ਸਿੱਧੂ ਦੀ ਸੁਰੱਖਿਆ ਦੇ ਠਾਠ, ਗੁਲਦਸਤਾ ਦੇਣ ਤੋਂ ਪਹਿਲਾਂ ਕੁੱਤੇ ਨੂੰ ਕਰਵਾਇਆ ਚੈੱਕ
Wednesday, Jan 31, 2018 - 11:44 AM (IST)

ਗੁਰਦਾਸਪੁਰ\ਦੀਨਾਨਗਰ (ਵਿਨੋਦ) - ਆਪਣੇ ਵੱਖਰੇ ਅੰਦਾਜ਼ ਕਾਰਨ ਸੁਰਖੀਆਂ 'ਚ ਰਹਿਣ ਵਾਲੇ ਸਾਥਨਕ ਨਿਆਇਕ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਇੰਨੀ ਸਖਤ ਹੈ ਕਿ ਕੇਸ਼ੋਪੁਰ ਛੰਭ 'ਚ 5 ਕਰੋੜ ਦੇ ਬਣੇ ਵਿਆਖਿਆ ਕੇਂਦਰ ਦਾ ਉਦਘਾਟਨ ਮੌਕੇ ਦੇਖਣ ਨੂੰ ਮਿਲੀ। ਕੇਸ਼ੋਪੁਰ ਛੰਭ 'ਚ ਨਵਜੋਤ ਸਿੰਘ ਸਿੱਧੂ ਦੇ ਪਹੁੰਚਣ ਤੋਂ ਪਹਿਲਾਂ ਸੁਰੱਖਿਆ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਸੀ। ਜਦੋਂ ਉਨ੍ਹਾਂ ਲਈ ਕਿਸੇ ਨੇ ਗੁਲਦਸਤਾ ਭੇਜਿਆ ਤਾਂ ਗੁਲਦਸਤੇ ਨੂੰ ਪਹਿਲਾਂ ਡਾਗ ਸਕਵਾਇਡ ਤੋਂ ਚੈੱਕ ਕਰਵਾਇਆ ਗਿਆ। ਤਸੱਲੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਭੇਟ ਕੀਤਾ ਗਿਆ।
ਇਸੇ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ 'ਚ ਸੈਲਾਨੀਆਂ ਨੂੰ ਉਤਸ਼ਾਹਿਤ ਕਰਨ ਲਈ ਕੇਸ਼ੋਪੁਰ ਤੇ ਹਰੀਕੇ ਪੱਤਣ ਵੈਟਲੈਂਡ ਸਮੇਤ ਅਨੇਕਾਂ ਹੋਰ ਥਾਵਾਂ 'ਤੇ ਸੈਲਾਨੀਆ ਦਾ ਸਪਾਟ ਬਣਾਇਆ ਜਾਵੇਗਾ। ਸੈਲਾਨੀਆਂ ਦੇ ਰੁਕਣ ਲਈ ਟੈਂਟਾਂ ਦੀ ਰਿਹਾਇਸ਼ ਬਣਾਈ ਜਾਵੇਗੀ। ਵਿਆਖਿਆ ਕੇਂਦਰ ਤੋਂ ਸੈਲਾਨੀਆਂ ਨੂੰ ਹਰ ਜਾਣਕਾਰੀ ਮਿਲੇਗੀ।