ਆਪਣੇ ਹਲਕੇ ਦੇ ਪ੍ਰੋਗਰਾਮ ''ਚ ਨਹੀਂ ਪੁੱਜੇ ਸਕੇ ਸਿੱਧੂ, ਕਰਮਚਾਰੀਆਂ ਨੇ ਰੱਜ ਕੇ ਕੱਢੀ ਭੜਾਸ

10/15/2020 4:09:46 PM

ਅੰਮ੍ਰਿਤਸਰ (ਰਮਨ) : ਹਲਕਾ ਪੂਰਬੀ 'ਚ ਮੇਹਰ ਫਾਊਂਡੇਸ਼ਨ ਵਲੋਂ ਰੱਖੇ ਗਏ ਪ੍ਰੋਗਰਾਮ 'ਚ ਮੁੱਖ ਮਹਿਮਾਨ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨਾ ਪੁੱਜਣ ਨੂੰ ਲੈ ਕੇ ਕਾਫ਼ੀ ਨਾਰਾਜ਼ਗੀ ਹੋਈ। ਉਕਤ ਪ੍ਰੋਗਰਾਮ 'ਚ ਕੋਰੋਨਾ ਲਾਗ ਦੀ ਬੀਮਾਰੀ ਦੇ ਦੌਰਾਨ ਹਲਕਾ ਪੂਰਬੀ 'ਚ ਕੰਮ ਕਰ ਰਹੇ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਬੂਟ ਵੰਡਣੇ ਸਨ, ਜਿਸਨੂੰ ਲੈ ਕੇ ਸਾਰੇ ਕਰਮਚਾਰੀਆਂ ਨੂੰ ਪ੍ਰੋਗਰਾਮ ਥਾਂ 'ਤੇ ਸੱਦ ਲਿਆ ਗਿਆ ਪਰ ਸਾਬਕਾ ਮੰਤਰੀ ਸਿੱਧੂ ਨਹੀਂ ਪੁੱਜੇ ਅਤੇ ਕਰਮਚਾਰੀਆਂ ਨੇ ਕਾਫ਼ੀ ਭੜਾਸ ਕੱਢੀ। ਉਨ੍ਹਾਂ ਨੇ ਕਿਹਾ ਕਿ ਉਹ ਸਵੇਰ ਤੋਂ ਭੁੱਖੇ ਪਿਆਸੇ ਇੱਥੇ ਬੈਠੇ ਹੋਏ ਹਨ ਅਤੇ ਇੱਥੇ ਕੋਈ ਖਾਣ ਪੀਣ ਦਾ ਵੀ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਨੇ ਆਉਣਾ ਹੀ ਨਹੀਂ ਸੀ ਤਾਂ ਉਨ੍ਹਾਂ ਨੂੰ ਇੰਨੀ ਦੇਰ ਬਿਠਾਇਆ ਹੀ ਕਿਉਂ ਸੀ। ਕਰਮਚਾਰੀਆਂ ਨੇ ਇੱਥੇ ਤੱਕ ਕਹਿ ਦਿੱਤਾ ਕਿ ਇਨ੍ਹਾਂ ਨੇ ਜੁੱਤੇ ਵੀ ਦੇਣੇ ਹਨ ਤਾਂ ਸਾਰੇ ਹਿੰਦੋਸਤਾਨ ਨੂੰ ਫੋਟੋਆਂ ਦੇ ਰਾਹੀਂ ਦਿਖਾਉਣਾ ਹੈ ਕਿ ਅਸੀ ਇਨ੍ਹਾਂ ਨੂੰ ਜੁੱਤੇ ਦੇ ਰਹੇ ਹਾਂ। ਪ੍ਰੋਗਰਾਮ ਮੰਚ 'ਤੇ ਹਲਕਾ ਪੂਰਬੀ ਦੇ ਸਾਰੇ ਕੌਂਸਲਰ ਮੋਨਿਕਾ ਸ਼ਰਮਾ, ਜਤਿੰਦਰ ਮੌਤੀ ਭਾਟੀਆ, ਦਮਨਦੀਪ ਸਿੰਘ, ਰਜਿੰਦਰ ਸੈਣੀ ਆਦਿ ਮੌਜੂਦ ਸਨ । 

ਇਹ ਵੀ ਪੜ੍ਹੋ : ਬਠਿੰਡਾ 'ਚ ਵਾਪਰਿਆ ਦਰਦਨਾਕ ਹਾਦਸਾ, ਬੁਲੇਟ ਸਵਾਰ ਦੋ ਨੌਜਵਾਨਾਂ ਦੇ ਘਰਾਂ 'ਚ ਪਏ ਵੈਣ

PunjabKesari

ਮੇਅਰ ਨੇ ਪਹੁੰਚ ਕੇ ਬਚਾਈ ਸਾਖ 
ਉਕਤ ਪ੍ਰੋਗਰਾਮ 'ਚ ਸਿੱਧੂ ਦੇ ਨਾ ਪੁੱਜਣ 'ਤੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਉੱਥੇ ਪਹੁੰਚ ਕੇ ਸਾਖ ਬਚਾ ਲਈ । ਤਿੰਨ ਘੰਟੇ ਤੱਕ  ਮੰਚ 'ਤੇ ਭਾਸ਼ਣ ਦੇਣ ਵਾਲੇ ਬੁਲਾਰੇ ਪਹਿਲਾਂ ਤਾਂ ਸਿੱਧੂ ਦੀ ਉਸਤਤ ਕਰਨ ਲੱਗੇ ਅਤੇ ਬਾਅਦ 'ਚ ਜਦੋਂ ਕਾਫ਼ੀ ਦੇਰ ਇੰਤਜਾਰ ਕੀਤਾ ਤਾਂ ਸਿੱਧੂ ਨਹੀਂ ਆਏ ਤਾਂ ਹਮੇਸ਼ਾ ਦੀ ਤਰ੍ਹਾਂ ਜਦੋਂ ਕੋਈ ਲੀਡਰ ਪ੍ਰੋਗਰਾਮ ਵਿੱਚ ਨਹੀਂ ਪੁੱਜਦਾ ਤਾਂ ਕਿਹਾ ਜਾਂਦਾ ਹੈ ਕਿ ਉਹ ਕਿਸੇ ਕੰਮ ਦੇ ਕਾਰਨ ਨਹੀਂ ਆ ਸਕੇ । ਕਰਮਚਾਰੀਆਂ ਵਲੋਂ ਕਾਫ਼ੀ ਰੋਸ ਪ੍ਰਗਟ ਕੀਤਾ ਗਿਆ। ਉਥੇ ਹੀ ਸਿੱਧੂ ਜਦੋਂ ਸਥਾਨਕ ਸੰਸਥਾ ਦੇ ਮੰਤਰੀ ਸਨ ਤਾਂ ਮੇਅਰ ਰਿੰਟੂ ਦੇ ਨਾਲ ਛੱਤੀ ਦਾ ਆਂਕੜਾ ਸੀ ਪਰ ਇਸ ਪ੍ਰੋਗਰਾਮ 'ਚ ਪਹੁੰਚ ਕੇ ਉਨ੍ਹਾਂ ਦੀ ਕਮੀ ਨੂੰ ਪੂਰਾ ਕੀਤਾ ਅਤੇ ਕਰਮਚਾਰੀਆਂ ਨੂੰ ਬੂਟ ਵੰਡੇ ਅਤੇ ਉਨ੍ਹਾਂ ਨੂੰ ਸਫਾਈ ਸੈਨਿਕਾਂ ਨਾਲ ਨਿਵਾਜ ਕੇ ਇਹ ਕਿਹਾ ਗਿਆ ਕਿ ਇਹ ਕਰਮਚਾਰੀ ਪੂਰੇ ਕੋਰੋਨਾ ਕਾਰਜਕਾਲ ਵਿੱਚ ਸੜਕਾਂ 'ਤੇ ਸਫਾਈ ਕਰਦੇ ਰਹੇ ਹਨ। 

ਇਹ ਵੀ ਪੜ੍ਹੋ : ਸਕੂਲ ਖੁੱਲਣ ਦੀਆਂ ਉੱਡ ਰਹੀਆਂ ਅਫਵਾਹਾਂ ਨੇ ਮਾਪਿਆਂ ਨੂੰ ਪਾਇਆ ਸ਼ੱਸ਼ੋਪਣ 'ਚ      

ਨਿੱਜੀ ਕਾਰਨ ਕਾਰਨ ਨਹੀਂ ਆਏ : ਗਿਰੀਸ਼ ਸ਼ਰਮਾ 
ਕੌਂਸਲਰ ਪਤੀ ਅਤੇ ਸਿੱਧੂ ਦੇ ਨਜ਼ਦੀਕੀ ਗਿਰੀਸ਼ ਸ਼ਰਮਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨਿੱਜੀ ਕਾਰਨਾਂ ਕਾਰਨ ਨਹੀਂ ਆ ਸਕੇ । 

ਇਹ ਵੀ ਪੜ੍ਹੋ : ਤਰੁਣ ਚੁਘ ਦਾ ਖ਼ੁਲਾਸਾ, ਅਕਾਲੀ ਦਲ ਤੇ ਕਾਂਗਰਸ ਦੇ ਕਈ ਲੀਡਰ ਭਾਜਪਾ 'ਚ ਆਉਣ ਨੂੰ ਤਿਆਰ
 


Anuradha

Content Editor

Related News