ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੰਦਿਰ ਹੋਏ ਨਤਮਸਤਕ
Friday, Sep 29, 2023 - 12:13 PM (IST)
ਜਲੰਧਰ (ਵਿਨੀਤ)–ਉੱਤਰੀ ਭਾਰਤ ਦਾ ਪ੍ਰਸਿੱਧ ਬਾਬਾ ਸੋਢਲ ਜੀ ਦਾ ਮੇਲਾ ਵੀਰਵਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਮੰਦਿਰ ਵਿਚ ਮੱਥਾ ਟੇਕ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸ਼੍ਰੀ ਸਿੱਧ ਬਾਬਾ ਸੋਢਲ ਸੁਧਾਰ ਸਭਾ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੰਦਿਰ ਦੇ ਵਿਹੜੇ ਵਿਚ ਹਵਨ ਯੱਗ ਕਰਵਾਇਆ ਗਿਆ, ਜਿਸ ਵਿਚ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੀ ਧਰਮਪਤਨੀ ਸੁਨੀਤਾ ਰਿੰਕੂ, ਵਿਧਾਇਕ ਰਮਨ ਅਰੋੜਾ, ਬਾਵਾ ਹੈਨਰੀ, ਸੀਨੀਅਰ ‘ਆਪ’ ਆਗੂ ਦਿਨੇਸ਼ ਢੱਲ, ਅਮਿਤ ਢੱਲ, ਡੀ. ਸੀ. ਪੀ. ਜਗਮੋਹਨ ਸਿੰਘ, ਸਵ. ਚੌਧਰੀ ਸੰਤੋਖ ਸਿੰਘ ਦੀ ਧਰਮਪਤਨੀ ਪ੍ਰਿੰ. ਕਰਮਜੀਤ ਕੌਰ ਚੌਧਰੀ, ਸਾਬਕਾ ਸੰਸਦੀ ਸਕੱਤਰ ਕੇ. ਡੀ. ਭੰਡਾਰੀ, ਮਨੋਰੰਜਨ ਕਾਲੀਆ, ਰਾਜਿੰਦਰ ਬੇਰੀ, ਮਹਿੰਦਰ ਭਗਤ, ਨਵਲ ਕਿਸ਼ੋਰ ਕੰਬੋਜ, ਸੁਦੇਸ਼ ਵਿਜ, ਹਨੀ ਕੰਬੋਜ, ਪ੍ਰਿੰਸ ਅਸ਼ੋਕ ਗਰੋਵਰ, ਵਰਿੰਦਰ ਸ਼ਰਮਾ, ਚੌਧਰੀ ਸੁਰਿੰਦਰ ਕੁਮਾਰ, ਅਮਰਜੀਤ ਸਿੰਘ ਅਮਰੀ, ਕਮਲਜੀਤ ਸਿੰਘ ਭਾਟੀਆ, ਲਲਿਤ ਮੋਹਨ ਚੱਢਾ ਅਤੇ ਹੋਰ ਮੋਹਤਬਰਾਂ ਨੇ ਹਿੱਸਾ ਲੈ ਕੇ ਮੰਗਲ ਦੀ ਕਾਮਨਾ ਕਰਦੇ ਹੋਏ ਆਹੂਤੀਆਂ ਪਾਈਆਂ।
ਇਹ ਵੀ ਪੜ੍ਹੋ: ਖ਼ਾਸ ਮਹੱਤਵ ਰੱਖਦੈ ਸ਼੍ਰੀ ਸਿੱਧ ਬਾਬਾ ਸੋਢਲ ਜੀ ਦਾ ਮੇਲਾ, ਜਾਣੋ ਕੀ ਹੈ ਇਤਿਹਾਸ
ਸਭਾ ਦੇ ਪ੍ਰਧਾਨ ਪੰਕਜ ਚੱਢਾ, ਮੀਤ ਪ੍ਰਧਾਨ ਅਤੁਲ ਚੱਢਾ, ਸੰਜੂ ਅਰੋੜਾ, ਦਵਿੰਦਰ ਮਲਹੋਤਰਾ, ਬੰਟੂ ਸੱਭਰਵਾਲ, ਐਡਵੋਕੇਟ ਪੀ. ਪੀ. ਸਿੰਘ ਆਹਲੂਵਾਲੀਆ, ਸਲਿਲ ਬਾਹਰੀ, ਵਿਕਾਸ ਚੱਢਾ. ਵਿਸ਼ਾਲ ਚੱਢਾ, ਪ੍ਰਿੰਸ ਚੱਢਾ, ਆਰੂਸ਼ ਚੱਢਾ, ਪ੍ਰਵੀਨ ਕੋਹਲੀ, ਵੰਦਨਾ ਮਹਿਤਾ, ਨੀਰੂ ਕਪੂਰ ਅਤੇ ਹੋਰ ਅਹੁਦੇਦਾਰਾਂ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਸਭਾ ਦੇ ਮੰਚ ’ਤੇ ਇਸ ਤਰ੍ਹਾਂ ਭਗਵਾਨ ਸ਼੍ਰੀ ਸ਼ਿਵ ਸ਼ੰਕਰ ਅਤੇ ਸ਼੍ਰੀ ਦੁਰਗਾ ਮਾਂ ਦੀਆਂ ਸੁੰਦਰ ਝਾਕੀਆਂ ਵੀ ਸਜਾਈਆਂ ਗਈਆਂ, ਜਿਸ ਤਹਿਤ ਕਲਾਕਾਰਾਂ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਬਾਬਾ ਜੀ ਦੇ ਜੈਕਾਰੇ ਲਾ ਕੇ ਸੰਗਤ ਨੂੰ ਬਾਬਾ ਜੀ ਦੇ ਚਰਨਾਂ ਨਾਲ ਜੋੜਿਆ।
ਵਿਧਾਇਕ ਰਮਨ ਅਰੋੜਾ ਅਤੇ ਪੰਜਾਬੀ ਲੱਖਾ ਦਿਲੇਰ ਸਿੰਘ ਗਿੱਲ ਨੇ ਇਸ ਦੌਰਾਨ ‘ਬਾਬਾ ਜੀ ਮੇਰੇ ਆਏ, ਮਿਹਰਾਂ ਹੋ ਗਈਆਂ, ਜਿਥੇ ਕਦਮ ਟਿਕਾਏ ਮਿਹਰਾਂ ਹੋ ਗਈਆਂ’, ‘ਮੈਂ ਵੀ ਚੱਲ ਕੇ ਹਰ ਸਾਲ ਦੁਆਰੇ ਤੇਰੇ ਆਵਾਂ, ਬਾਬਾ ਜੀ ਮੇਰੇ ’ਤੇ ਮਿਹਰ ਕਰਿਓ’ ਭਜਨ ਗਾ ਕੇ ਸਭ ਨੂੰ ਨਿਹਾਲ ਕਰ ਦਿੱਤਾ। ਸਭਾ ਵੱਲੋਂ ਦੇਰ ਸ਼ਾਮ ਤਕ ਆਲੂ-ਪੂੜੀ ਅਤੇ ਖੀਰ ਦਾ ਲੰਗਰ ਵੰਡਿਆ ਗਿਆ ਅਤੇ ਨਾਰੀਅਲ ਦਾ ਪ੍ਰਸ਼ਾਦ ਵੀ ਭਗਤਾਂ ਵਿਚ ਵੰਡਿਆ ਗਿਆ।
ਇਸ ਮੌਕੇ ਹੋਏ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਪੰਜਾਬ ਕੇਸਰੀ ਗਰੁੱਪ ਦੇ ਸ਼੍ਰੀ ਵਿਜੇ ਚੋਪੜਾ ਜੀ ਨੇ ਕੀਤੀ। ਉਨ੍ਹਾਂ ਸਾਰਿਆਂ ਨੂੰ ਬਾਬਾ ਸੋਢਲ ਜੀ ਦੇ ਮੇਲੇ ਦੀ ਵਧਾਈ ਦਿੱਤੀ। ਸਭਾ ਦੇ ਪ੍ਰੋਗਰਾਮ ਵਿਚ ਪਹੁੰਚੇ ਸਾਰੇ ਮਹਿਮਾਨਾਂ ਨੇ ਸਵ. ਆਗਿਆਪਾਲ ਚੱਢਾ ਜੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਸਭਾ ਦਾ ਜਿਹੜਾ ਬੂਟਾ ਸ਼੍ਰੀ ਚੱਢਾ ਨੇ ਲਾਇਆ ਸੀ, ਅੱਜ ਉਨ੍ਹਾਂ ਦੇ ਭਤੀਜੇ ਪੰਕਜ ਚੱਢਾ ਵੀ ਆਪਣੀ ਟੀਮ ਦੇ ਸਹਿਯੋਗ ਨਾਲ ਸਖ਼ਤ ਮਿਹਨਤ ਨਾਲ ਉਸ ਨੂੰ ਸਿੰਜ ਰਹੇ ਹਨ। ਸਾਰਿਆਂ ਨੇ ਇਸ ਦੌਰਾਨ ਭਾਵੁਕ ਹੋਏ ਪੰਕਜ ਚੱਢਾ ਨੂੰ ਹਮੇਸ਼ਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ: 'ਬਾਬਾ ਸੋਢਲ' ਜੀ ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ, ਵੱਡੀ ਗਿਣਤੀ 'ਚ ਨਤਮਸਤਕ ਹੋਣ ਪੁੱਜੇ ਸ਼ਰਧਾਲੂ
ਸਨਮਾਨ ਸਮਾਰੋਹ ਵਿਚ ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਕੈਬਨਿਟ ਮੰਤਰੀ ਬਲਕਾਰ ਸਿੰਘ ਬਤੌਰ ਮੁੱਖ ਮਹਿਮਾਨ ਪਹੁੰਚੇ, ਜਿਨ੍ਹਾਂ ਨੇ ਰਾਜੇਸ਼ ਭੱਟੀ, ਰਾਜਦੀਪ ਸਿੰਘ ਬਸਰਾ, ਲਵ ਕੁਮਾਰ, ਰਿਸ਼ਭ ਅਗਰਵਾਲ, ਕੁਨਾਲ ਸ਼ਰਮਾ, ਜੋਗਿੰਦਰ ਕ੍ਰਿਸ਼ਨ, ਕਿਸ਼ਨ ਲਾਲ ਸ਼ਰਮਾ, ਅਜਮੇਰ ਸਿੰਘ ਬਾਦਲ, ਬੱਬਲ ਪਹਿਲਵਾਨ, ਰਜਨੀਸ਼ ਖੰਨਾ, ਮਨਜੀਤ ਸਿੰਘ, ਰਾਹੁਲ ਬਾਹਰੀ, ਅਸ਼ਵਨੀ ਟੀਟੂ, ਯਸ਼ਪਾਲ ਪਹਿਲਵਾਨ, ਕੁਨਾਲ ਮਹਿੰਦਰੂ, ਡਾ. ਸ਼ਿਵਰਾਜ ਸਿੰਘ ਢਿੱਲੋਂ ਅਤੇ ਹੋਰ ਮੋਹਤਬਰਾਂ ਨੂੰ ਸਨਮਾਨਤ ਕੀਤਾ।
‘ਸਾਰੇ ਸਹਿਯੋਗੀਆਂ ਦਾ ਧੰਨਵਾਦ’
ਬਾਬਾ ਸੋਢਲ ਜੀ ਦੇ ਮੇਲੇ ਵਿਚ ਪੁੱਜੇ ਮੋਹਤਬਰਾਂ ਸਮੇਤ ਪ੍ਰਸ਼ਾਸਨਿਕ ਤੇ ਪੁਲਸ ਅਧਿਕਾਰੀਆਂ ਤੋਂ ਇਲਾਵਾ ਨਿਗਮ ਅਧਿਕਾਰੀਆਂ ਅਤੇ ਆਪਣਾ ਸਹਿਯੋਗ ਦੇਣ ਵਾਲੇ ਹਰੇਕ ਨਗਰ ਵਾਸੀ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਹਰ ਸਾਲ ਵਾਂਗ ਇਸ ਵਾਰ ਵੀ ਤਨ-ਮਨ-ਧਨ ਨਾਲ ਸਭਾ ਨੂੰ ਸਹਿਯੋਗ ਦੇ ਕੇ ਜਿਥੇ ਸਭਾ ਦਾ ਮਨੋਬਲ ਵਧਾਇਆ ਹੈ, ਉਥੇ ਹੀ ਸਵ. ਆਗਿਆਪਾਲ ਚੱਢਾ ਜੀ ਨੂੰ ਵੀ ਯਾਦ ਕਰਦੇ ਹੋਏ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਹੈ। ਇਸ ਕੰਮ ਵਿਚ ਪੰਜਾਬ ਕੇਸਰੀ ਗਰੁੱਪ ਦੇ ਸ਼੍ਰੀ ਵਿਜੇ ਚੋਪੜਾ ਅਤੇ ਸ਼੍ਰੀ ਅਵਿਨਾਸ਼ ਚੋਪੜਾ ਜੀ ਦੀ ਸਰਪ੍ਰਸਤੀ ਵਿਚ ਸਭਾ ਵੱਲੋਂ ਉਕਤ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ 5 IPS ਅਧਿਕਾਰੀਆਂ ਦੇ ਤਬਾਦਲੇ, ਜਾਣੋ ਕਿਸ ਦੀ ਕਿੱਥੇ ਹੋਈ ਟਰਾਂਸਫ਼ਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾ