ਸਿੱਧੂ ਦੇ ਸਲਾਹਕਾਰ ਬੋਲ ਰਹੇ ਹਨ ਪਾਕਿਸਤਾਨ ਦੀ ਭਾਸ਼ਾ : ਚੁੱਘ

Monday, Aug 23, 2021 - 10:03 PM (IST)

ਚੰਡੀਗੜ੍ਹ(ਅਸ਼ਵਨੀ)- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਸੋਮਵਾਰ ਨੂੰ ਕਿਹਾ ਕਿ ਨਵਜੋਤ ਸਿੱਧੂ ਦੇ ਸਲਾਹਕਾਰ ਪਾਕਿਸਤਾਨ ਵੱਲੋਂ ਆਪਣੇ ਆਕਾਵਾਂ ਵਲੋਂ ਭੇਜੀ ਗਈ ਪਟਕਥਾ ਅਨੁਸਾਰ ਦੇਸ਼ ਵਿਰੋਧੀ ਬਿਆਨਬਾਜ਼ੀ ਕਰ ਕੇ ਪਾਕਿਸਤਾਨ ਸਮੇਤ ਭਾਰਤ ਵਿਰੋਧੀ ਲਾਬੀ ਦੀ ਦਲਾਲੀ ਕਰਨ ਦਾ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ : SGPC ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਲਈ ਵਿਦੇਸ਼ਾਂ ’ਚ ਪ੍ਰਿੰਟਿੰਗ ਪ੍ਰੈੱਸਾਂ ਕਰੇਗੀ ਸਥਾਪਿਤ : ਬੀਬੀ ਜਗੀਰ ਕੌਰ

ਚੁੱਘ ਨੇ ਕਿਹਾ ਕਿ ਸਿੱਧੂ ਦੇ ਸਲਾਹਕਾਰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਜਿਸ ਭਾਸ਼ਾ ਵਿਚ ਭਾਰਤ ਦਾ ਵਿਰੋਧ ਕਰਦੇ ਹਨ ਉਸੇ ਭਾਸ਼ਾ ਦਾ ਪ੍ਰਯੋਗ ਗਾਂਧੀ ਪਰਿਵਾਰ ਸਮੇਤ ਨਵਜੋਤ ਸਿੰਘ ਸਿੱਧੂ ਕਰ ਰਹੇ ਹਨ। ਕਸ਼ਮੀਰ ਸਮੇਤ ਭਾਰਤ ਦੀ ਅੰਦਰੂਨੀ ਰਾਜਨੀਤੀ ਵਿਚ ਸਿੱਧੂ ਦੇ ਸਲਾਹਕਾਰ ਪਾਕਿਸਤਾਨ ਦੀ ਭਾਸ਼ਾ ਬੋਲ ਕੇ ਭਾਰਤ ਮਾਤਾ ਦੀ ਛਾਤੀ ਵਿਚ ਛੁਰਾ ਮਾਰ ਰਹੇ ਹਨ।

ਚੁੱਘ ਨੇ ਏ. ਆਈ. ਸੀ. ਸੀ. ਪ੍ਰਧਾਨ ਸੋਨੀਆ ਗਾਂਧੀ ਤੋਂ ਇਹ ਦੱਸਣ ਦੀ ਮੰਗ ਕੀਤੀ ਕਿ ਪੰਜਾਬ ਕਾਂਗਰਸ ਪਾਕਿਸਤਾਨ ਦੀਆਂ ਸਿਖਰਲੀਆਂ ਤਾਕਤਾਂ ਨਾਲ ਕਿਉਂ ਹੱਥ ਮਿਲਾ ਰਹੀ ਹੈ, ਜੋ ਜੰਮੂ-ਕਸ਼ਮੀਰ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਵਿਨਾਸ਼ਕਾਰੀ ਅਤੇ ਵਿਘਨਕਾਰੀ ਗਤੀਵਿਧੀਆਂ ਨੂੰ ਬੜਾਵਾ ਦੇ ਰਹੀਆਂ ਹਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਲਾਹਕਾਰ ਉਨ੍ਹਾਂ ਦੇ ਨਿੱਜੀ ਹਨ, ਨਾ ਕਿ ਕਾਂਗਰਸ ਪਾਰਟੀ ਦੇ : ਪ੍ਰਗਟ ਸਿੰਘ

ਚੁੱਘ ਨੇ ਕਿਹਾ ਕਿ 'ਕੀ ਸਿੱਧੂ ਦੇ ਸਲਾਹਕਾਰਾਂ ਨੇ ਤਾਲਿਬਾਨੀਆਂ ਨਾਲ ਕੋਈ ਸੰਪਰਕ ਸਾਧਿਆ ਹੈ' ? ਜੇਕਰ ਕਾਂਗਰਸ ਦੀ ਇਹ ਹਾਲਤ ਹੈ ਤਾਂ ਸਿੱਧੂ ਦੇ ਸਲਾਹਕਾਰਾਂ ਖ਼ਿਲਾਫ਼ ਦੇਸ਼-ਧ੍ਰੋਹ ਦਾ ਮਾਮਲਾ ਕੈਪਟਨ ਸਰਕਾਰ ਨੇ ਕਿਉਂ ਨਹੀਂ ਦਰਜ ਕੀਤਾ ਹੈ।

ਚੁੱਘ ਨੇ ਕਿਹਾ ਕਿ ਪੂਰਾ ਦੇਸ਼ ਜਾਣਦਾ ਹੈ ਕਿ ਸਿੱਧੂ ਇਮਰਾਨ ਖਾਨ ਅਤੇ ਜਨਰਲ ਬਾਜਵਾ ਦੇ ਕਿੰਨੇ ਦੋਸਤਾਨਾਂ ਸਬੰਧ ਹਨ ਅਤੇ ਹੁਣ ਸਿੱਧੂ ਦੇ ਸਲਾਹਕਾਰ ਖੁੱਲ੍ਹ ਕੇ ਸਿੱਧੂ ਵਲੋਂ ਵੇਟਿੰਗ ਕਰ ਰਹੇ ਹਨ ਜੋ ਦੇਸ਼ ਦੀ ਅਖੰਡਤਾ ਲਈ ਇੱਕ ਵੱਡਾ ਖ਼ਤਰਾ ਹੈ। ਚੁੱਘ ਨੇ ਕਿਹਾ ਕਿ ਸਿੱਧੂ ਦੇ ਸਲਾਹਕਾਰ ਭਾਰਤ ਤੋਂ ਜਿਆਦਾ ਪਾਕਿਸਤਾਨ ਪ੍ਰਤੀ ਵਫਾਦਾਰ ਹਨ ਅਤੇ ਉਨ੍ਹਾਂ ਨੇ ਪੁੱਛਿਆ ਕਿ 'ਕੀ ਸਲਾਹਕਾਰ ਪਾਕਿਸਤਾਨ ਦੇ ਏਜੰਟ ਦੀ ਭੂਮਿਕਾ ਨਿਭਾਅ ਰਹੇ ਹਨ'?


Bharat Thapa

Content Editor

Related News