕਾ ਤੋਂ ਆਪਣੇ ਲਈ ਹਾਈਟੈਕ ਬੁਲੇਟਪਰੂਫ ਜੈਕੇਟ ਮੰਗਵਾਉਣ ਲਈ ਜੱਦੋ-ਜਹਿਦ ਕਰ ਰਿਹਾ ਸੀ, ਜਿਸ ਨੂੰ ਲੈ ਕੇ ਉਸ ਨੇ ਬਾਕਾਇਦਾ ਅਮਰੀਕਾ ’ਚ ਇਕ ਆਰਮ ਡੀਲਰ ਨਾਲ ਸੰਪਰਕ ਕਰ ਕੇ ਆਪਣੇ ਲਈ ਅਤਿ-ਆਧੁਨਿਕ ਬੁਲੇਟਪਰੂਫ ਜੈਕੇਟਾਂ ਦਾ ਪ੍ਰਬੰਧ ਕਰ ਕੇ ਆਪਣੇ ਕਰੀਬੀ ਦੋਸਤ ਅਤੇ ਪੰਜਾਬੀ ਸਿੰਗਰ ਤੱਕ ਕਿਸੇ ਵੀ ਤਰ੍ਹਾਂ ਪਹੁੰਚਾਉਣ ਲਈ ਕਿਹਾ ਸੀ।

ਇਹ ਵੀ ਪੜ੍ਹੋ : ਨੇਪਾਲ 'ਚ ਪੁਲ ਤੋਂ ਹੇਠਾਂ ਡਿੱਗੀ ਬੱਸ, 9 ਲੋਕਾਂ ਦੀ ਹੋਈ ਮੌਤ ਤੇ 24 ਜ਼ਖਮੀ : ਪੁਲਸ

ਹੁਣ ਤੱਕ ਜੋ ਗੱਲਾਂ ਸਾਹਮਣੇ ਆਈਆਂ ਹਨ, ਉਸ ਦੇ ਮੁਤਾਬਕ ਪਿਛਲੇ ਸਾਲ ਅਕਾਲੀ ਨੇਤਾ ਵਿੱਕੀ ਮਿੱਡੂਖੇੜਾ ਦੇ ਹੋਏ ਕਤਲ ਤੋਂ ਬਾਅਦ ਤੋਂ ਮੂਸੇਵਾਲਾ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਗੈਂਗ ਦੇ ਨਿਸ਼ਾਨੇ ’ਤੇ ਸੀ, ਜੋ ਪਹਿਲਾਂ ਤਾਂ ਉਸ ਤੋਂ ਲੱਖਾਂ ਰੁਪਏ ਦੀ ਡਿਮਾਂਡ ਕਰ ਰਿਹਾ ਸੀ ਪਰ ਜਿਉਂ ਹੀ ਦਿੱਲੀ ਪੁਲਸ ਨੇ ਮਿੱਡੂਖੇੜਾ ਦੇ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਅਤੇ ਜਾਂਚ ’ਚ ਕਾਤਲਾਂ ਨੇ ਖੁਲਾਸਾ ਕੀਤਾ ਕਿ ਆਪਣੇ ਆਪ ਨੂੰ ਮੂਸੇਵਾਲਾ ਦਾ ਮੈਨੇਜਰ ਦੱਸਣ ਵਾਲੇ ਸ਼ਗੁਨਪ੍ਰੀਤ ਦੀ ਕਤਲਕਾਂਡ ’ਚ ਅਹਿਮ ਭੂਮਿਕਾ ਸੀ ਅਤੇ ਉਸ ਨੇ ਹੀ ਮਿੱਡੂਖੇੜਾ ਦੇ ਘਰ ਦੀ ਰੇਕੀ ਕਰਵਾਉਣ ਤੋਂ ਇਲਾਵਾ ਉਨ੍ਹਾਂ ਦੇ (ਸ਼ੂਟਰਾਂ) ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਸੀ ਤਾਂ ਅਚਾਨਕ ਮੂਸੇਵਾਲ ਬਿਸ਼ਨੋਈ ਗੈਂਗ ਦੀ ਨਿਸ਼ਾਨੇ ’ਤੇ ਆ ਗਿਆ।

ਇਹ ਵੀ ਪੜ੍ਹੋ : ਰਾਧਿਕਾ ਮਰਚੈਂਟ ਦੇ ਅਰੇਂਜਟ੍ਰਮ ’ਚ ਪੋਤੇ ਪ੍ਰਿਥਵੀ ਨਾਲ ਸਪੌਟ ਹੋਏ ਮੁਕੇਸ਼ ਅੰਬਾਨੀ

ਭਾਵੇਂ ਮੂਸੇਵਾਲ ਦੇ ਕਰੀਬੀਆਂ ਦਾ ਦਾਅਵਾ ਹੈ ਕਿ ਸ਼ਗੁਨਪ੍ਰੀਤ ਮੂਸੇਵਾਲਾ ਦਾ ਮੈਨੇਜਰ ਨਹੀਂ ਸੀ ਪਰ ਆਪਣੇ ਨਾਂ ਦਾ ਖੁਲਾਸਾ ਹੋਣ ਤੋਂ ਬਾਅਦ ਜਦੋਂ ਸ਼ਗੁਨਪ੍ਰੀਤ ਆਸਟ੍ਰੇਲੀਆ ਭੱਜ ਗਿਆ ਤਾਂ ਉਸ ਦੀ ਇਸ ਹਰਕਤ ਤੋਂ ਵਿਆਕੁਲ ਮੂਸੇਵਾਲਾ ਨੇ ਕਈ ਵਾਰ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਜੋ ਅਸਫਲ ਰਹੀ। ਅਸਲ ’ਚ ਮੂਸੇਵਾਲਾ ਇਹ ਚਾਹੁੰਦਾ ਸੀ ਦੀ ਸ਼ਗੁਨਪ੍ਰੀਤ ਆਪਣੇ ਆਪ ਇਸ ਗੱਲ ਦਾ ਖੁਲਾਸਾ ਕਰੇ ਕਿ ਉਹ ਮੂਸੇਵਾਲਾ ਦਾ ਮੈਨੇਜਰ ਨਹੀਂ ਸੀ। ਉਹ ਵੀ ਸਿੱਧਾ ਇਸ ਮਾਮਲੇ ’ਤੇ ਕੁੱਝ ਵੀ ਬੋਲਣ ਤੋਂ ਬਚਣਾ ਚਾਹੁੰਦਾ ਸੀ ਪਰ ਸ਼ਗੁਨਪ੍ਰੀਤ ਅਜਿਹਾ ਗਾਇਬ ਹੋਇਆ ਕਿ ਦੁਬਾਰਾ ਉਹ ਕਿਸੇ ਦੇ ਸੰਪਰਕ ’ਚ ਨਹੀਂ ਆਇਆ। ਇੰਨਾ ਹੀ ਨਹੀਂ ਮੂਸੇਵਾਲਾ ਦਾ ਕਤਲ ਤੱਕ ਹੋਣ ਤੋਂ ਬਾਅਦ ਵੀ ਉਸ ਨੇ ਇਕ ਸ਼ਬਦ ਤੱਕ ਨਹੀਂ ਬੋਲਿਆ।

ਮਿੱਡੂਖੇੜਾ ਕਤਲਕਾਂਡ ਦਾ ਖੁਲਾਸਾ ਹੋਣ ਤੋਂ ਬਾਅਦ ਅਤੇ ਆਪਣਾ ਨਾਂ ਸ਼ਗੁਨਪ੍ਰੀਤ ਦੇ ਨਾਲ ਜੁੜਨ ਕਾਰਨ ਵਿਆਕੁਲ ਮੂਸੇਵਾਲਾ ਨੇ ਸੁਰੱਖਿਆ ਲਈ ਕਈ ਵਾਰ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਪਰ ਉਸ ਨੂੰ ਸੁਰੱਖਿਆ ਨਹੀਂ ਮਿਲ ਸਕੀ। ਸ਼ਾਇਦ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਅਤੇ ਚੋਣ ਲੜਨ ਦੇ ਪਿੱਛੇ ਦੀ ਇਕ ਵੱਡੀ ਵਜ੍ਹਾ ਇਹ ਵੀ ਰਹੀ ਹੋਵੇਗੀ ਕਿ ਮੂਸੇਵਾਲਾ ਲਗਾਤਾਰ ਮਿਲ ਰਹੀ ਧਮਕੀਆਂ ਤੋਂ ਪ੍ਰੇਸ਼ਾਨ ਸੀ ਅਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਉਸ ਨੇ ਸਿਆਸੀ ਪਾਰਟੀ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਅਤੇ ਇਸ ਦਾ ਉਸ ਨੂੰ ਕੁੱਝ ਫਾਇਦਾ ਵੀ ਮਿਲਿਆ।ਕਾਂਗਰਸ ’ਚ ਸ਼ਾਮਲ ਹੁੰਦੇ ਹੀ ਉਸ ਨਾਲ 8 ਸੁਰੱਖਿਆ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਪਰ ਕਾਂਗਰਸ ਵਿਧਾਨ ਸਭਾ ਚੋਣ ਹਾਰ ਗਈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲਾਂ ਤਾਂ ਚਾਰ ਸੁਰੱਖਿਆ ਕਰਮਚਾਰੀ ਵਾਪਸ ਲੈ ਲਏ ਅਤੇ ਫਿਰ ਦੋ ਨੂੰ ਘੱਲੂਘਾਰਾ ਹਫ਼ਤੇ ਦੇ ਮੱਦੇਨਜਰ ਵਾਪਸ ਸੱਦ ਕੇ ਮੀਡੀਆ ’ਚ ਇਸ ਦਾ ਖੁਲਾਸਾ ਵੀ ਕਰ ਦਿੱਤਾ। ਹੁਣ ਤੱਕ ਹੋਈ ਜਾਂਚ ’ਚ ਮੂਸੇਵਾਲ ਦੇ ਘਰੋਂ ਨਿਕਲਣ ਤੋਂ ਕੁਝ ਮਿੰਟ ਬਾਅਦ ਹੀ ਹਮਲੇ ਦਾ ਸ਼ਿਕਾਰ ਹੋ ਜਾਣਾ ਅਤੇ ਉਸ ਦੀ ਪਿਸਟਲ ’ਚ ਸਿਰਫ ਦੋ ਕਾਰਤੂਸ ਹੋਣਾ ਕਈ ਸ਼ੱਕ ਪੈਦਾ ਕਰਦਾ ਹੈ। ਖਾਸ ਕਰ ਕੇ ਇਸ ਕਾਤਿਲਾਨਾ ਹਮਲੇ ’ਚ ਕਿਸੇ ਅੰਦਰਲੇ ਦਾ ਹੱਥ ਹੋਣ ਦੀ ਪੂਰਾ ਸ਼ੱਕ ਹੋਣ ਕਾਰਨ ਹੁਣ ਪੁਲਸ ਮੂਸੇਵਾਲ ਦੇ ਨਜ਼ਦੀਕੀਆਂ ’ਤੇ ਵੀ ਪੈਨੀ ਨਜ਼ਰ ਰੱਖ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਉੱਤਰ ਕੋਰੀਆ ਨੇ ਘੱਟ ਦੂਰੀ ਵਾਲੀਆਂ 8 ਬੈਲਿਸਟਿਕ ਮਿਜ਼ਾਈਲਾਂ ਦਾ ਕੀਤਾ ਪ੍ਰੀਖਣ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News