ਸਿੱਧੂ ਮੂਸੇਵਾਲੇ ਦਾ ਕਤਲ ਪੰਜਾਬ ਸਰਕਾਰ ਦੀ ਨਾਲਾਇਕੀ : ਜਸਵੀਰ ਸਿੰਘ ਗੜ੍ਹੀ (ਵੀਡੀਓ)

05/30/2022 2:12:40 AM

ਜਲੰਧਰ/ਚੰਡੀਗੜ੍ਹ : ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿੱਧੂ ਮੂਸੇਵਾਲੇ ਦਾ ਅਜਾਈਂ ਜੀਵਨ ਖਤਮ ਹੋ ਜਾਣਾ ਪ੍ਰਸ਼ੰਸਕਾਂ ਤੇ ਪੰਜਾਬੀਆਂ ਲਈ ਅਸਹਿ ਤੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸਿੱਧੂ ਮੂਸੇਵਾਲੇ ਦੇ ਕਤਲ ਦੀ ਸਿੱਧੀ ਜ਼ਿੰਮੇਵਾਰ 'ਆਪ' ਸਰਕਾਰ ਹੈ। ਭਗਵੰਤ ਮਾਨ ਸਰਕਾਰ ਵੱਲੋਂ ਫੋਕੀ ਸ਼ੋਹਰਤ ਦੇ ਚੱਕਰ 'ਚ ਪੰਜਾਬ ਦੀਆਂ ਪ੍ਰਮੁੱਖ ਸ਼ਖਸੀਅਤਾਂ ਦੀ ਸੁਰੱਖਿਆ ਨੂੰ ਘਟਾਉਣਾ ਤੇ ਮੀਡੀਆ ਵਿੱਚ ਖ਼ਬਰਾਂ ਦੇ ਰੂਪ 'ਚ ਨਸ਼ਰ ਕਰਨਾ ਹੀ ਇਸ ਕਤਲ ਲਈ ਜ਼ਿੰਮੇਵਾਰ ਹੈ।

ਇਹ ਵੀ ਪੜ੍ਹੋ : ਇੰਝ ਘੇਰਿਆ ਸੀ Sidhu Moose Wala ਨੂੰ, CCTV ਵੀਡੀਓ ਆਈ ਸਾਹਮਣੇ

ਉਨ੍ਹਾਂ ਕਿਹਾ ਕਿ 'ਆਪ' ਕਨਵੀਨਰ ਕੇਜਰੀਵਾਲ  ਦੀਆਂ ਨੀਤੀਆਂ ਕਾਰਨ ਪੰਜਾਬ ਸਰਕਾਰ ਦੀ ਕਾਨੂੰਨ ਵਿਵਸਥਾ ਚਰਮਰਾ ਗਈ ਹੈ। ਸਿਰਫ 75 ਦਿਨਾਂ ਦੀ ਭਗਵੰਤ ਮਾਨ ਸਰਕਾਰ 'ਚ 28 ਕਤਲ,  24 ਕਿਸਾਨ ਖੁਦਕੁਸ਼ੀਆਂ, 61 ਨੌਜਵਾਨਾਂ ਦੀਆਂ ਖੁਦਕੁਸ਼ੀਆਂ ਹੋ ਚੁੱਕੀਆਂ ਹਨ। ਪਟਿਆਲਾ ਕਾਲੀ ਮਾਤਾ ਮੰਦਰ ਵਿੱਚ ਹਿੰਦੂ-ਸਿੱਖ ਵਿਵਾਦ ਦੇ ਆਪਸੀ ਝਗੜੇ ਨਾਲ ਜ਼ਹਿਰੀਲੇ ਬੀਜ ਬੀਜੇ ਜਾ ਚੁੱਕੇ ਹਨ। ਮੋਹਾਲੀ ਦੇ ਇੰਟੈਲੀਜੈਂਸ ਦਫ਼ਤਰ 'ਤੇ ਰਾਕੇਟ ਲਾਂਚਰ ਨਾਲ ਗ੍ਰਨੇਡ ਹਮਲਾ ਹੋ ਚੁੱਕਾ ਹੈ। ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਤੇ ਧਰਮਿੰਦਰ ਸਿੰਘ ਦਾ ਕਤਲ ਹੋਇਆ ਹੈ। ਚਿੱਟਾ ਤੇ ਹੋਰ ਵਿਕਦੇ ਨਸ਼ਿਆਂ ਦੀਆਂ ਸ਼ਰੇਆਮ ਵੀਡੀਓ ਵਾਇਰਲ ਹੋ ਚੁੱਕੀਆਂ ਹਨ। ਇਹ ਸਭ ਸਰਕਾਰ ਦੀ ਨਾਲਾਇਕੀ ਦੇ ਟ੍ਰੇਲਰ ਹਨ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਹੋਇਆ ਕਤਲ ਅਤਿ-ਦੁਖਦਾਈ ਤੇ ਨਿੰਦਣਯੋਗ : ਹਰਸਿਮਰਤ ਬਾਦਲ

ਗੜ੍ਹੀ ਨੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਪੰਜਾਬ ਪੁਲਸ ਤਾਂ ਕੇਜਰੀਵਾਲ ਦੀਆਂ ਬਦਲਾਲਊ ਨੀਤੀਆਂ ਪੂਰੀਆਂ ਕਰਨ ਲਈ ਦਿੱਲੀ ਜਾ ਕੇ ਕਦੀ ਅਲਕਾ ਲਾਂਬਾ, ਕਦੀ ਕੁਮਾਰ ਵਿਸ਼ਵਾਸ ਤੇ ਕਦੀ ਤੇਜਿੰਦਰ ਬੱਗਾ ਨੂੰ ਗ੍ਰਿਫ਼ਤਾਰ ਕਰਨ ਜਾਂਦੀ ਹੈ। ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਪੁਲਸ ਦੀ ਲਾਲ ਪੱਗ ਨੂੰ ਵੀ ਹਰਿਆਣਾ ਸਰਕਾਰ ਨੇ ਥਾਣੇ ਬਿਠਾ ਲਿਆ ਤੇ ਪੁਲਸ 'ਤੇ ਹੀ ਕੇਸ ਦਰਜ ਕਰ ਦਿੱਤਾ। ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਹਰਾ ਪੈੱਨ ਸਿਰਫ ਨਿੱਜੀ ਬਦਲਾਖੋਰੀ ਨਾਲ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਸੁਰੱਖਿਆ ਛਤਰੀ ਤੋਂ ਬਾਹਰ ਕਰਕੇ ਗੁੰਡਾ ਅਨਸਰਾਂ ਅੱਗੇ ਗੋਲੀਆਂ ਦਾ ਸ਼ਿਕਾਰ ਹੋਣ ਲਈ ਖੁੱਲ੍ਹਾ ਛੱਡ ਰਿਹਾ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਹੋਇਆ ਸਿਆਸੀ ਕਤਲ : ਰਾਜਾ ਵੜਿੰਗ (ਵੀਡੀਓ)

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News