ਸਿੱਧੂ ਦੇ ਕਤਲ ਤੋਂ ਬਾਅਦ ਸ਼ੂਟਰ ਨੇ ਲਾਰੈਂਸ ਨੂੰ ਕੀਤਾ ਫੋਨ, ‘ਗਿਆਨੀ ਗੱਡੀ ਚਾੜ੍ਹ ’ਤਾ’, ਸਾਹਮਣੇ ਆਈ ਕਾਲ ਰਿਕਾਰਡਿੰਗ

Friday, Jul 22, 2022 - 06:26 PM (IST)

ਚੰਡੀਗੜ੍ਹ : ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸ਼ਾਰਪ ਸ਼ੂਟਰਾਂ ਨੇ ਤਿਹਾੜ ਜੇਲ ਵਿਚ ਬੰਦ ਮਾਸਟਰ ਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਕਾਲ ਕਰਕੇ ਕੰਮ ਪੂਰਾ ਹੋਣ ਦੀ ਜਾਣਕਾਰੀ ਦਿੱਤੀ ਸੀ। ਇਸ ਦੀ ਡੇਢ ਮਿੰਟ ਦੀ ਇਕ ਕਥਿਤ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ। ਇਸ ਕਾਲ ਕਾਲ ਰਿਕਾਰਡਿੰਗ ਵਿਚ ਇਕ ਸ਼ੂਟਰ ਲਾਰੈਂਸ ਨੂੰ ਫੋਨ ਕਰਕੇ ਕਹਿੰਦਾ ਹੈ ਕਿ ਗਿਆਨੀ (ਸਿੱਧੂ ਮੂਸੇਵਾਲਾ) ਗੱਡੀ ਚਾੜ੍ਹ ਦਿੱਤਾ ਹੈ। ਸ਼ੂਟਰ ਲਾਰੈਂਸ ਨੂੰ ਮਿਸ਼ਨ ਕਾਮਯਾਬ ਹੋਣ ਦੀ ਜਾਣਕਾਰੀ ਦਿੰਦੇ ਹੋਏ ਵਧਾਈ ਵੀ ਦਿੰਦਾ ਹੈ। ਇਸ ਕਾਲ ਤੋਂ ਬਾਅਦ ਪੰਜਾਬ ਪੁਲਸ ਨੇ ਸ਼ੁੱਕਰਵਾਰ ਨੂੰ ਮੋਹਾਲੀ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਵਾਇਸ ਸੈਂਪਲ ਵੀ ਲਿਆ ਹੈ। ਜਿਸ ਜ਼ਰੀਏ ਉਸ ਦੀ ਆਵਾਜ਼ ਨੂੰ ਇਸ ਰਿਕਾਰਡਿੰਗ ਨਾਲ ਮੇਲ ਕਰਕੇ ਦੇਖਿਆ ਜਾਵੇਗਾ। 

ਇਹ ਵੀ ਪੜ੍ਹੋ : ਪੁਲਸ ਵਲੋਂ ਮੂਸੇਵਾਲਾ ਦੇ ਕਾਤਲਾਂ ਨੂੰ ਐਨਕਾਊਂਟਰ ਕਰਨ ਤੋਂ ਬਾਅਦ ਅੰਦਰਲੀਆਂ ਤਸਵੀਰਾਂ ਆਈਆਂ ਸਾਹਮਣੇ

ਸਾਹਮਣੇ ਆਈ ਕਥਿਤ ਕਾਲ ਰਿਕਾਰਡਿੰਗ ਅਨੁਸਾਰ ਗੱਲਬਾਤ ਦੀ ਸ਼ੁਰੂਆਤ ਵਿਚ ਸ਼ੂਟਰ ਦੇ ਫੋਨ ਕਰਨ ਤੋਂ ਬਾਅਦ ਕੋਈ ਹੋਰ ਫੋਨ ਚੁੱਕਦਾ ਹੈ ਅਤੇ ਸ਼ੂਟਰ ਆਖਦਾ ਹੈ ਕਿ ਗੱਲ ਹੋ ਸਕਦੀ ਹੈ, ਬੇਹੱਦ ਜ਼ਰੂਰੀ ਹੈ। ਇਸ ਤੋਂ ਬਾਅਦ ਕੁਝ ਦੇਰ ਫੋਨ ਹੋਲਡ ’ਤੇ ਰਹਿੰਦਾ ਹੈ। ਸ਼ੂਟਰ ਨੇ ਲਾਰੈਂਸ ਦਾ ਨਾਮ ਨਹੀਂ ਲਿਆ। ਹਾਲਾਂਕਿ ਗੱਲਬਾਤ ’ਚ ਕੈਨੇਡਾ ਦੇ ਗੈਂਗਸਟਰ ਗੋਲਡੀ ਬਰਾੜ ਦਾ ਨਾਮ ਜ਼ਰੂਰ ਲਿਆ ਗਿਆ ਹੈ। ਲਾਰੈਂਸ ਨਾਲ ਗੱਲਬਾਤ ਹੋਣ ਦੇ ਇੰਤਜ਼ਾਰ ਵਿਚ ਸ਼ੂਟਰ ਨੇ ਸਾਥੀ ਨੂੰ ਕਿਹਾ ਕਿ ਸਪੀਕਰ ਆਨ ਕਰ ਗੋਲਡੀ ਨੂੰ ਫੋਨ ਲਗਾਉਣਾ। ਇੰਨੀ ਦੇਰ ਵਿਚ ਲਾਰੈਂਸ ਲਾਈਨ ’ਤੇ ਆ ਜਾਂਦਾ ਹੈ। 

ਇਹ ਵੀ ਪੜ੍ਹੋ : ਡੇਢ ਮਹੀਨਾ ਪਹਿਲਾਂ ਲਾਪਤਾ ਹੋਏ ਪਰਿਵਾਰ ਦੀਆਂ ਲਾਸ਼ਾਂ ਨਹਿਰ ’ਚੋਂ ਮਿਲੀਆਂ, ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ

ਇਸ ਦੌਰਾਨ ਸ਼ਾਰਪ ਸ਼ੂਟਰ ਲਾਰੈਂਸ ਨੂੰ ਮੁਬਾਰਕਾਂ ਦਿੰਦੇ ਹੋਏ ਕਹਿੰਦਾ ਹੈ ਕਿ (ਭਰਾ ਨੂੰ ਬਹੁਤ-ਬਹੁਤ ਮੁਬਾਰਕਾਂ, ਠੀਕ ਹੋ।) ਲਾਰੈਂਸ ਕਹਿੰਦਾ ਹਾਂ ਮੈਂ ਠੀਕ ਹਾਂ ਜੀ। ਇਸ ’ਤੇ ਸ਼ੂਟਰ ਕਹਿੰਦਾ ਹੈ ਗਿਆਨੀ ਚਾੜ੍ਹ ਦਿੱਤਾ ਗੱਡੀ (ਕੋਡ ਵਰਡ ਵਿਚ ਮੂਸੇਵਾਲਾ ਨੂੰ ਮਾਰ ਦਿੱਤਾ)। ਲਾਰੈਂਸ ਕਹਿੰਦਾ ਹੈ ਕੀ। ਸ਼ੂਟਰ ਕਹਿੰਦਾ  ਹੈ ਗਿਆਨੀ ਗੱਡੀ ਚਾੜ੍ਹ ਦਿੱਤਾ। ਲਾਰੈਂਸ ਫਿਰ ਕਹਿੰਦਾ ਹੈ ਕੀ ਕਰਤਾ। ਸ਼ੂਟਰ ਆਖਦਾ ਹੈ ਗਿਆਨੀ ਚੜ੍ਹਾਤਾ ਗੱਡੀ, ਮੂਸੇਵਾਲਾ ਮਾਰ ਦਿੱਤਾ। ਲਾਰੈਂਸ ਕਹਿੰਦਾ ਹੈ ਮਾਰ ਦਿੱਤਾ? ਸ਼ੂਟਰ ਕਹਿੰਦਾ ਹੈ ਮਾਰਤਾ... ਮਾਰਤਾ। ਲਾਰੈਂਸ ਕਹਿੰਦਾ ਹੈ ਓ.ਕੇ. ਕੱਟ ਦਿਓ ਫੋਨ। ਇਥੇ ਇਹ ਵੀ ਦੱਸ ਦੇਈਏ ਕਿ ‘ਜਗ ਬਾਣੀ’ ਇਸ ਕਾਲ ਰਿਕਾਰਡਿੰਗ ਦੀ ਪੁਸ਼ਟੀ ਨਹੀਂ ਕਰਦਾ ਹੈ। 

ਇਹ ਵੀ ਪੜ੍ਹੋ : ਦਿਲ ਕੰਬਾਅ ਦੇਣ ਵਾਲੇ ਹਾਦਸੇ ’ਚ ਨੌਜਵਾਨ ਅਧਿਆਪਕਾ ਦੀ ਮੌਤ, ਕੁੱਝ ਦਿਨ ਪਹਿਲਾਂ ਕੀਤੀ ਸੀ ਜੁਆਇਨਿੰਗ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News